ਮਹਿੰਗਾਈ ਨੇ ਵਿਗਾੜਿਆ ਲੋਕਾਂ ਦਾ ਬਜਟ, ਸਬਜ਼ੀਆਂ ਦੇ ਰੇਟ ਚੜੇ ਅਸਮਾਨੀ

By  Riya Bawa April 9th 2022 04:47 PM

ਮੁਹਾਲੀ: ਪੰਜਾਬ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਹੁਣ ਸਬਜ਼ੀਆਂ ਤੇ ਬਾਕੀ ਚੀਜ਼ਾਂ ਵੀ ਮਹਿੰਗੀਆਂ ਹੋ ਗਈਆਂ ਹਨ। ਮਹਿੰਗਾਈ ਵਧਣ ਦੇ ਕਰਕੇ ਹੁਣ ਦੇਸ਼ ਦੀ ਆਮ ਜਨਤਾ ਲਈ ਹੁਣ ਸਬਜ਼ੀਆਂ ਖਾਣਾ ਵੀ ਮੁਸ਼ਕਿਲ ਹੋ ਗਿਆ ਹੈ। ਦੇਸ਼ ਦੇ ਨਾਲ-ਨਾਲ ਪੰਜਾਬ 'ਚ ਵੀ ਸਬਜ਼ੀਆਂ ਦੀਆਂ ਕੀਮਤਾਂ 'ਚ ਦੋ ਤੋਂ ਤਿੰਨ ਗੁਣਾ ਵਾਧਾ ਹੋਇਆ ਹੈ ਜਿਸ ਕਰਕੇ ਆਮ ਲੋਕਾਂ ਦਾ ਲੱਕ ਟੁੱਟ ਗਿਆ ਹੈ। ਮਹਿੰਗਾਈ ਨੇ ਵਿਗਾੜਿਆ ਲੋਕਾਂ ਦਾ ਬਜਟ, ਸਬਜ਼ੀਆਂ ਦੇ ਰੇਟ ਚੜੇ ਅਸਮਾਨੀ ਇਸੇ ਦੌਰਾਨ ਮੰਡੀ ਵਿਚ ਆਏ ਲੋਕਾਂ ਦਾ ਕਹਿਣਾ ਹੈ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਕਾਰਨ ਆਮ ਆਦਮੀ ਪਹਿਲਾਂ ਹੀ ਪ੍ਰੇਸ਼ਾਨ ਹੈ ਅਤੇ ਹੁਣ ਸਬਜ਼ੀਆਂ ਦੀਆਂ ਤਿੰਨ ਗੁਣਾ ਕੀਮਤਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਸਾਰੀਆਂ ਸਬਜ਼ੀਆਂ ਦੀਆਂ ਕੀਮਤਾਂ ਦੋ ਤੋਂ ਤਿੰਨ ਗੁਣਾ ਵੱਧ ਗਈਆਂ ਹਨ ਅਤੇ ਮੱਧ ਵਰਗ ਦੇ ਲੋਕ ਪਹਿਲਾਂ ਹੀ ਡੀਜ਼ਲ, ਪੈਟਰੋਲ, ਰਸੋਈ ਗੈਸ ਦੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ ਅਤੇ ਹੁਣ ਹਰੀਆਂ ਸਬਜ਼ੀਆਂ ਦੇ ਰੇਟ ਵਧਣ ਕਾਰਨ ਲੋਕਾਂ ਲਈ ਘਰ ਚਲਾਉਣਾ ਔਖਾ ਹੋ ਗਿਆ ਹੈ। ਮਹਿੰਗਾਈ ਨੇ ਵਿਗਾੜਿਆ ਲੋਕਾਂ ਦਾ ਬਜਟ, ਸਬਜ਼ੀਆਂ ਦੇ ਰੇਟ ਚੜੇ ਅਸਮਾਨੀ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮਹਿੰਗਾਈ ਦੇ ਯੁੱਗ ਵਿੱਚ 10000 ਰੁਪਏ ਪ੍ਰਤੀ ਮਹੀਨਾ ਕਮਾਉਣ ਵਾਲੇ ਵਿਅਕਤੀ ਲਈ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਤੇਲ ਮਹਿੰਗਾ ਹੋਣ ਕਾਰਨ ਆਵਾਜਾਈ ਦੇ ਰੇਟ ਵਧ ਰਹੇ ਹਨ ਅਤੇ ਆਮ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ। ਸਬਜ਼ੀ ਦੀ ਕੀਮਤ ਦੀ ਗੱਲ ਕਰੀਏ ਜੇਕਰ 20 ਰੁਪਏ ਕਿਲੋ ਦੀ ਸਬਜ਼ੀ 40 ਰੁਪਏ ਕਿਲੋ ਅਤੇ 40 ਕਿਲੋ ਦੀ ਸਬਜ਼ੀ 60 ਰੁਪਏ ਕਿਲੋ ਦੇ ਕਰੀਬ ਹੋ ਗਈ ਹੈ। Balika Vadhu director Ram Vriksha Gaur sells vegetables to make ends meet ਵੇਖੋ ਸਬਜ਼ੀਆਂ ਦੇ RATE ਨਿੰਬੂ 300 ਕਿਲੋ, ਲੌਕੀ, 60 ਕਿਲੋ 140 ਕਿਲੋ ਸ਼ਿਮਲਾ ਮਿਰਚ 100 ਕਿਲੋ ਟਮਾਟਰ 50 ਕਿਲੋ ਦਾ ਰੇਟ ਵਿਕ ਰਹੇ ਇਹ ਵੀ ਪੜ੍ਹੋ : ਖ਼ਾਲਸਾ ਸਾਜਨਾ ਦਿਵਸ ਮਨਾਉਣ ਲਈ ਪਾਕਿਸਤਾਨ ਜਾਵੇਗਾ ਸਿੱਖ ਸ਼ਰਧਾਲੂਆਂ ਦਾ ਜੱਥਾ ਗੌਰਤਲਬ ਹੈ ਕਿ ਕੈਬ ਆਟੋ ਯੂਨਾਈਟਿਡ ਫਰੰਟ ਨੇ ਦਾਅਵਾ ਕੀਤਾ ਕਿ ਟਰਾਈ ਸਿਟੀ ਵਿੱਚ ਕਰੀਬ 40 ਹਜ਼ਾਰ ਡਰਾਈਵਰ ਹਨ ਅਤੇ ਪੈਟਰੋਲ, ਡੀਜ਼ਲ ਅਤੇ ਸੀਐਨਜੀ ਦੀਆਂ ਵੱਧਦੀਆਂ ਕੀਮਤਾਂ ਕਾਰਨ ਉਨ੍ਹਾਂ ਦੀ ਰੋਜ਼ੀ-ਰੋਟੀ ਬੰਦ ਹੋਣ ਕਿਨਾਰੇ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਰੋਜ਼ਾਨਾ ਤੇਲ ਕੀਮਤਾਂ ਵਧਾ ਕੇ ਆਟੋ ਤੇ ਕੈਬ ਡਰਾਈਵਰਾਂ ਦੀ ਸਮੱਸਿਆਵਾਂ ਵਧਾ ਰਹੀਆਂ ਹਨ। ਪ੍ਰਸ਼ਾਸਨ ਦਰਾਂ ਵਧਾਉਣ ਦਾ ਨੋਟੀਫਿਕੇਸ਼ਨ ਤਾਂ ਕੱਢ ਦਿੰਦਾ ਹੈ ਪਰ ਲਾਗੂ ਕਰਨ ਲਈ ਕੋਈ ਉਪਰਾਲਾ ਨਹੀਂ ਕਰਦਾ। ਹੋਰ ਕੈਬ ਕੰਪਨੀਆਂ ਵੀ ਰੇਟ ਵਧਾਉਣ ਤੋਂ ਝਿਜਕ ਰਹੀਆਂ ਹਨ।ਅਜਿਹੇ 'ਚ ਜੇਕਰ ਆਟੋ ਤੇ ਕੈਬ ਡਰਾਈਵਰ ਕਿੱਥੇ ਜਾਣ, ਉਹ ਮਹਿੰਗਾਈ ਵਿੱਚ ਬੁਰੀ । ਇਸ ਲਈ 12 ਅਪ੍ਰੈਲ ਨੂੰ ਟ੍ਰਾਈ ਸਿਟੀ 'ਚ ਚੱਕਾ ਜਾਮ ਕਰਨ ਲਈ ਮਜਬੂਰ ਹੋਣਗੇ। -PTC News

Related Post