ਭਾਰਤ 'ਚ 287 ਦਿਨਾਂ ਬਾਅਦ ਕੋਰੋਨਾ ਦੇ ਸਭ ਤੋਂ ਘੱਟ 8865 ਨਵੇਂ ਕੇਸ ਅਤੇ 197 ਮਰੀਜ਼ਾਂ ਦੀ ਮੌਤ

By  Shanker Badra November 16th 2021 11:57 AM

ਨਵੀਂ ਦਿੱਲੀ : ਭਾਰਤ ਵਿੱਚ 287 ਦਿਨਾਂ ਬਾਅਦ ਕੋਰੋਨਾ ਵਾਇਰਸ ਦੇ ਸਭ ਤੋਂ ਘੱਟ ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 8865 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਕੋਵਿਡ-19 ਦੇ ਮਾਮਲੇ ਵੱਧ ਕੇ 3,44,56,401 ਹੋ ਗਏ ਹਨ, ਜਦੋਂ ਕਿ ਦੇਸ਼ ਵਿੱਚ ਕੋਰੋਨਾ ਦੇ ਐਕਟਿਵ ਕੇਸ ਘੱਟ ਕੇ 1,30,793 ਹੋ ਗਏ ਹਨ ਜੋ ਕਿ ਪਿਛਲੇ 525 ਦਿਨਾਂ ਵਿੱਚ ਸਭ ਤੋਂ ਘੱਟ ਹੈ। [caption id="attachment_549113" align="aligncenter" width="300"] ਭਾਰਤ 'ਚ 287 ਦਿਨਾਂ ਬਾਅਦ ਕੋਰੋਨਾ ਦੇ ਸਭ ਤੋਂ ਘੱਟ 8865 ਨਵੇਂ ਕੇਸ ਅਤੇ 197 ਮਰੀਜ਼ਾਂ ਦੀ ਮੌਤ[/caption] ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ 197 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 4,63,852 ਹੋ ਗਈ ਹੈ। ਪਿਛਲੇ 39 ਦਿਨਾਂ ਤੋਂ ਕੋਰੋਨਾ ਵਾਇਰਸ ਦੇ ਨਵੇਂ ਕੇਸ 20,000 ਤੋਂ ਘੱਟ ਹਨ ਅਤੇ ਹੁਣ ਲਗਾਤਾਰ 142 ਦਿਨਾਂ ਤੋਂ ਕੇਸ 50,000 ਤੋਂ ਘੱਟ ਆ ਰਹੇ ਹਨ। [caption id="attachment_549112" align="aligncenter" width="300"] ਭਾਰਤ 'ਚ 287 ਦਿਨਾਂ ਬਾਅਦ ਕੋਰੋਨਾ ਦੇ ਸਭ ਤੋਂ ਘੱਟ 8865 ਨਵੇਂ ਕੇਸ ਅਤੇ 197 ਮਰੀਜ਼ਾਂ ਦੀ ਮੌਤ[/caption] ਸਿਹਤ ਮੰਤਰਾਲੇ ਨੇ ਕਿਹਾ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟ ਕੇ 1,33,793 ਹੋ ਗਈ ਹੈ ਜੋ ਸੰਕਰਮਿਤ ਕੁੱਲ ਗਿਣਤੀ ਦਾ 0.38 ਪ੍ਰਤੀਸ਼ਤ ਹੈ। ਇਸ ਦੇ ਨਾਲ ਹੀ 3.38 ਕਰੋੜ ਤੋਂ ਵੱਧ ਲੋਕ ਕੋਰੋਨਾ ਮਹਾਮਾਰੀ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਕੋਰੋਨਾ ਨੂੰ ਹਰਾਉਣ ਵਾਲਿਆਂ ਦੀ ਰਾਸ਼ਟਰੀ ਦਰ 98.27 ਫੀਸਦੀ ਹੋ ਗਈ ਹੈ। [caption id="attachment_549111" align="aligncenter" width="300"] ਭਾਰਤ 'ਚ 287 ਦਿਨਾਂ ਬਾਅਦ ਕੋਰੋਨਾ ਦੇ ਸਭ ਤੋਂ ਘੱਟ 8865 ਨਵੇਂ ਕੇਸ ਅਤੇ 197 ਮਰੀਜ਼ਾਂ ਦੀ ਮੌਤ[/caption] ਦੇਸ਼ 'ਚ ਰੋਜ਼ਾਨਾ ਲਾਗ ਦੀ ਦਰ 0.80 ਪ੍ਰਤੀਸ਼ਤ ਹੈ। ਪਿਛਲੇ 43 ਦਿਨਾਂ ਤੋਂ ਇਹ 2 ਫੀਸਦੀ ਤੋਂ ਹੇਠਾਂ ਬਣਿਆ ਹੋਇਆ ਹੈ। ਹਫਤਾਵਾਰੀ ਸੰਕਰਮਣ ਦਰ ਦੀ ਗੱਲ ਕਰੀਏ ਤਾਂ ਇਹ 0.97 ਪ੍ਰਤੀਸ਼ਤ ਹੋ ਗਈ ਹੈ, ਜੋ ਪਿਛਲੇ 53 ਦਿਨਾਂ ਤੋਂ ਦੋ ਪ੍ਰਤੀਸ਼ਤ ਤੋਂ ਘੱਟ ਹੈ। ਜਦਕਿ ਦੇਸ਼ 'ਚ ਕੋਰੋਨਾ ਨਾਲ ਮੌਤ ਦਰ 1.35 ਫੀਸਦੀ ਹੈ। -PTCNews

Related Post