ਇੰਡੋਨੇਸ਼ੀਆ 'ਚ ਸੁਨਾਮੀ ਦਾ ਕਹਿਰ, 43 ਲੋਕਾਂ ਦੀ ਮੌਤਾਂ, 600 ਦੇ ਕਰੀਬ ਜ਼ਖਮੀ

By  Jashan A December 23rd 2018 11:22 AM

ਇੰਡੋਨੇਸ਼ੀਆ 'ਚ ਸੁਨਾਮੀ ਦਾ ਕਹਿਰ, 43 ਲੋਕਾਂ ਦੀ ਮੌਤਾਂ, 600 ਦੇ ਕਰੀਬ ਜ਼ਖਮੀ,ਜਕਾਰਤਾ: ਇੰਡੋਨੇਸ਼ੀਆ ਦੀ ਸੁੰਦਾ ਖਾੜੀ ਵਿੱਚ ਸੁਨਾਮੀ ਨੇ ਤਬਾਹੀ ਮਚਾ ਦਿੱਤੀ ਹੈ, ਜਿਸ ਕਾਰਨ ਹੁਣ ਤੱਕ 43 ਲੋਕਾਂ ਦੀ ਮੌਤ ਹੋ ਚੁੱਕੀ ਅਤੇ 600 ਦੇ ਕਰੀਬ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਬੀਤੀ ਰਾਤ ਆਈ ਇਸ ਸੁਨਾਮੀ 2 ਹੋਰ ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। [caption id="attachment_231582" align="aligncenter" width="300"]Volcano tsunami kills at least 62 in Indonesia ਇੰਡੋਨੇਸ਼ੀਆ 'ਚ ਸੁਨਾਮੀ ਦਾ ਕਹਿਰ, 43 ਲੋਕਾਂ ਦੀ ਮੌਤਾਂ, 600 ਦੇ ਕਰੀਬ ਜ਼ਖਮੀ[/caption] ਆਫ਼ਤ ਪ੍ਰਬੰਧਨ ਅਧਿਕਾਰੀਆਂ ਮੁਤਾਬਕਸੁਨਾਮੀ ਦੀ ਚਪੇਟ 'ਚ ਆਉਣ ਨਾਲ 400 ਤੋਂ ਉਪਰ ਘਰ ਅਤੇ 9 ਹੋਟਲ ਬਰਬਾਦ ਹੋ ਗਏ ਹਨ। ਸੁਨਾਮੀ ਦੇ ਆਉਣ ਕਾਰਨ ਸਥਾਨਕ ਲੋਕਾਂ 'ਚ ਡਰ ਦਾ ਮਹੌਲ ਬਣਿਆ ਹੋਇਆ ਅਤੇ ਲੋਕਾਂ ਦਾ ਹੁਣ ਤੱਕ ਕਾਫੀ ਨੁਕਸਾਨ ਹੋ ਚੁੱਕਿਆ ਹੈ। ਹੋਰ ਪੜ੍ਹੋ:ਇਨਸਾਨੀਅਤ ਸ਼ਰਮਸਾਰ, ਟਰੇਨ ਦੀ ਟਾਇਲਟ ‘ਚੋਂ ਮਿਲਿਆ ਨਵਜੰਮਿਆ ਬੱਚਾ ਦੱਸ ਦਈਏ ਕਿ ਇੱਥੇ ਬਹੁਤ ਸਾਰੇ ਟੂਰਿਸਟ ਘੁੰਮਣ ਲਈ ਆਉਂਦੇ ਹਨ ਅਤੇ ਖਦਸ਼ਾ ਹੈ ਕਿ ਉਹ ਵੀ ਇਸ ਕਾਰਨ ਪ੍ਰਭਾਵਿਤ ਹੋਏ ਹੋਣਗੇ। [caption id="attachment_231583" align="aligncenter" width="300"]Volcano ਇੰਡੋਨੇਸ਼ੀਆ 'ਚ ਸੁਨਾਮੀ ਦਾ ਕਹਿਰ, 43 ਲੋਕਾਂ ਦੀ ਮੌਤਾਂ, 600 ਦੇ ਕਰੀਬ ਜ਼ਖਮੀ[/caption] ਅਧਿਕਾਰੀਆਂ ਵਲੋਂ ਪ੍ਰਭਾਵਿਤ ਹੋਏ ਇਲਾਕਿਆਂ 'ਚ ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲੈ ਜਾਇਆ ਜਾ ਰਿਹਾ ਹੈ। ਅਤੇ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲਾਂ 'ਚ ਭਰਤੀ ਕਰਵਾਇਆ ਜਾ ਰਿਹਾ ਹੈ। ਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। -PTC News

Related Post