ਭਾਰਤੀ ਮੂਲ ਦੀ ਪ੍ਰਿਯਾ ਸੇਰਾਓ ਨੇ ਜਿੱਤਿਆ ਮਿਸ ਯੂਨੀਵਰਸ ਆਸਟ੍ਰੇਲੀਆ ਦਾ ਖਿਤਾਬ

By  Shanker Badra June 29th 2019 04:03 PM

ਭਾਰਤੀ ਮੂਲ ਦੀ ਪ੍ਰਿਯਾ ਸੇਰਾਓ ਨੇ ਜਿੱਤਿਆ ਮਿਸ ਯੂਨੀਵਰਸ ਆਸਟ੍ਰੇਲੀਆ ਦਾ ਖਿਤਾਬ:ਆਸਟ੍ਰੇਲੀਆ : ਭਾਰਤੀ ਮੂਲ ਦੀ ਔਰਤ ਨੇ ਬੀਤੀ ਰਾਤ ਮਿਸ ਯੂਨੀਵਰਸ ਆਸਟ੍ਰੇਲੀਆ 2019 ਦਾ ਖਿਤਾਬ ਜਿੱਤ ਕੇ ਭਾਰਤ ਦਾ ਨਾਂਅ ਚਮਕਾ ਦਿੱਤਾ ਹੈ। 27 ਸਾਲ ਦੀ ਲਾਹ ਗ੍ਰੈਜੂਏਟ ਪ੍ਰਿਯਾ ਸੇਰਾਓ ਨੇ ਸਖ਼ਤ ਮਿਹਨਤ ਕਰਦੇ 28 ਹੋਰ ਔਰਤਾਂ ਵਿਚੋਂ ਇਸ ਮੁਕਾਬਲੇ ਨੂੰ ਜਿੱਤਿਆ ਹੈ।

Indian woman Priya Serrao crowned Miss Universe Australia
ਭਾਰਤੀ ਮੂਲ ਦੀ ਪ੍ਰਿਯਾ ਸੇਰਾਓ ਨੇ ਜਿੱਤਿਆ ਮਿਸ ਯੂਨੀਵਰਸ ਆਸਟ੍ਰੇਲੀਆ ਦਾ ਖਿਤਾਬ

ਜਾਣਕਾਰੀ ਅਨੁਸਾਰ ਉਹ ਭਾਰਤ ਦੇ ਹੈਦਰਾਬਾਦ ਦੇ ਸ਼ਹਿਰ ਸਿਕੰਦਰਾਬਾਦ ਦੀ ਜੰਮਪਲ ਹੈ ਪਰ ਉਹ ਬਚਪਨ ਵਿਚ ਹੀ ਅਪਣੇ ਮਾਤਾ -ਪਿਤਾ ਨਾਲ ਦੁਬਈ ਚਲੀ ਗਈ ਸੀ।ਜਿਸ ਤੋਂ ਬਾਅਦ 11 ਸਾਲ ਦੀ ਉਮਰ ਵਿਚ ਉਹ ਮੈਲਬੌਰਨ ਆ ਗਏ ਅਤੇ ਇੱਥੇ ਉਸ ਨੇ ਅਪਣਾ ਕਾਫ਼ੀ ਸਮਾਂ ਬਿਤਾਇਆ ਹੈ।

Indian woman Priya Serrao crowned Miss Universe Australia
ਭਾਰਤੀ ਮੂਲ ਦੀ ਪ੍ਰਿਯਾ ਸੇਰਾਓ ਨੇ ਜਿੱਤਿਆ ਮਿਸ ਯੂਨੀਵਰਸ ਆਸਟ੍ਰੇਲੀਆ ਦਾ ਖਿਤਾਬ

ਇਸ ਕਾਮਯਾਬੀ 'ਤੇ ਉਸ ਨੇ ਕਿਹਾ ਕਿ ਉਸ ਨੂੰ ਵਿਸ਼ਵਾਸ ਨਹੀਂ ਸੀ ਕਿ ਉਹ ਇਸ ਵਾਰ ਮਿਸ ਯੂਨੀਵਰਸ ਆਸਟ੍ਰੇਲੀਆ ਚੁਣੀ ਗਈ। ਪ੍ਰਿਯਾ ਨੇ ਦੱਸਿਆ ਕਿ ਉਹ ਉਸ ਸਮੇਂ ਸੋਚ ਰਹੀ ਸੀ ਕਿ ਜੇਕਰ ਉਹ ਹਾਰ ਗਈ ਤਾਂ ਉਸ ਦਾ ਮਜ਼ਾਕ ਬਣੇਗਾ। ਉਹ ਵਿਕਟੋਰੀਆ ਸਰਕਾਰ ਦੇ ਪਾਲਿਸੀ ਸਲਾਹਕਾਰ ਵਜੋਂ ਕੰਮ ਕਰਦੀ ਹੈ ਅਤੇ ਅਗਸਤ ਵਿਚ ਪੂਰੀ ਤਰ੍ਹਾਂ ਵਕੀਲ ਵੀ ਬਣ ਜਾਵੇਗੀ।

Indian woman Priya Serrao crowned Miss Universe Australia
ਭਾਰਤੀ ਮੂਲ ਦੀ ਪ੍ਰਿਯਾ ਸੇਰਾਓ ਨੇ ਜਿੱਤਿਆ ਮਿਸ ਯੂਨੀਵਰਸ ਆਸਟ੍ਰੇਲੀਆ ਦਾ ਖਿਤਾਬ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੰਜਾਬ ‘ਚ ਸਾਲੇ ਨੂੰ ਮਰਵਾਉਣ ਲਈ ਅਮਰੀਕਾ ਰਹਿੰਦੇ ਜੀਜੇ ਨੇ ਦਿੱਤੀ 5 ਲੱਖ ਦੀ ਸੁਪਾਰੀ

ਉਸ ਦੇ ਪਿਤਾ ਵਿਲੀਅਮ ਸੇਰਾਓ ਨੇ ਵੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਸ ਦੀ ਬੇਟੀ ਨੇ ਜੋ ਖਿਤਾਬ ਜਿੱਤਿਆ, ਉਸ 'ਤੇ ਉਨ੍ਹਾਂ ਨੂੰ ਮਾਣ ਹੈ।ਉਸ ਨੇ ਆਖਿਆ ਕਿ ਇਸ ਜਿੱਤ ਨਾਲ ਸਾਰੇ ਭਾਰਤੀ ਭਾਈਚਾਰੇ ਦਾ ਵੀ ਸਿਰ ਉਚਾ ਹੋਇਆ ਹੈ।

-PTCNews

Related Post