ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ ਵਿਸ਼ਵ ਕੱਪ 'ਚ ਜਿੱਤਿਆ ਗੋਲਡ ਮੈਡਲ

By  Ravinder Singh March 7th 2022 08:51 PM -- Updated: March 7th 2022 09:04 PM

ਨਵੀਂ ਦਿੱਲੀ : ਮਹਿਲਾ ਦਿਵਸ ਤੋਂ ਇਕ ਦਿਨ ਪਹਿਲਾਂ ਭਾਰਤੀ ਦੀਆਂ ਧੀਆਂ ਨੇ ਪੂਰੇ ਵਿਸ਼ਵ ਵਿੱਚ ਦੇਸ਼ ਦਾ ਨਾਂ ਰੁਸ਼ਨਾ ਦਿੱਤਾ ਹੈ। ਭਾਰਤੀ ਮਹਿਲਾ ਨਿਸ਼ਾਨੇਬਾਜ਼ ਰਾਹੀਂ ਸਰਨੋਬਤ, ਈਸ਼ਾ ਸਿੰਘ ਅਤੇ ਰਿਦਮ ਸਾਂਗਵਾਨ ਨੇ ਆਈਐਸਐਸਐਫ ਵਿਸ਼ਵ ਕੱਪ ਵਿੱਚ ਦੇਸ਼ ਲਈ ਤੀਜਾ ਗੋਲਡ ਮੈਡਲ ਜਿੱਤਿਆ। ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ ਵਿਸ਼ਵ ਕੱਪ 'ਚ ਜਿੱਤਿਆ ਗੋਲਡ ਮੈਡਲਭਾਰਤੀ ਤਿਕੜੀ ਨੇ ਵਿਸ਼ਵ ਕੱਪ ਵਿਚ ਮਹਿਲਾ 25 ਮੀਟਰ ਪਿਸਟਲ ਟੀਮ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਿਆ। ਇਸ ਨਾਲ ਭਾਰਤ ਤਿੰਨ ਸੋਨ ਤਮਗ਼ਿਆਂ ਸਮੇਤ ਕੁੱਲ ਪੰਜ ਤਮਗ਼ਿਆਂ ਨਾਲ ਸੂਚੀ ਵਿੱਚ ਦੂਜੇ ਸਥਾਨ ਉਤੇ ਬਰਕਰਾਰ ਹੈ। ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ ਵਿਸ਼ਵ ਕੱਪ 'ਚ ਜਿੱਤਿਆ ਗੋਲਡ ਮੈਡਲਭਾਰਤੀ ਟੀਮ ਨੇ ਕੁਆਲੀਫਿਕੇਸ਼ਨ ਰਾਊਂਡ 2 ਵਿੱਚ 574 ਦਾ ਸਕੋਰ ਬਣਾਏ ਅਤੇ ਫਾਈਨਲ ਵਿੱਚ ਪਹੁੰਚ ਗਈ। ਖਿਤਾਬੀ ਮੁਕਾਬਲੇ ਵਿਚ ਸਿੰਗਾਪੁਰ ਨੂੰ 17-13 ਨਾਲ ਹਰਾ ਕੇ ਦੇਸ਼ ਨੂੰ ਟੂਰਨਾਮੈਂਟ ਵਿਚ ਤੀਜਾ ਸੋਨ ਤਮਗ਼ਾ ਦਿਵਾਇਆ। ਵਿਸ਼ਵ ਕੱਪ 'ਚ ਈਸ਼ਾ ਦਾ ਇਹ ਦੂਜਾ ਸੋਨ ਤਮਗ਼ਾ ਅਤੇ ਤੀਜਾ ਤਮਗਾ ਸੀ। ਉਸ ਨੇ ਇਸ ਤੋਂ ਪਹਿਲਾਂ ਔਰਤਾਂ ਦੇ 10 ਮੀਟਰ ਏਅਰ ਪਿਸਟਲ ਟੀਮ ਮੁਕਾਬਲੇ ਵਿੱਚ ਸੋਨ ਤਮਗ਼ਾ ਅਤੇ ਔਰਤਾਂ ਦੇ 10 ਮੀਟਰ ਏਅਰ ਪਿਸਟਲ ਵਿਅਕਤੀਗਤ ਮੁਕਾਬਲੇ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ ਵਿਸ਼ਵ ਕੱਪ 'ਚ ਜਿੱਤਿਆ ਗੋਲਡ ਮੈਡਲਇਸ ਦੌਰਾਨ ਕਾਫੀ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਦਿਨ ਦੇ ਹੋਰ ਮੈਚਾਂ ਵਿੱਚ, ਭਾਰਤੀ ਨਿਸ਼ਾਨੇਬਾਜ਼ਾਂ ਸ਼੍ਰੀਯੰਕਾ ਸਦਾਂਗੀ ਅਤੇ ਅਖਿਲ ਸ਼ੈਰੋਨ ਨੇ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਮਿਕਸਡ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਭਾਰਤੀ ਜੋੜੀ 34 ਟੀਮਾਂ ਵਿਚੋਂ ਪੰਜਵੇਂ ਸਥਾਨ ਉੇਤੇ ਰਹੀ। ਉਸ ਨੇ ਆਸਟਰੀਆ ਦੀ ਗਰਨੋਟ ਰੰਪਲਰ ਅਤੇ ਰੇਬੇਕਾ ਕੋਏਕ ਨੂੰ ਹਰਾਇਆ। ਇਹ ਵੀ ਪੜ੍ਹੋ : Manipur Exit Poll 2022: ਮਨੀਪੁਰ ' ਕੌਣ ਹਾਸਿਲ ਕਰੇਗਾ ਬਹੁਮਤ, ਜਾਣੋ ਐਗਜ਼ਿਟ ਪੋਲ ਜ਼ਰੀਏ

Related Post