BCCI ਨੇ ਲਿਆ ਵੱਡਾ ਫੈਸਲਾ, ਫਿਲਹਾਲ ਇਨ੍ਹਾਂ 2 ਦੇਸ਼ਾਂ ਦਾ ਦੌਰਾ ਨਹੀਂ ਕਰੇਗੀ ਭਾਰਤੀ ਟੀਮ

By  Shanker Badra June 12th 2020 07:00 PM

BCCI ਨੇ ਲਿਆ ਵੱਡਾ ਫੈਸਲਾ, ਫਿਲਹਾਲ ਇਨ੍ਹਾਂ 2 ਦੇਸ਼ਾਂ ਦਾ ਦੌਰਾ ਨਹੀਂ ਕਰੇਗੀ ਭਾਰਤੀ ਟੀਮ:ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਸ਼ੁੱਕਰਵਾਰ 12 ਜੂਨ ਦੀ ਦੁਪਹਿਰ ਨੂੰ ਇਕ ਵੱਡਾ ਐਲਾਨ ਕੀਤਾ ਹੈ। ਬੀਸੀਸੀਆਈ ਨੇ ਭਾਰਤੀ ਟੀਮ ਦੇ ਅਗਲੇ 2 ਦੌਰੇ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤੇ ਹਨ।ਭਾਰਤੀ ਕ੍ਰਿਕਟ ਬੋਰਡ ਨੇ ਕਿਹਾ ਕਿ ਭਾਰਤੀ ਟੀਮ ਸ਼੍ਰੀਲੰਕਾ ਤੇ ਜਿਮਬਾਬਵੇ ਦਾ ਦੌਰਾ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਨਹੀਂ ਕਰੇਗੀ। ਇਸ ਤੋਂ ਪਹਿਲਾਂ ਸ਼੍ਰੀਲੰਕਾਈ ਦੌਰੇ ਦੇ ਕੈਂਸਲ ਹੋਣ ਦੀ ਪੁਸ਼ਟੀ ਖੁਦ ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਕੀਤੀ ਸੀ।

ਦਰਅਸਲ 'ਚ ਭਾਰਤੀ ਟੀਮ ਨੇ 24 ਜੂਨ ਨੂੰ ਸ਼੍ਰੀਲੰਕਾ ਵਿੱਚ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਅਤੇ ਏਨੇ ਹੀ ਬੈਚਾਂ ਦੀ ਟੀ -20 ਇੰਟਰਨੈਸ਼ਨਲ ਸੀਰੀਜ਼ ਖੇਡਣ ਲਈ ਜਾਣਾ ਸੀ, ਜਦਕਿ 22 ਅਗਸਤ ਨੂੰ ਜਿਮਬਾਬਵੇ 'ਚ ਭਾਰਤੀ ਟੀਮ ਨੂੰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡਣੀ ਸੀ। ਕੋਵਿਡ-19 ਮਹਾਮਾਰੀ ਦੀ ਵਜ੍ਹਾ ਨਾਲ ਬੀਸੀਸੀਆਈ ਨੇ ਇਨ੍ਹਾਂ ਦੌਰਿਆਂ ਨੂੰ ਫ਼ਿਲਹਾਲ ਰੱਦ ਕਰ ਦਿੱਤਾ ਹੈ ,ਕਿਉਂਕਿ ਭਾਰਤੀ ਖਿਡਾਰੀਆਂ ਨੇ ਅਜੇ ਪ੍ਰੈਕਟਿਸ ਵੀ ਕਰਨੀ ਸ਼ੁਰੂ ਨਹੀਂ ਕੀਤੀ ਸੀ।

ਦੱਸ ਦੇਈਏ ਕਿ ਐਸਐਲਸੀ ਨੇ ਬੀਬੀਸੀਸੀਆਈ ਨੂੰ ਇੱਕ ਨਿਰਧਾਰਤ ਕਾਰਜਕ੍ਰਮ ਉੱਤੇ ਦੌਰਾ ਕਰਨ ਦੀ ਬੇਨਤੀ ਕੀਤੀ ਸੀ। ਬੀਸੀਸੀਆਈ ਦੇ ਇੱਕ ਅਧਿਕਾਰੀ ਨੇ 17 ਮਈ ਨੂੰ ਆਈਏਐਨਐਸ ਨੂੰ ਦੱਸਿਆ ਸੀ ਕਿ ਜੂਨ ਵਿੱਚ ਸ੍ਰੀਲੰਕਾ ਦਾ ਦੌਰਾ ਕਰਨਾ ਅਸੰਭਵ ਹੋਵੇਗਾ।ਬੀਸੀਸੀਅਈ ਦੇ ਅਧਿਕਾਰੀ ਭਾਰਤ ਸਰਕਾਰ ਦੁਆਰਾ ਜਾਰੀ ਪੱਤਰਾਂ 'ਤੇ ਧਿਆਨ ਦਿੰਦੇ ਰਹੇ ਹਨ।

-PTCNews

Related Post