ਪ੍ਰਸ਼ਾਸਨ ਦੇ ਸੁਸਤ ਰਵੱਈਏ'ਤੇ ਭੜਕਿਆ 'ਯਮਰਾਜਾ', ਸੜਕ ਵਿਚਕਾਰ ਉਤਰ ਕੇ ਕੀਤਾ ਵਿਰੋਧ

By  Jasmeet Singh July 26th 2022 02:22 PM -- Updated: July 26th 2022 02:27 PM

ਬੈਂਗਲੁਰੂ, 26 ਜੁਲਾਈ: ਭਾਰਤੀ ਸੜਕਾਂ 'ਤੇ ਟੋਏ ਆਮ ਦੇਖਣ ਨੂੰ ਮਿਲਦੇ ਹਨ ਅਤੇ ਇਨ੍ਹਾਂ ਦੀ ਖਾਸ ਤੌਰ 'ਤੇ ਮਾਨਸੂਨ ਦੌਰਾਨ ਗਿਣਤੀ ਅਤੇ ਆਕਾਰ ਵੱਧ ਜਾਂਦੇ ਹਨ, ਜਿਸ ਨਾਲ ਆਮ ਲੋਕਾਂ ਲਈ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਸ ਖਤਰੇ ਤੋਂ ਨਿਰਾਸ਼ ਹੋ ਕੇ ਹਾਲ ਹੀ ਵਿੱਚ ਇੱਕ ਵਿਅਕਤੀ ਨੇ, ਮੌਤ ਦੇ ਦੇਵਤੇ ਜਾਨੀ 'ਯਮਰਾਜਾ' ਦਾ ਰੂਪ ਧਾਰ ਲਿਆ ਅਤੇ ਸ਼ਹਿਰ ਵਿੱਚ ਖਰਾਬ ਸੜਕਾਂ ਦਾ ਵਿਰੋਧ ਕਰਨ ਲਈ ਬੈਂਗਲੁਰੂ ਦੀ ਇੱਕ ਸੜਕ 'ਤੇ ਉਤਰ ਆਇਆ। ਉਸ ਨੇ ਆਪਣੇ ਨਾਲ ਇੱਕ ਮੱਝ ਵੀ ਫੜੀ ਹੋਈ ਸੀ। ਉਸ ਵੱਲੋਂ ਇਹ ਹਰਕਤ ਇਸ ਕਰਕੇ ਕੀਤੀ ਗਈ ਤਾਂ ਜੋ ਸੁੱਤੇ ਅਧਿਕਾਰੀਆਂ ਨੂੰ ਇਹ ਸੁਨੇਹਾ ਦਿੱਤਾ ਜਾ ਸਕੇ ਕਿ ਕਿਵੇਂ ਸ਼ਹਿਰ ਵਿੱਚ ਟੋਏ ਵਾਲੀਆਂ ਸੜਕਾਂ ਮੌਤ ਦੇ ਬਿਸਤਰਿਆਂ 'ਚ ਤਬਦੀਲ ਹੋਂਦੀਆਂ ਜਾ ਰਹੀਆਂ ਹਨ। ਕਨਕਪੁਰਾ ਰੋਡ ਦੇ ਚੇਂਜਮੇਕਰਜ਼ ਸੰਸਥਾਂ ਨਾਲ ਜੁੜੇ ਇਸ ਵਿਅਕਤੀ ਨੇ ਦੋਸ਼ ਲਾਇਆ ਕਿ ਅਧਿਕਾਰੀ ਪਿਛਲੇ 10 ਸਾਲਾਂ ਤੋਂ ਅੰਜਨਪੁਰਾ ਦੀਆਂ ਸੜਕਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਮੇਘਨਾ ਮੂਰਤੀ ਨਾਮ ਦੇ ਇੱਕ ਟਵਿੱਟਰ ਉਪਭੋਗਤਾ ਨੇ ਵੀ ਇੱਕ ਵੀਡੀਓ ਸ਼ੇਅਰ ਕੀਤਾ ਅਤੇ ਲਿਖਿਆ, “ਜੇ ਤੁਸੀਂ ਅੰਜਨਪੁਰਾ ਰੋਡ 'ਤੇ ਯਾਤਰਾ ਕਰ ਰਹੇ ਹੋ ਤਾਂ ਸ਼੍ਰੀ ਯਮਰਾਜਾ ਤੁਹਾਨੂੰ ਕੰਪਨੀ ਦੇ ਸਕਦੇ ਹਨ। ਪਿਛਲੇ 12 ਸਾਲਾਂ ਤੋਂ ਇਸ ਤਰ੍ਹਾਂ ਦੀ ਸੜਕ ਹੈ ਅਤੇ ਅਸੀਂ ਸ਼ਿਕਾਇਤਾਂ ਕਰ ਕਰ ਤੰਗ ਆ ਗਏ ਹਾਂ, ਤੁਹਾਡੀ ਇਲਾਕੇ 'ਚ ਸੜਕ ਕਿਹੋ ਜਿਹੀ ਹੈ?" ਕੁਝ ਲੋਕਾਂ ਨੂੰ ਵਿਰੋਧ ਕਰਨ ਅਤੇ ਇਸ ਮੁੱਦੇ ਵੱਲ ਧਿਆਨ ਖਿੱਚਣ ਦਾ ਇਹ ਅਨੋਖਾ ਤਰੀਕਾ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। -PTC News

Related Post