ਅਮਰੀਕਾ ਗੋਲੀਬਾਰੀ 'ਚ ਮਾਰੇ ਗਏ ਤਪਤੇਜਦੀਪ ਸਿੰਘ ਨੂੰ ਇਕ ਯੋਧਾ ਵੱਜੋਂ ਵਾਂਗ ਕੀਤਾ ਗਿਆ ਯਾਦ

By  Jagroop Kaur May 28th 2021 03:55 PM -- Updated: May 28th 2021 03:58 PM

ਸੈਨ ਜੋਸ ਕੈਲੇਫੋਰਨੀਆ ਵਿਚ ਬੀਤੇ ਦਿਨੀ ਹੋਈ ਗੋਲ਼ੀਬਾਰੀ ਵਿਚ ਮਾਰੇ ਗਏ ਇਕ ਪੰਜਾਬੀ ਤਪਤੇਜਦੀਪ ਸਿੰਘ ਜੋ ਸਿੱਖ ਭਾਈਚਾਰੇ ਨਾਲ ਸਬੰਧ ਰੱਖਦਾ ਹੈ, ਇਸ ਗੋਲ਼ੀਬਾਰੀ ਵਿਚ ਮਾਰਿਆ ਗਿਆ। ਤਪਤੇਜ ਸਿੰਘ ਪੰਜਾਬ ਦੇ ਤਰਨਤਾਰਨ ਨਜ਼ਦੀਕੀ ਪਿੰਡ ਗਗੜੇਵਾਲ ਦਾ ਰਹਿਣ ਵਾਲਾ ਸੀ ਜਿਨ੍ਹਾਂ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਇਸ ਬਿਆਨ ਜਾਰੀ ਕੀਤਾ ਹੈ ਜਿਸ ਵਿਚ ਉਸ ਦੇ ਭਰਾ ਕਰਮਨ ਸਿੰਘ ਨੇ ਕਿਹਾ ਕਿ ਤਪਤੇਜਦੀਪ ਸਿੰਘ ਜਿਥੇ ਇਕ ਬਹੁਤ ਵਧੀਆ ਇਨਸਾਨ ਸੀ ਉਥੇ ਉਹ ਹਰ ਇਕ ਰਿਸ਼ਤਾ ਨਿਭਾਉਣ 'ਚ ਨਿਪੁਨ ਸੀ।

Read more : ਵਿਆਹ ਦੀ ਪਹਿਲੀ ਰਾਤ ਬਣੀ ਕਾਲ, ਵਰਦੀਧਾਰੀ ਗੁੰਡਿਆਂ ਨੇ ਨਵਵਿਆਹੁਤਾ ਨਾਲ ਕੀਤਾ ਗੈਂਗਰੇਪ

ਉਹ ਇਕ ਵਿਲੱਖਣ ਇਨਸਾਨ ਸੀ ਜਿਸ ਦੇ ਦਿਲ ਵਿਚ ਸਮਾਜ ਪ੍ਰਤੀ ਸੇਵਾ ਕਰਨ ਦਾ ਜਜ਼ਬਾ ਸੀ। ਉਹ ਆਪਣੇ ਖਾਲੀ ਸਮੇਂ ਵਿਚ ਹਮੇਸ਼ਾਂ ਹੀ ਸਮਾਜ ਸੇਵਾ ਦੇ ਕਾਰਜ ਕਰਦਾ ਰਹਿੰਦਾ ਸੀ। ਉਥੇ ਮੌਕੇ ’ਤੇ ਮੌਜੂੁਦ ਲੋਕਾਂ ਦੀ ਜ਼ੁਬਾਨੀ ਇਹ ਸੁਣ ਕੇ ਕਿ ਗੋਲ਼ੀਬਾਰੀ ਦੌਰਾਨ ਉਹ ਨਾ ਤਾਂ ਘਬਰਾਇਆ ਤੇ ਨਾ ਹੀ ਡਰਿਆ ਸਗੋਂ ਲੋਕਾਂ ਦੀ ਜਾਨਾਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਸੀ। ਰੇਲ ਯਾਰਡ ਵਿੱਚ ਹੋਏ ਗੋਲੀਕਾਂਡ ਵਿਚ 8 ਲੋਕਾਂ ਦੀ ਮੋਤ ਹੋ ਗਈ। ਉਹਨਾਂ ਵਿੱਚ ਇਕ ਪੰਜਾਬੀ ਭਾਈਚਾਰੇ ਨਾਲ ਸਬੰਧਤ ਤਪਤੇਜ ਸਿੰਘ ਦੀ ਮੌਤ ਦੀ ਵੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ।

Indian-origin SikhRead More : ਕੋਰੋਨਾ ਪੀੜਤਾਂ ਤੋਂ ਵਾਧੂ ਵਸੂਲੀ ਕਰਨ ਵਾਲੇ ਹਸਪਤਾਲ ਖ਼ਿਲਾਫ਼ ਡੀਸੀ ਵੱਲੋਂ ਐਕਸ਼ਨ

ਸਾਂਤਾ ਕਲਾਰਾ ਕਾਊਂਟੀ ਦੇ ਕੋਰੋਨਰ ਦੇ ਦਫਤਰ ਨੇ ਮ੍ਰਿਤਕਾਂ ਦੀ ਪਛਾਣ ਪਾਲ ਮੇਗਿਯਾ, ਤਪਤੇਜਦੀਪ ਸਿੰਘ, ਐਡ੍ਰੀਯਨ ਬੈਲੇਜਾ, ਜੋਸ ਹਰਨਾਡੇਜ਼, ਟਿਮੋਥੀ ਰੋਮੋ, ਮਾਈਕਲ ਰੂਡੋਮੇਟਕਿਨ, ਅਬਦੋਲਵਾਹਾਬ ਅਲਘਮੰਡਨ ਅਤੇ ਲਾਰਸ ਲੇਨ ਦੇ ਰੂਪ ਵਿਚ ਕੀਤੀ ਹੈ। ਇਸ ਤੋਂ ਪਹਿਲਾਂ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਹਮਲਾਵਰ ਦੀ ਪਛਾਣ 57 ਸਾਲਾ ਸੋਮ ਕੈਸਿਡੀ ਦੇ ਰੂਪ ਵਿਚ ਹੋਈ ਹੈ। ਕੈਸਿਡੀ ਦੀ ਸਾਬਕਾ ਪਤਨੀ ਸੇਸਿਲਿਆ ਨੇਲਮਜ਼ ਨੇਕਿਹਾ ਕਿ ਕੈਸਿਡੀ ਨੇ ਉਸ ਨੂੰ ਕਿਹਾ ਸੀ ਕਿ ਉਹਕਾਰਜਸਥਲ 'ਤੇ ਕੰਮ ਕਰਨ ਵਾਲਿਆਂ ਨੂੰ ਜਾਨੋ ਮਾਰ ਦੇਣਾ ਚਾਹੁੰਦਾ ਹੈ।

Related Post