ਭਾਰਤ ਰੂਸੀ ਤੇਲ ਦਰਾਮਦ ਕਰ ਕੇ ਕਿਸੇ ਪਾਬੰਦੀ ਦੀ ਉਲੰਘਣਾ ਨਹੀਂ ਕਰ ਰਿਹਾ: ਅਮਰੀਕਾ

By  Ravinder Singh April 12th 2022 09:53 AM

ਵਾਸ਼ਿੰਗਟਨ : ਰੂਸ ਤੇ ਭਾਰਤ ਵਿਚਕਾਰ ਦਰਾਮਦ ਤੇ ਬਰਾਮਦ 'ਤੇ ਆਪਣੇ ਸੁਰ ਵਿਚ ਵੱਡਾ ਬਦਲਾਅ ਕਰਦੇ ਹੋਏ ਅਮਰੀਕਾ ਨੇ ਕਿਹਾ ਹੈ ਕਿ ਰੂਸ ਤੋਂ ਤੇਲ ਦਰਾਮਦ 'ਤੇ ਪਾਬੰਦੀ ਨਹੀਂ ਹੈ ਤੇ ਭਾਰਤ ਪਾਬੰਦੀਆਂ ਦੀ ਉਲੰਘਣਾ ਨਹੀਂ ਕਰ ਰਿਹਾ ਹੈ। ਭਾਰਤ ਰੂਸੀ ਤੇਲ ਦਰਾਮਦ ਕਰ ਕੇ ਕਿਸੇ ਪਾਬੰਦੀ ਦੀ ਉਲੰਘਣਾ ਨਹੀਂ ਕਰ ਰਿਹਾ: ਅਮਰੀਕਾ ਇਹ ਬਿਆਨ ਸੋਮਵਾਰ ਨੂੰ ਪ੍ਰਧਾਨ ਮੰਤਰੀ ਅਤੇ ਸੰਯੁਕਤ ਰਾਜ ਦੇ ਰਾਸ਼ਟਰਪਤੀ ਜੋਅ ਬਾਇਡਨ ਵਿਚਕਾਰ ਇੱਕ ਵਰਚੁਅਲ ਮੀਟਿੰਗ ਤੋਂ ਤੁਰੰਤ ਬਾਅਦ ਆਇਆ, ਜਿਸ ਵਿੱਚ ਦੋਵਾਂ ਨੇਤਾਵਾਂ ਨੇ ਕਈ ਖੇਤਰੀ ਅਤੇ ਵਿਸ਼ਵ ਮੁੱਦਿਆਂ 'ਤੇ ਵਿਚਾਰਾਂ ਕੀਤੀਆਂ। ਕਾਨਫਰੰਸ ਦੌਰਾਨ, ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਦੋਵਾਂ ਨੇਤਾਵਾਂ ਵਿਚਕਾਰ ਵਰਚੁਅਲ ਮੁਲਾਕਾਤ “ਰਚਨਾਤਮਕ ਤੇ ਹਾਂਪੱਖੀ” ਸੀ। ਵ੍ਹਾਈਟ ਹਾਊਸ ਦੇ ਬੁਲਾਰੇ ਨੇ ਕਿਹਾ, "ਇਹ ਇੱਕ ਰਚਨਾਤਮਕ ਸੱਦਾ ਸੀ, ਜੋ ਦੋਵੇਂ ਦੇਸ਼ਾਂ ਲਈ ਕਾਫੀ ਮਹੱਤਵਪੂਰਨ ਹੈ। ਇਸ ਸਵਾਲ ਦੇ ਜਵਾਬ ਵਿੱਚ ਕਿ ਕੀ ਬਾਇਡਨ ਨੇ ਰੂਸੀ ਤੇਲ ਦਰਾਮਦ ਨੂੰ ਸੀਮਤ ਕਰਨ ਲਈ ਭਾਰਤ 'ਤੇ ਦਬਾਅ ਪਾਇਆ, ਸਾਕੀ ਨੇ ਕਿਹਾ, "ਤੇਲ ਦਰਾਮਦ 'ਤੇ ਪਾਬੰਦੀ ਨਹੀਂ ਹੈ ਅਤੇ ਉਹ ਸਾਡੀਆਂ ਪਾਬੰਦੀਆਂ ਦੀ ਉਲੰਘਣਾ ਨਹੀਂ ਕਰਦੇ ਹਨ। ਅਸੀਂ ਨਿਸ਼ਚਿਤ ਤੌਰ 'ਤੇ ਇਹ ਮੰਨਦੇ ਹਾਂ ਕਿ ਹਰ ਦੇਸ਼ ਆਪਣੇ ਹਿੱਤ ਵਿੱਚ ਕਦਮ ਚੁੱਕਦਾ ਹੈ।" ਭਾਰਤ ਰੂਸੀ ਤੇਲ ਦਰਾਮਦ ਕਰ ਕੇ ਕਿਸੇ ਪਾਬੰਦੀ ਦੀ ਉਲੰਘਣਾ ਨਹੀਂ ਕਰ ਰਿਹਾ: ਅਮਰੀਕਾਹਾਲਾਂਕਿ, ਸਾਕੀ ਨੇ ਅੱਗੇ ਕਿਹਾ ਕਿ ਬਾਇਡਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਕਿ ਰੂਸ ਤੋਂ ਹਰ ਦਰਾਮਦ ਨੂੰ ਵਧਾਉਣਾ ਭਾਰਤ ਦੇ ਹਿੱਤ ਵਿੱਚ ਨਹੀਂ ਹੈ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਨੇ ਕਿਹਾ ਕਿ ਕੀ ਅਮਰੀਕੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਮੋਦੀ ਤੋਂ ਇਹ ਵਾਅਦਾ ਮੰਗ ਰਹੇ ਹਨ ਕਿ ਉਹ ਰੂਸ ਤੋਂ ਤੇਲ ਦੀ ਖਰੀਦ ਨੂੰ ਵਧਾਉਣ ਦੀ ਕੋਸ਼ਿਸ਼ ਨਹੀਂ ਕਰਨਗੇ। ਭਾਰਤ ਰੂਸੀ ਤੇਲ ਦਰਾਮਦ ਕਰ ਕੇ ਕਿਸੇ ਪਾਬੰਦੀ ਦੀ ਉਲੰਘਣਾ ਨਹੀਂ ਕਰ ਰਿਹਾ: ਅਮਰੀਕਾਇਸ ਸਮੇਂ ਇਹ ਸਿਰਫ 1-2 ਫ਼ੀਸਦੀ ਹੈ ਹੈ, ਉਹ ਅਮਰੀਕਾ ਤੋਂ 10 ਫ਼ੀਸਦੀ ਨਿਰਯਾਤ ਕਰਦੇ ਹਨ। ਇਹ ਕਿਸੇ ਪਾਬੰਦੀਆਂ ਜਾਂ ਉਨ੍ਹਾਂ ਲੀਹਾਂ 'ਤੇ ਕਿਸੇ ਵੀ ਚੀਜ਼ ਦੀ ਉਲੰਘਣਾ ਨਹੀਂ ਹੈ।" ਯੂਕਰੇਨ ਯੁੱਧ ਕਾਰਨ ਰੂਸੀ ਸੰਸਥਾਵਾਂ 'ਤੇ ਪੱਛਮੀ ਪਾਬੰਦੀਆਂ ਦੇ ਬਾਅਦ, ਭਾਰਤ ਨੇ ਘੱਟ ਤੋਂ ਘੱਟ 13 ਮਿਲੀਅਨ ਬੈਰਲ ਰੂਸੀ ਕੱਚੇ ਤੇਲ ਦੀ ਛੋਟ ਦਰ 'ਤੇ ਖ਼ਰੀਦ ਕੀਤੀ। ਇਹ ਪਿਛਲੇ ਸਾਲ ਦੇ ਮੁਕਾਬਲੇ ਵਾਧਾ ਦਰਸਾਉਂਦਾ ਹੈ ਜਦੋਂ ਭਾਰਤ ਨੇ 2021 ਵਿੱਚ ਲਗਭਗ 16 ਮਿਲੀਅਨ ਬੈਰਲ ਦਰਾਮਦ ਕੀਤਾ ਸੀ। ਇਹ ਵੀ ਪੜ੍ਹੋ : ਸਿੱਖ ਸ਼ਰਧਾਲੂਆਂ ਦਾ ਜੱਥਾ ਵਿਸਾਖੀ ਮਨਾਉਣ ਲਈ ਪਾਕਿਸਤਾਨ ਹੋਇਆ ਰਵਾਨਾ

Related Post