ਕੋਰੋਨਾ ਸਟ੍ਰੇਨ ਨੇ ਉਡਾਣਾਂ ਦੀ ਰਫ਼ਤਾਰ ਕੀਤੀ ਮੱਠੀ, ਇਸ ਤਰੀਕ ਤੱਕ UK ਦੀਆਂ ਉਡਾਣਾਂ ’ਤੇ ਰੋਕ
Jagroop Kaur
December 30th 2020 04:23 PM --
Updated:
December 30th 2020 04:24 PM
ਦੇਸ਼ ਵਿਚ ਮੁੜ ਤੋਂ ਸਕ੍ਰਿਯ ਹੋਏ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਨੂੰ ਦੇਖਦੇ ਹੋਏ ਵਜ੍ਹਾ ਕਰ ਕੇ ਕੇਂਦਰ ਸਰਕਾਰ ਨੇ ਬਿ੍ਰਟੇਨ ਤੋਂ ਆਉਣ-ਜਾਣ ਵਾਲੀਆਂ ਸਾਰੀਆਂ ਹਵਾਈ ਉਡਾਣਾਂ ’ਤੇ ਪਾਬੰਦੀ ਨੂੰ 7 ਜਨਵਰੀ 2021 ਤੱਕ ਵਧਾ ਦਿੱਤਾ ਹੈ। ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ 7 ਜਨਵਰੀ 2021 ਤੱਕ ਬਿ੍ਰਟੇਨ ਤੋਂ ਆਉਣ ਅਤੇ ਜਾਣ ਵਾਲੀਆਂ ਹਰ ਤਰ੍ਹਾਂ ਦੀਆਂ ਉਡਾਣਾਂ ਨੂੰ ਅਸਥਾਈ ਤੌਰ ’ਤੇ ਮੁਲਤਵੀ ਦਾ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਬਾਅਦ ਵੀ ਸਖ਼ਤੀ ਨਾਲ ਸੇਵਾਵਾਂ ਦਾ ਸੰਚਾਲਨ ਕੀਤਾ ਜਾਵੇਗਾ।