ਹਾਰਦਿਕ ਪੰਡਿਆ ਤੇ ਰਾਹੁਲ ਨੂੰ ਮਹਿਲਾਵਾਂ ਨੂੰ ਅਸ਼ਲੀਲ ਟਿੱਪਣੀ ਕਰਨੀ ਪਈ ਮਹਿੰਗੀ, ਪਹਿਲੇ ਵਨਡੇ ਮੈਚ 'ਚੋਂ ਹੋਏ ਬਾਹਰ

By  Jashan A January 11th 2019 08:13 PM -- Updated: January 11th 2019 09:54 PM

ਹਾਰਦਿਕ ਪੰਡਿਆ ਤੇ ਰਾਹੁਲ ਨੂੰ ਮਹਿਲਾਵਾਂ ਨੂੰ ਅਸ਼ਲੀਲ ਟਿੱਪਣੀ ਕਰਨੀ ਪਈ ਮਹਿੰਗੀ, ਪਹਿਲੇ ਵਨਡੇ ਮੈਚ 'ਚੋਂ ਹੋਏ ਬਾਹਰ,ਸਿਡਨੀ: ਭਾਰਤੀ ਕ੍ਰਿਕੇਟ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਿਆ ਤੇ ਵਿਸਫੋਟਕ ਬੱਲੇਬਾਜ ਕੇ.ਐੱਲ. ਰਾਹੁਲ ਟੀਵੀ ਸ਼ੋਅ ਦੇ ਦੌਰਾਨ ਮਹਿਲਾਵਾਂ ‘ਤੇ ‘ਗਲਤ’ ਟਿੱਪਣੀ ਕਰਨ ਤੋਂ ਬਾਅਦ ਬੁਰੀ ਤਰ੍ਹਾਂ ਫਸ ਚੁੱਕੇ ਹਨ।ਜਿਥੇ ਲੋਕਾਂ ਵੱਲੋਂ ਲਗਾਤਾਰ ਇਹਨਾਂ ਖਿਡਾਰੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਹੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਇਹਨਾਂ ਦਾ ਸਮਰਥਨ ਨਹੀਂ ਕਰ ਰਹੇ ਹਨ।

hardik pandya ਹਾਰਦਿਕ ਪੰਡਿਆ ਤੇ ਰਾਹੁਲ ਨੂੰ ਮਹਿਲਾਵਾਂ ਨੂੰ ਅਸ਼ਲੀਲ ਟਿੱਪਣੀ ਕਰਨੀ ਪਈ ਮਹਿੰਗੀ, ਪਹਿਲੇ ਵਨਡੇ ਮੈਚ 'ਚੋਂ ਹੋਏ ਬਾਹਰ

ਆਲਰਾਊਂਡਰ ਹਾਰਦਿਕ ਪੰਡਿਆ ਅਤੇ ਬੱਲੇਬਾਜ਼ ਕੇ.ਐੱਲ. ਰਾਹੁਲ ਆਸਟਰੇਲੀਆ ਦੇ ਖਿਲਾਫ ਪਹਿਲੇ ਵਨਡੇ ਤੋਂ ਬਾਹਰ ਹੋ ਗਏ ਹਨ। ਪ੍ਰਸ਼ਾਸਕਾਂ ਦੀ ਕਮੇਟੀ (ਸੀ.ਓ.ਏ.) ਦੀ ਮੈਂਬਰ ਡਾਇਨਾ ਇਡੁਲਜੀ ਨੇ ਭਾਰਤੀ ਖਿਡਾਰੀਆਂ ਹਾਰਦਿਕ ਪੰਡਿਆ ਅਤੇ ਲੋਕੇਸ਼ ਰਾਹੁਲ ਦੇ ਖਿਲਾਫ ਸ਼ੁੱਕਰਵਾਰ ਨੂੰ ਅੱਗੇ ਦੀ ਕਾਰਵਾਈ ਤੱਕ ਮੁਅੱਤਲ ਕਰਨ ਦੀ ਸ਼ਿਫਾਰਸ਼ ਕੀਤੀ ਜਿਸ ਤੋਂ ਬਾਅਦ ਦੋਹਾਂ ਨੂੰ ਆਸਟਰੇਲੀਆ ਦੇ ਖਿਲਾਫ ਸ਼ਨੀਵਾਰ ਨੂੰ ਹੋਣ ਵਾਲੇ ਪਹਿਲੇ ਵਨ ਡੇ ਮੈਚ ਲਈ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ।

hardik pandya ਹਾਰਦਿਕ ਪੰਡਿਆ ਤੇ ਰਾਹੁਲ ਨੂੰ ਮਹਿਲਾਵਾਂ ਨੂੰ ਅਸ਼ਲੀਲ ਟਿੱਪਣੀ ਕਰਨੀ ਪਈ ਮਹਿੰਗੀ, ਪਹਿਲੇ ਵਨਡੇ ਮੈਚ 'ਚੋਂ ਹੋਏ ਬਾਹਰ

ਖਬਰਾਂ ਮੁਤਾਬਕ ਬੀਸੀਆਈ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਸਾਫ ਕਰ ਦਿੱਤਾ ਗਿਆ ਹੈ ਕਿ ਵਨਡੇ ਸੀਰੀਜ਼ 'ਚ ਦੋਵੇਂ ਖਿਡਾਰੀ ਇੱਕ ਵੀ ਮੈਚ ਨਹੀਂ  ਖੇਡ ਸਕਣਗੇ 'ਤੇ ਉਹਨਾਂ ਨੂੰ ਭਾਰਤ ਵਾਪਸ ਭੇਜਿਆ ਜਾਵੇਗਾ। ਪੂਰੀ ਵਨ ਡੇ ਸੀਰੀਜ਼ ਤੋਂ ਬਾਹਰ ਹੋ ਸਕਦੇ ਹਨ। ਦੋਹਾਂ ਖਿਡਾਰੀਆਂ ਨੂੰ ਭਾਰਤ ਵਾਪਸ ਬੁਲਾਇਆ ਜਾ ਸਕਦਾ ਹੈ।

-PTC News

Related Post