ਨਿਊਜ਼ੀਲੈਂਡ ਦੌਰੇ ਲਈ ਭਾਰਤੀ ਟੀਮ ਦਾ ਐਲਾਨ, ਧੋਨੀ ਦੀ ਹੋਈ ਵਾਪਸੀ

By  Jashan A December 24th 2018 06:52 PM

ਨਿਊਜ਼ੀਲੈਂਡ ਦੌਰੇ ਲਈ ਭਾਰਤੀ ਟੀਮ ਦਾ ਐਲਾਨ, ਧੋਨੀ ਦੀ ਹੋਈ ਵਾਪਸੀ,ਨਵੀਂ ਦਿੱਲੀ: ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਟੀਮ 'ਚ ਵਾਪਸੀ ਹੋਈ ਹੈ। ਉਨ੍ਹਾਂ ਨੂੰ ਨਿਊਜ਼ੀਲੈਂਡ ਖਿਲਾਫ ਸੋਮਵਾਰ ਨੂੰ ਐਲਾਨੀ ਟੀ-20 ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਧੋਨੀ ਨੂੰ ਵਿੰਡੀਜ਼ ਖਿਲਾਫ ਘਰੇਲੂ ਟੀ-20 ਸੀਰੀਜ਼ ਤੋਂ ਬਾਹਰ ਰੱਖਿਆ ਗਿਆ ਸੀ।

ms dhoni ਨਿਊਜ਼ੀਲੈਂਡ ਦੌਰੇ ਲਈ ਭਾਰਤੀ ਟੀਮ ਦਾ ਐਲਾਨ, ਧੋਨੀ ਦੀ ਹੋਈ ਵਾਪਸੀ

ਰਾਸ਼ਟਰੀ ਚੋਣ ਕਰਤਾਵਾਂ ਨੇ ਧੋਨੀ ਨੂੰ ਆਸਟਰੇਲੀਆ ਅਤੇ ਨਿਊਜ਼ੀਲੈਂਡ ਖਿਲਾਫ ਵਨ ਡੇ ਸੀਰੀਜ਼ ਵਿਚ ਬਰਕਰਾਰ ਰੱਖਿਆ ਹੈ ਅਤੇ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ 'ਚ ਵਾਪਸ ਬੁਲਾਇਆ ਹੈ।

ms dhoni ਨਿਊਜ਼ੀਲੈਂਡ ਦੌਰੇ ਲਈ ਭਾਰਤੀ ਟੀਮ ਦਾ ਐਲਾਨ, ਧੋਨੀ ਦੀ ਹੋਈ ਵਾਪਸੀ

ਨਿਊਜ਼ੀਲੈਂਡ ਖ਼ਿਲਾਫ਼ ਟੀ20 ਲੜੀ ਲਈ ਟੀਮ ਇੰਡੀਆ 'ਚ ਉਨ੍ਹਾਂ ਤੋਂ ਇਲਾਵਾ ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਕੇ.ਐਲ.ਰਾਹੁਲ, ਸ਼ਿਖਰ ਧਵਨ, ਰਿਸ਼ਵ ਪੰਤ, ਦਿਨੇਸ਼ ਕਾਰਤਿਕ, ਕੇਦਾਰ ਜਾਧਵ, ਜਸਪ੍ਰੀਤ ਬੁੰਮਰਾਹ, ਹਾਰਦਿਕ ਪਾਂਡਿਆ, ਕਰੁਨਾਲ ਪਾਂਡਿਆ, ਕੁਲਦੀਪ ਯਾਦਵ, ਯੁਜਵਿੰਦਰ ਚਾਹਲ, ਭੁਵਨੇਸ਼ਵਰ ਕੁਮਾਰ ਅਤੇ ਖਲੀਲ ਅਹਿਮਦ ਨੂੰ ਸ਼ਾਮਲ ਕੀਤਾ ਗਿਆ ਹੈ।

-PTC News

Related Post