ਰੇਲਵੇ ਵਿਭਾਗ ਦਾ ਵੱਡਾ ਫ਼ੈਸਲਾ, ਧੁੰਦ ਕਾਰਨ 48 ਰੇਲ ਗੱਡੀਆਂ ਕੀਤੀਆਂ ਰੱਦ

By  Jashan A December 12th 2018 09:33 AM

ਰੇਲਵੇ ਵਿਭਾਗ ਦਾ ਵੱਡਾ ਫ਼ੈਸਲਾ, ਧੁੰਦ ਕਾਰਨ 48 ਰੇਲ ਗੱਡੀਆਂ ਕੀਤੀਆਂ ਰੱਦ,ਨਵੀਂ ਦਿੱਲੀ: ਵਧ ਰਹੀ ਧੁੰਦ ਨੂੰ ਮੱਦੇਨਜ਼ਰ ਰੱਖਦੇ ਹੋਏ ਰੇਲਵੇ ਵਿਭਾਗ ਨੇ ਵੱਡਾ ਫ਼ੈਸਲਾ ਲਿਆ ਹੈ। ਜਿਥੇ ਰੇਲਵੇ ਨੇ ਧੁੰਦ ਕਾਰਨ 48 ਗੱਡੀਆਂ ਦੇ ਰੂਟ ਰੱਦ ਕਰ ਦਿੱਤੇ ਹਨ, ਉਥੇ ਹੀ ਰੇਲਵੇ ਵੱਲੋਂ 20 ਗੱਡੀਆਂ ਦੇ ਰੂਟ ਘੱਟ ਕਰ ਦਿੱਤੇ ਗਏ ਹਨ। [caption id="attachment_227666" align="aligncenter" width="300"]indian railways ਰੇਲਵੇ ਵਿਭਾਗ ਦਾ ਵੱਡਾ ਫ਼ੈਸਲਾ, ਧੁੰਦ ਕਾਰਨ 48 ਰੇਲ ਗੱਡੀਆਂ ਕੀਤੀਆਂ ਰੱਦ[/caption] ਰੇਲਵੇ ਨੇ ਧੁੰਦ ਕਾਰਨ 13 ਦਸੰਬਰ ਤੋ 15 ਫਰਵਰੀ ਤੱਕ 48 ਗੱਡੀਆਂ ਰੱਦ ਕਰਨ ਦਾ ਫੈਸਲਾ ਲਿਆ। ਰੇਲਵੇ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਧੁੰਦ ਦੇ ਹੋਰ ਵਧਣ ਦੇ ਆਸਾਰ ਹਨ। [caption id="attachment_227662" align="aligncenter" width="300"]indian railways ਰੇਲਵੇ ਵਿਭਾਗ ਦਾ ਵੱਡਾ ਫ਼ੈਸਲਾ, ਧੁੰਦ ਕਾਰਨ 48 ਰੇਲ ਗੱਡੀਆਂ ਕੀਤੀਆਂ ਰੱਦ[/caption] ਜਿਸ ਦੌਰਾਨ ਵੱਡੇ ਹਾਦਸੇ ਹੋ ਸਕਦੇ ਹਨ, ਇਸ ਗੱਲ ਨੂੰ ਮੁਖ ਰੱਖਦੇ ਹੋਏ ਹੀ ਰੇਲਵੇ ਵੱਲੋਂ ਯਾਤਰੀਆਂ ਦੀ ਸੁਰੱਖਿਆ ਲਈ ਇਹ ਅਹਿਮ ਫ਼ੈਸਲਾ ਲਿਆ ਗਿਆ ਹੈ,ਤਾਂ ਜੋ ਆਉਣ ਵਾਲੇ ਸਮੇਂ 'ਚ ਕੋਈ ਵੱਡਾ ਹਾਦਸਾ ਨਾ ਵਾਪਰ ਸਕੇ। ਹੋਰ ਪੜ੍ਹੋ: ਜੰਮੂ ਕਸ਼ਮੀਰ ਦੇ ਸ਼ੋਪੀਆ ‘ਚ ਪੁਲਿਸ ਪੋਸਟ ‘ਤੇ ਅੱਤਵਾਦੀ ਹਮਲਾ, 3 ਜਵਾਨ ਸ਼ਹੀਦ, 1 ਜ਼ਖਮੀ [caption id="attachment_227663" align="aligncenter" width="300"]indian railways ਰੇਲਵੇ ਵਿਭਾਗ ਦਾ ਵੱਡਾ ਫ਼ੈਸਲਾ, ਧੁੰਦ ਕਾਰਨ 48 ਰੇਲ ਗੱਡੀਆਂ ਕੀਤੀਆਂ ਰੱਦ[/caption] ਉਥੇ ਹੀ ਰੇਲਵੇ ਦਾ ਇਹ ਵੀ ਕਹਿਣਾ ਹੈ ਕਿ ਜਿਵੇਂ ਹੀ ਮੌਸਮ 'ਚ ਤਬਦੀਲੀ ਭਾਵ ਕਿ ਮੌਸਮ ਸਹੀ ਹੋਵੇਗਾ ਉਵੇਂ ਹੀ ਰੱਦ ਕੀਤੀਆਂ ਗਈਆਂ ਗੱਡੀਆਂ ਨੂੰ ਮੁੜ ਬਹਾਲ ਕਰ ਦਿੱਤਾ ਜਾਵੇਗਾ। ਇਹ ਫ਼ੈਸਲਾ ਯਾਤਰੀਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਲਿਆ ਗਿਆ ਹੈ। -PTC News

Related Post