Sat, May 4, 2024
Whatsapp

91 ਘੰਟਿਆਂ ਬਾਅਦ ਵੀ ਫ਼ਤਿਹ ਦੇ ਬਚਾਅ ਕਾਰਜ 'ਚ ਹੋ ਰਹੀ ਦੇਰੀ ਤੋਂ ਭੜਕੇ ਲੋਕ , ਸਥਿਤੀ ਹੋਈ ਬੇਕਾਬੂ

Written by  Shanker Badra -- June 10th 2019 01:35 PM
91 ਘੰਟਿਆਂ ਬਾਅਦ ਵੀ ਫ਼ਤਿਹ ਦੇ ਬਚਾਅ ਕਾਰਜ 'ਚ ਹੋ ਰਹੀ ਦੇਰੀ ਤੋਂ ਭੜਕੇ ਲੋਕ , ਸਥਿਤੀ ਹੋਈ ਬੇਕਾਬੂ

91 ਘੰਟਿਆਂ ਬਾਅਦ ਵੀ ਫ਼ਤਿਹ ਦੇ ਬਚਾਅ ਕਾਰਜ 'ਚ ਹੋ ਰਹੀ ਦੇਰੀ ਤੋਂ ਭੜਕੇ ਲੋਕ , ਸਥਿਤੀ ਹੋਈ ਬੇਕਾਬੂ

91 ਘੰਟਿਆਂ ਬਾਅਦ ਵੀ ਫ਼ਤਿਹ ਦੇ ਬਚਾਅ ਕਾਰਜ 'ਚ ਹੋ ਰਹੀ ਦੇਰੀ ਤੋਂ ਭੜਕੇ ਲੋਕ , ਸਥਿਤੀ ਹੋਈ ਬੇਕਾਬੂ:ਸੰਗਰੂਰ : ਸੁਨਾਮ ਦੇ ਨੇੜਲੇ ਪਿੰਡ ਭਗਵਾਨਪੁਰਾ 'ਚ 140 ਫੁੱਟ ਡੂੰਘੇ ਤੇ ਦਸ ਸਾਲ ਪੁਰਾਣੇ ਬੋਰਵੈੱਲ 'ਚ 65 ਘੰਟਿਆਂ ਤੋਂ ਫਸੇ ਦੋ ਸਾਲਾ ਬੱਚੇ ਫ਼ਤਿਹਵੀਰ ਸਿੰਘ ਨੂੰ ਬੋਰਵੈੱਲ ਵਿਚੋਂ ਬਾਹਰ ਕੱਢਣ ਲਈ ਰੈਸਕਿਊ ਆਪ੍ਰੇਸ਼ਨ ਅੱਜ 5ਵੇਂ ਦਿਨ ਵਿਚ ਦਾਖਲ ਹੋ ਗਿਆ ਹੈ।ਫ਼ਤਿਹਵੀਰ ਸਿੰਘ ਅੱਜ ਆਪਣੇ ਜਨਮ ਦਿਨ ਵਾਲੇ ਦਿਨ ਵੀ 120 ਫੁੱਟ ਡੂੰਘੇ ਬੋਰਵੈੱਲ 'ਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ।ਫ਼ਤਿਹਵੀਰ ਸਿੰਘ ਵੀਰਵਾਰ ਸ਼ਾਮ ਨੂੰ ਬੋਰਵੈੱਲ ਵਿਚ ਡਿੱਗਿਆ ਸੀ, ਉਸ ਦਿਨ ਤੋਂ ਹੀ ਉਸ ਨੂੰ ਬਾਹਰ ਕੱਢਣ ਦੀਆਂ ਕੋਸ਼ੀਸ਼ਾਂ ਲਗਾਤਾਰ ਜਾਰੀ ਹਨ। [caption id="attachment_305094" align="aligncenter" width="300"]Sangrur : fatehveer singh borewell Delays in Rescue operations ,Protest
91 ਘੰਟਿਆਂ ਬਾਅਦ ਵੀ ਫ਼ਤਿਹ ਦੇ ਬਚਾਅ ਕਾਰਜ 'ਚ ਹੋ ਰਹੀ ਦੇਰੀ ਤੋਂ ਭੜਕੇ ਲੋਕ , ਸਥਿਤੀ ਹੋਈ ਬੇਕਾਬੂ[/caption] ਓਥੇ ਫ਼ਤਿਹਵੀਰ ਸਿੰਘ ਨੂੰ ਬੋਰਵੈੱਲ 'ਚ ਡਿੱਗਿਆ 91 ਘੰਟਿਆਂ ਤੋਂ ਵੀ ਵੱਧ ਸਮਾਂ ਬੀਤ ਚੁੱਕਿਆ ਹੈ।ਇਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਜੰਗੀ ਪੱਧਰ 'ਤੇ ਚਲਾਏ ਜਾ ਰਹੇ ਬਚਾਅ ਕਾਰਜ ਸਿਰੇ ਨਾ ਚੜ੍ਹਦਿਆਂ ਵੇਖ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਚੁੱਕਾ ਹੈ। ਇਸ ਦੌਰਾਨ 91 ਘੰਟਿਆਂ ਤੋਂ ਵੀ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਫ਼ਤਿਹਵੀਰ ਸਿੰਘ ਦੇ ਬਚਾਅ ਕਾਰਜ 'ਚ ਹੋ ਰਹੀ ਦੇਰੀ ਕਾਰਨ ਗ਼ੁੱਸੇ 'ਚ ਆਏ ਲੋਕਾਂ ਨੇ ਅੱਜ ਸ਼ੇਰੋਂ ਕੈਂਚੀਆਂ ਵਿਖੇ ਚੱਕਾ ਜਾਮ ਕਰ ਕੇ ਬਠਿੰਡਾ-ਸੁਨਾਮ, ਅਤੇ ਸੁਨਾਮ-ਬਰਨਾਲਾ ਰੋਡ ਜਾਮ ਕਰ ਕਰ ਦਿੱਤਾ ਹੈ।ਇਸ ਮੌਕੇ ਲੋਕਾਂ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। [caption id="attachment_305095" align="aligncenter" width="300"]Sangrur : fatehveer singh borewell Delays in Rescue operations ,Protest
91 ਘੰਟਿਆਂ ਬਾਅਦ ਵੀ ਫ਼ਤਿਹ ਦੇ ਬਚਾਅ ਕਾਰਜ 'ਚ ਹੋ ਰਹੀ ਦੇਰੀ ਤੋਂ ਭੜਕੇ ਲੋਕ , ਸਥਿਤੀ ਹੋਈ ਬੇਕਾਬੂ[/caption] ਦੱਸ ਦੇਈਏ ਕਿ ਪ੍ਰਸ਼ਾਸਨ ਵੱਲੋਂ ਬੀਤੇ ਦਿਨਾਂ ਤੋਂ ਹਰ ਇੱਕ ਘੰਟੇ ਬਾਅਦ ਫ਼ਤਿਹ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਸਾਰੇ ਦਾਅਵਿਆਂ ਨੂੰ ਅਜੇ ਤੱਕ ਬੂਰ ਨਹੀਂ ਪਿਆ।ਇਸ ਦੌਰਾਨ ਬਚਾਅ ਕਾਰਜਾਂ 'ਚ ਹੋ ਰਹੀ ਦੇਰੀ ਮਾਪਿਆਂ ਦੀ ਜਿੰਦ 'ਤੇ ਬਣੀ ਹੋਈ ਹੈ ਅਤੇ ਜਾਣਕਾਰੀ ਅਨੁਸਾਰ ਬੱਚੇ ਦੀ ਮਾਂ ਦੀ ਸਿਹਤ ਵੀ ਵਿਗੜਨ ਲੱਗੀ ਹੈ।ਇਸ ਮੌਕੇ ਉਤੇ ਮੌਜੂਦ ਵੱਡੀ ਗਿਣਤੀ ਵਿਚ ਲੋਕ ਲਗਾਤਾਰ ਫ਼ਤਿਹਵੀਰ ਲਈ ਅਰਦਾਸ ਕਰ ਰਹੇ ਹਨ।ਫ਼ਤਿਹਵੀਰ ਸਿੰਘ ਦੇ ਸਹੀ ਸਲਾਮਤ ਬਾਹਰ ਕੱਢੇ ਜਾਣ ਲਈ ਲੋਕ ਸਿਰਫ਼ ਪੰਜਾਬ ਵਿੱਚ ਹੀ ਨਹੀਂ ਬਲਕਿ ਦੇਸ਼ ਵਿਦੇਸ਼ ਵਿੱਚ ਅਰਦਾਸਾਂ ਕਰ ਰਹੇ ਹਨ। [caption id="attachment_305096" align="aligncenter" width="300"]Sangrur : fatehveer singh borewell Delays in Rescue operations ,Protest
91 ਘੰਟਿਆਂ ਬਾਅਦ ਵੀ ਫ਼ਤਿਹ ਦੇ ਬਚਾਅ ਕਾਰਜ 'ਚ ਹੋ ਰਹੀ ਦੇਰੀ ਤੋਂ ਭੜਕੇ ਲੋਕ , ਸਥਿਤੀ ਹੋਈ ਬੇਕਾਬੂ[/caption] ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ ’ਚ ਬੀਤੀ 6 ਜੂਨ ਦਿਨ ਵੀਰਵਾਰ ਨੂੰ ਸ਼ਾਮ ਚਾਰ ਵਜੇ ਦੋ ਸਾਲਾਂ ਫ਼ਤਿਹਵੀਰ ਖੇਡਦੇ ਸਮੇਂ 150 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗ ਗਿਆ ਸੀ।ਜਿਸ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਕੰਮ ਹਾਲੇ ਵੀ ਜਾਰੀ ਹੈ।ਇਸ ਤੋਂ ਬਾਅਦ ਐੱਨ.ਡੀ.ਆਰ.ਐੱਫ ਦੀ ਟੀਮ ਲਗਾਤਾਰ ਸਥਾਨਕ ਲੋਕਾਂ ਤੇ ਡੇਰਾ ਪ੍ਰੇਮੀਆਂ ਦੀ ਮਦਦ ਨਾਲ ਰੈਸਕਿਊ ਆਪ੍ਰੇਸ਼ਨ ਚਲਾ ਰਹੀਆਂ ਹਨ। [caption id="attachment_305093" align="aligncenter" width="300"]Sangrur : fatehveer singh borewell Delays in Rescue operations ,Protest
91 ਘੰਟਿਆਂ ਬਾਅਦ ਵੀ ਫ਼ਤਿਹ ਦੇ ਬਚਾਅ ਕਾਰਜ 'ਚ ਹੋ ਰਹੀ ਦੇਰੀ ਤੋਂ ਭੜਕੇ ਲੋਕ , ਸਥਿਤੀ ਹੋਈ ਬੇਕਾਬੂ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜਨਮ ਦਿਨ ਵਾਲੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹੈ ਫ਼ਤਿਹਵੀਰ , ਇਨ੍ਹਾਂ ਕਲਾਕਾਰਾਂ ਨੇ ‘ਫਤਿਹਵੀਰ’ ਦੀ ਸਲਾਮਤੀ ਲਈ ਕੀਤੀ ਅਰਦਾਸ ਦੱਸਿਆ ਜਾਂਦਾ ਹੈ ਕਿ ਫਤਹਿਵੀਰ ਨੂੰ ਬੋਰਵੈੱਲ 'ਚੋਂ ਬਾਹਰ ਕੱਢਣ ਤੋਂ ਬਾਅਦ ਸਿੱਧਾ ਹਸਪਤਾਲ ਲਿਜਾਇਆ ਜਾਵੇਗਾ, ਜਿਸ ਲਈ ਪਹਿਲਾਂ ਹੀ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ।ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਐੱਨਡੀਆਰਐੱਫ, ਫੌਜ ਦੀ ਅਸਾਲਟ ਇੰਜੀਨਿਅਰਿੰਗ ਰੈਜੀਮੈਂਟ ਦੀ ਟੁੱਕੜੀ ਜੁਟੀ ਹੋਈ ਹੈ।ਪੂਰਾ ਆਪਰੇਸ਼ਨ ਕੁਝ ਮੁਸ਼ਕਲਾਂ ਦੇ ਬਾਵਜੂਦ ਜਾਰੀ ਹੈ ਤੇ ਹੁਣ ਥੋੜ੍ਹੀ ਦੇਰ ਦਾ ਇੰਤਜ਼ਾਰ ਰਹਿ ਗਿਆ ਹੈ।ਇਸ ਮੌਕੇ 'ਤੇ ਮੈਡੀਕਲ ਟੀਮਾਂ ਵੀ ਤਾਇਨਾਤ ਹੈ।ਹੁਣ ਖੁਦਾਈ ਦਾ ਕੰਮ ਹੱਥ ਨਾਲ ਕੀਤਾ ਜਾ ਰਿਹਾ ਹੈ। -PTCNews


Top News view more...

Latest News view more...