ਅੱਜ ਤੋਂ ਭਾਰਤੀ ਹਵਾਈ ਫੌਜ ਦੀ ਤਾਕਤ ਵਧਾਵੇਗਾ ਸੀ.ਐੱਚ.-47 ਚਿਨੂਕ ਹੈਲੀਕਾਪਟਰ (ਤਸਵੀਰਾਂ)

By  Jashan A March 25th 2019 09:20 AM -- Updated: March 25th 2019 09:22 AM

ਅੱਜ ਤੋਂ ਭਾਰਤੀ ਹਵਾਈ ਫੌਜ ਦੀ ਤਾਕਤ ਵਧਾਵੇਗਾ ਸੀ.ਐੱਚ.-47 ਚਿਨੂਕ ਹੈਲੀਕਾਪਟਰ (ਤਸਵੀਰਾਂ),ਨਵੀਂ ਦਿੱਲੀ: ਅੱਜ ਭਾਰਤੀ ਏਅਰ ਫੋਰਸ ਦੀ ਤਾਕਤ 'ਚ ਵਾਧਾ ਹੋਣ ਜਾ ਰਿਹਾ ਹੈ। ਅਮਰੀਕੀ ਕੰਪਨੀ ਬੋਇੰਗ ਦੁਆਰਾ ਬਣਾਏ ਗਏ ਚਿਨੂਕ ਸੀ.ਐੱਚ.-47 ਹੈਲੀਕਾਪਟਰ ਨੂੰ ਭਾਰਤੀ ਏਅਰਫੋਰਸ ਦੇ ਬੇੜੇ 'ਚ 25 ਮਾਰਚ ਨੂੰ ਸ਼ਾਮਲ ਕੀਤਾ ਜਾਣਾ ਤੈਅ ਹੋਇਆ ਹੈ।

ind ਅੱਜ ਤੋਂ ਭਾਰਤੀ ਹਵਾਈ ਫੌਜ ਦੀ ਤਾਕਤ ਵਧਾਵੇਗਾ ਸੀ.ਐੱਚ.-47 ਚਿਨੂਕ ਹੈਲੀਕਾਪਟਰ (ਤਸਵੀਰਾਂ)

ਇਸ ਮੌਕੇ 'ਤੇ ਏਅਰਫੋਰਸ ਇੱਕ ਇੰਡਕਸ਼ਨ ਸਮਾਰੋਹ ਦਾ ਆਯੋਜਨ ਕਰਨ ਜਾ ਰਿਹਾ ਹੈ। ਦੱਸ ਦੇਈਏ ਕਿ ਇਹ ਮਨੁੱਖੀ ਸਹਾਇਤਾ ਅਤੇ ਲੜਾਕੂ ਭੂਮਿਕਾ 'ਚ ਕੰਮ ਆਵੇਗਾ।

ਹੋਰ ਪੜ੍ਹੋ:ਤੇਜ਼ਾਬ (ਐਸਿਡ) ਅਟੈਕ ਦੀਆਂ ਸ਼ਿਕਾਰ ਲੜਕੀਆਂ ਲਈ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ

ਸੀ.ਐੱਚ.-47ਚਿਨੂਕ ਅਡਵਾਂਸਡ ਮਲਟੀ ਮਿਸ਼ਨ ਹੈਲੀਕਾਪਟਰ ਹੈ, ਜੋ ਸਾਮਰਿਕ ਰੂਪ ਤੋਂ ਭਾਰਤੀ ਹਵਾਈ ਫੌਜ ਨੂੰ ਮਜ਼ਬੂਤ ਬਣਾਏਗਾ। ਇਸ ਹੈਲੀਕਾਪਟਰ 'ਚ ਹੈਵੀ ਲਿਫਟ ਦੀ ਸਮਰੱਥਾ ਮਿਲੇਗੀ, ਜਿਸ 'ਚ ਭਾਰੀ ਤੋਂ ਭਾਰੀ ਸਮਾਨ ਵੀ ਇੱਕ ਥਾਂ ਤੋਂ ਦੂਸਰੀ ਥਾਂ ਆਸਾਨੀ ਨਾਲ ਲਿਜਾਇਆ ਜਾ ਸਕੇਗਾ।

ind ਅੱਜ ਤੋਂ ਭਾਰਤੀ ਹਵਾਈ ਫੌਜ ਦੀ ਤਾਕਤ ਵਧਾਵੇਗਾ ਸੀ.ਐੱਚ.-47 ਚਿਨੂਕ ਹੈਲੀਕਾਪਟਰ (ਤਸਵੀਰਾਂ)

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਮਰੀਕੀ ਸੈਨਾ ਵੀ ਇਸ ਹੈਲੀਕਾਪਟਰ ਦਾ ਇਸਤੇਮਾਲ ਕਰਦੀ ਹੈ। ਭਾਰਤੀ ਹਵਾਈ ਸੈਨਾ ਨੂੰ ਇਹ ਹੈਲੀਕਾਪਟਰ ਮਿਲਣ 'ਤੇ ਕਾਫੀ ਫਾਇਦਾ ਹੋਵੇਗਾ।

-PTC News

Related Post