ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੇ ਪ੍ਰਸ਼ੰਸਕਾਂ ਲਈ ਵੱਡੀ ਖਬਰ , ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

By  Shanker Badra June 10th 2019 02:01 PM -- Updated: June 10th 2019 02:22 PM

ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੇ ਪ੍ਰਸ਼ੰਸਕਾਂ ਲਈ ਵੱਡੀ ਖਬਰ ,ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ:ਮੁੰਬਈ : ਭਾਰਤ ਦੇ 2011 ਵਿਸ਼ਵ ਕੱਪ ਵਿਚ ਨਾਇਕ ਰਹੇ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨੇ ਅੱਜ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ।ਇਸ ਦੇ ਲਈ ਯੁਵਰਾਜ ਨੇ ਅੱਜ ਮੁੰਬਈ 'ਚ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਹੈ।ਇਸ ਮੌਕੇ ਸੰਨਿਆਸ ਦਾ ਐਲਾਨ ਕਰਦੇ ਹੋਏ ਯੁਵਰਾਜ ਭਾਵੁਕ ਹੋ ਗਏ।

Indian cricketer Yuvraj Singh International Cricket Taken retirement
ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੇ ਪ੍ਰਸ਼ੰਸਕਾਂ ਲਈ ਵੱਡੀ ਖਬਰ , ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

ਇਸ ਦੌਰਾਨ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਹੈ ਕਿ ਕ੍ਰਿਕਟ ਨੇ ਮੈਨੂੰ ਸਭ ਕੁੱਝ ਦਿੱਤਾ ਹੈ ਅਤੇ 25 ਸਾਲ ਦੇ ਕੈਰੀਅਰ ਦੌਰਾਨ ਬਹੁਤ ਕੁੱਝ ਸਿੱਖਿਆ ਹੈ।ਉਨ੍ਹਾਂ ਕਿਹਾ ਕਿ ਭਾਰਤ ਲਈ ਖੇਡਣ ਅਤੇ ਵਿਸ਼ਵ ਕੱਪ ਜਿੱਤਣ ਦਾ ਪਿਤਾ ਦਾ ਸੁਪਨਾ ਪੂਰਾ ਕੀਤਾ ਹੈ।ਕ੍ਰਿਕਟਰ ਯੁਵਰਾਜ ਸਿੰਘ ਨੇ ਕਿਹਾ ਕਿ ਹੁਣ ਕੈਂਸਰ ਪੀੜਤਾਂ ਦੀ ਮਦਦ ਕਰਾਂਗਾ।

Indian cricketer Yuvraj Singh International Cricket Taken retirement ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੇ ਪ੍ਰਸ਼ੰਸਕਾਂ ਲਈ ਵੱਡੀ ਖਬਰ , ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

ਜ਼ਿਕਰਯੋਗ ਹੈ ਕਿ ਕ੍ਰਿਕਟਰ ਯੁਵਰਾਜ ਸਿੰਘ ਭਾਰਤੀ ਅੰਤਰ-ਰਾਸ਼ਟਰੀ ਕ੍ਰਿਕਟ ਖਿਡਾਰੀ ਹੈ, ਜੋ ਕਿ ਆਲ-ਰਾਊਂਡਰ ਵਜੋਂ ਖੇਡਦਾ ਹੈ।ਯੁਵਰਾਜ ਇੱਕ ਖੱਬੂ ਬੱਲੇਬਾਜ਼ ਅਤੇ ਖੱਬੂ-ਗੇਂਦਬਾਜ਼ ਹੈ।ਯੁਵਰਾਜ ਸਿੰਘ ਤੇਜ਼ ਗੇਂਦਬਾਜ਼ ਅਤੇ ਪੰਜਾਬੀ ਸਿਨੇਮਾ ਦੇ ਅਦਾਕਾਰ ਯੋਗਰਾਜ ਸਿੰਘ ਦਾ ਪੁੱਤਰ ਹੈ।ਯੁਵਰਾਜ ਸਿੰਘ ਸੰਨ 2000 ਤੋਂ ਭਾਰਤੀ ਕ੍ਰਿਕਟ ਟੀਮ ਦਾ ਮੈਂਬਰ ਹੈ ਅਤੇ ਉਸਨੇ ਆਪਣਾ ਪਹਿਲਾ ਟੈਸਟ ਮੈਚ ਅਕਤੂਬਰ, 2003 ਵਿੱਚ ਖੇਡਿਆ ਸੀ ਅਤੇ ਉਹ 2007-2008 ਦੌਰਾਨ ਇੱਕ ਦਿਨਾਂ ਮੈਚਾਂ ਵਿੱਚ ਸਾਬਕਾ ਕਪਤਾਨ ਵੀ ਰਿਹਾ ਹੈ।

Indian cricketer Yuvraj Singh International Cricket Taken retirement ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੇ ਪ੍ਰਸ਼ੰਸਕਾਂ ਲਈ ਵੱਡੀ ਖਬਰ , ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :91 ਘੰਟਿਆਂ ਬਾਅਦ ਵੀ ਫ਼ਤਿਹ ਦੇ ਬਚਾਅ ਕਾਰਜ ‘ਚ ਹੋ ਰਹੀ ਦੇਰੀ ਤੋਂ ਭੜਕੇ ਲੋਕ , ਸਥਿਤੀ ਹੋਈ ਬੇਕਾਬੂ

ਯੁਵਰਾਜ ਸਿੰਘ ਨੂੰ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2011 ਵਿੱਚ ਉਸਦੇ ਸ਼ਾਨਦਾਰ ਪ੍ਰਦਰਸ਼ਨ ਲਈ ਮੈਨ ਆਫ ਦ ਟੂਰਨਾਮੈਂਟ ਵੀ ਚੁਣਿਆ ਗਿਆ ਅਤੇ '2007 ਆਈਸੀ ਵਿਸ਼ਵ ਟਵੰਟੀ-ਟਵੰਟੀ ਕੱਪ' ਵਿੱਚ ਵੀ ਉਸਦਾ ਬਹੁਤ ਅਹਿਮ ਯੋਗਦਾਨ ਸੀ। ਇਸੇ ਤਰ੍ਹਾਂ ਦੋਵੇਂ ਹੀ ਟੂਰਨਾਮੈਂਟ ਭਾਰਤ ਨੇ ਜਿੱਤੇ ਸਨ।

-PTCNews

Related Post