ਇੰਡੀਅਨ ਆਇਲ ਵੱਲੋਂ ਪੰਜਾਬ 'ਚ ਨਵੇਂ ਪੈਟਰੋਲ ਪੰਪਾਂ ਲਈ ਲਿਆ ਗਿਆ ਵੱਡਾ ਫ਼ੈਸਲਾ

By  Shanker Badra December 6th 2018 12:11 PM -- Updated: December 6th 2018 12:18 PM

ਇੰਡੀਅਨ ਆਇਲ ਵੱਲੋਂ ਪੰਜਾਬ 'ਚ ਨਵੇਂ ਪੈਟਰੋਲ ਪੰਪਾਂ ਲਈ ਲਿਆ ਗਿਆ ਵੱਡਾ ਫ਼ੈਸਲਾ:ਅੰਮ੍ਰਿਤਸਰ : ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.) ਵੱਲੋਂ ਜਲਦੀ ਹੀ ਪੰਜਾਬ ਵਿੱਚ 1800 ਨਵੇਂ ਪੈਟਰੋਲ ਪੰਪ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ।

Indian Oil Corporation Punjab 1800 new petrol pump open Decision
ਇੰਡੀਅਨ ਆਇਲ ਵੱਲੋਂ ਪੰਜਾਬ 'ਚ ਨਵੇਂ ਪੈਟਰੋਲ ਪੰਪਾਂ ਲਈ ਲਿਆ ਗਿਆ ਵੱਡਾ ਫ਼ੈਸਲਾ

ਇਸ ਸਬੰਧੀ ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਅੰਦਰ 1800 ਨਵੇਂ ਪੈਟਰੋਲ ਖੋਲ੍ਹੇ ਜਾਣ ਦੀ ਤਜਵੀਜ਼ ਹੈ।ਇਨ੍ਹਾਂ ਲਈ ਥਾਵਾਂ (ਲੋਕੇਸ਼ਨਾਂ) ਨਿਰਧਾਰਤ ਕੀਤੀਆਂ ਜਾ ਰਹੀਆਂ ਹਨ।

Indian Oil Corporation Punjab 1800 new petrol pump open Decision
ਇੰਡੀਅਨ ਆਇਲ ਵੱਲੋਂ ਪੰਜਾਬ 'ਚ ਨਵੇਂ ਪੈਟਰੋਲ ਪੰਪਾਂ ਲਈ ਲਿਆ ਗਿਆ ਵੱਡਾ ਫ਼ੈਸਲਾ

ਇਸ ਤੋਂ ਇਲਾਵਾ ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.) ਵੱਲੋਂ ਮਾਝੇ 'ਚ 304 ਨਵੇਂ ਪੈਟਰੋਲ ਪੰਪ ਖੋਲ੍ਹਣ ਦੇ ਚਾਹਵਾਨਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ।ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਮਾਝੇ 'ਚ ਪੈਟਰੋਲ ਪੰਪ ਖੋਲ੍ਹਣ ਦੇ ਚਾਹਵਾਨਾਂ ਵੱਲੋਂ 24 ਦਸੰਬਰ ਤੱਕ ਅਪਲਾਈ ਕੀਤਾ ਜਾ ਸਕਦਾ ਹੈ।

Indian Oil Corporation Punjab 1800 new petrol pump open Decision
ਇੰਡੀਅਨ ਆਇਲ ਵੱਲੋਂ ਪੰਜਾਬ 'ਚ ਨਵੇਂ ਪੈਟਰੋਲ ਪੰਪਾਂ ਲਈ ਲਿਆ ਗਿਆ ਵੱਡਾ ਫ਼ੈਸਲਾ

ਦੱਸ ਦੇਈਏ ਕਿ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਇਸ ਫ਼ੈਸਲੇ ਨਾਲ ਲੋਕਾਂ ਨੂੰ ਕੁੱਝ ਰਾਹਤ ਮਿਲ ਜਾਵੇਗੀ।ਜਿਸ ਕਰਕੇ ਜਿਨ੍ਹਾਂ ਥਾਵਾਂ 'ਤੇ ਪੈਟਰੋਲ ਪੰਪ ਨਹੀਂ ਹਨ ਜਾਂ ਬਹੁਤ ਦੂਰੀ ਹਨ ,ਇਸ ਨਾਲ ਉਨ੍ਹਾਂ ਨੂੰ ਦੂਰ ਜਾਣ ਦੀ ਲੋੜ ਨਹੀਂ ਹੋਵੇਗੀ।

-PTCNews

Related Post