ਕੁਸ਼ਤੀ 'ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਰਵੀ ਦਹੀਆ, ਵਿਨੇਸ਼ ਤੇ ਨਵੀਨ ਨੇ ਜਿੱਤਿਆ ਸੋਨਾ

By  Riya Bawa August 7th 2022 07:24 AM -- Updated: August 7th 2022 07:32 AM

Commonwealth Games 2022: ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਇਨ੍ਹਾਂ ਖੇਡਾਂ ਦੇ ਨੌਵੇਂ ਦਿਨ ਕੁਸ਼ਤੀ ਵਿੱਚ ਭਾਰਤ ਦੀ ਸ਼ਾਨ ਦੇਖਣ ਨੂੰ ਮਿਲੀ। ਰਵੀ ਕੁਮਾਰ ਦਹੀਆ, ਵਿਨੇਸ਼ ਫੋਗਾਟ ਅਤੇ ਨਵੀਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮੇ 'ਤੇ ਕਬਜ਼ਾ ਕੀਤਾ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਦੀਪਕ ਪੂਨੀਆ ਵੀ ਰਸੇਲਿੰਗ 'ਚ ਸੋਨ ਤਮਗਾ ਜਿੱਤਣ 'ਚ ਸਫਲ ਰਹੇ ਸਨ। ਯਾਨੀ ਕੁਸ਼ਤੀ ਵਿੱਚ ਭਾਰਤ ਨੂੰ ਕੁੱਲ ਛੇ ਸੋਨ ਤਗਮੇ ਮਿਲੇ ਹਨ। ਜੇਕਰ ਦੇਖਿਆ ਜਾਵੇ ਤਾਂ ਕੁਸ਼ਤੀ ਤੋਂ ਇਲਾਵਾ ਨੌਵੇਂ ਦਿਨ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਵਨਾ ਪਟੇਲ ਪੈਰਾ ਟੇਬਲ ਟੈਨਿਸ ਵਿੱਚ ਗੋਲਡ ਜਿੱਤਣ ਵਿੱਚ ਕਾਮਯਾਬ ਰਹੀ। ravi ਦੱਸ ਦੇਈਏ ਕਿ ਵੇਟਲਿਫਟਰ ਰਵੀ ਕੁਮਾਰ ਦਹੀਆ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਲਈ 10ਵਾਂ ਸੋਨ ਤਮਗਾ ਜਿੱਤਿਆ ਹੈ। ਟੋਕੀਓ ਓਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਰਵੀ ਕੁਮਾਰ ਦਹੀਆ ਨੇ ਰਾਸ਼ਟਰਮੰਡਲ ਖੇਡਾਂ 'ਚ ਡੈਬਿਊ ਕਰਦੇ ਹੋਏ ਸੋਨ ਤਮਗਾ ਜਿੱਤਿਆ ਸੀ। ਰਵੀ ਨੇ ਫਾਈਨਲ 'ਚ ਨਾਈਜੀਰੀਆ ਦੇ ਪਹਿਲਵਾਨ ਵਿਲਸਨ ਨੂੰ 10-0 ਨਾਲ ਹਰਾਇਆ। ਭਾਰਤੀ ਪਹਿਲਵਾਨ ਨੇ ਸ਼ਨੀਵਾਰ ਨੂੰ ਆਪਣੇ ਵਰਗ ਦੇ ਸੈਮੀਫਾਈਨਲ 'ਚ ਪਾਕਿਸਤਾਨ ਦੇ ਪਹਿਲਵਾਨ ਅਸਦ ਅਲੀ ਨੂੰ ਹਰਾਇਆ। ਰਵੀ ਦਹੀਆ ਨੇ ਤਕਨੀਕੀ ਉੱਤਮਤਾ ਦੇ ਆਧਾਰ 'ਤੇ ਅਸਦ ਨੂੰ 14-4 ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। ਭਾਰਤ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਹੁਣ ਤੱਕ 32 ਤਗਮੇ ਜਿੱਤੇ ਹਨ। ravi ਭਾਰਤ ਦੀ ਮਹਿਲਾ ਪਹਿਲਵਾਨ ਪੂਜਾ ਗਹਿਲੋਤ ਨੇ ਰਾਸ਼ਟਰਮੰਡਲ ਖੇਡਾਂ 2022 ਦੇ ਕੁਸ਼ਤੀ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਪੂਜਾ ਨੇ ਔਰਤਾਂ ਦੇ (50 ਕਿਲੋਗ੍ਰਾਮ) ਫ੍ਰੀਸਟਾਈਲ ਮੁਕਾਬਲੇ ਦੇ ਕਾਂਸੀ ਤਮਗਾ ਮੁਕਾਬਲੇ ਵਿੱਚ ਸਕਾਟਲੈਂਡ ਦੀ ਲੇਮੋਫੈਕ ਲੇਚਿਡਜ਼ਿਓ ਨੂੰ 12-2 (ਤਕਨੀਕੀ ਉੱਤਮਤਾ) ਨਾਲ ਹਰਾਇਆ। ਮੌਜੂਦਾ ਰਾਸ਼ਟਰਮੰਡਲ ਖੇਡਾਂ ਵਿੱਚ ਇਹ ਭਾਰਤ ਦਾ 31ਵਾਂ ਤਮਗਾ ਬਣ ਗਿਆ ਹੈ। ਕੁਸ਼ਤੀ 'ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਰਵੀ ਦਹੀਆ,  ਵਿਨੇਸ਼ ਤੇ ਨਵੀਨ ਨੇ ਜਿੱਤਿਆ ਸੋਨਾ ਇਹ ਵੀ ਪੜ੍ਹੋ : ਡਾਇਰੀਆ ਫੈਲਣ ਕਰਨ 12 ਲੋਕ ਹੋਏ ਗੰਭੀਰ ਬਿਮਾਰ, ਬੱਚੇ ਦੀ ਮੌਤ ਬਣੀ ਚਿੰਤਾ ਦਾ ਵਿਸ਼ਾ ਪਹਿਲਵਾਨ ਵਿਨੇਸ਼ ਫੋਗਾਟ ਨੇ ਨੌਰਡਿਕ ਪ੍ਰਣਾਲੀ ਦੇ ਤਹਿਤ ਆਯੋਜਿਤ 53 ਕਿਲੋਗ੍ਰਾਮ ਭਾਰ ਵਰਗ ਦੇ ਆਪਣੇ ਆਖਰੀ ਮੈਚ ਵਿੱਚ ਸ਼੍ਰੀਲੰਕਾ ਦੀ ਕੇਸ਼ਨੀ ਮਦੁਰਾਵਲਗੇ ਨੂੰ ਬਾਈ-ਫਾਲ ਰਾਹੀਂ 4-0 ਨਾਲ ਹਰਾਇਆ। ਵਿਨੇਸ਼ ਨੇ ਆਪਣੇ ਗਰੁੱਪ ਦੇ ਤਿੰਨੋਂ ਮੈਚ ਜਿੱਤ ਕੇ ਸੋਨ ਤਮਗਾ ਹਾਸਲ ਕੀਤਾ। ਕੇਸ਼ਨੀ ਤੋਂ ਪਹਿਲਾਂ ਵਿਨੇਸ਼ ਨੇ ਸਮੰਥਾ ਸਟੀਵਰਟ (ਕੈਨੇਡਾ) ਅਤੇ ਮਰਸੀ ਅਡੇਕੁਰੋਏ (ਨਾਈਜੀਰੀਆ) ਨੂੰ ਵੀ ਹਰਾਇਆ ਸੀ। ਇਸ ਤੋਂ ਬਾਅਦ ਨਵੀਨ ਨੇ 74 ਕਿਲੋ ਭਾਰ ਵਰਗ ਦੇ ਫਾਈਨਲ ਵਿੱਚ ਪਾਕਿਸਤਾਨ ਦੇ ਮੁਹੰਮਦ ਸ਼ਰੀਫ਼ ਤਾਹਿਰ ਨੂੰ 9-0 ਨਾਲ ਹਰਾ ਕੇ ਭਾਰਤ ਨੂੰ ਕੁਸ਼ਤੀ ਵਿੱਚ ਛੇਵਾਂ ਸੋਨ ਤਗ਼ਮਾ ਦਿਵਾਇਆ। -PTC News

Related Post