ਜੱਜ ਸਾਹਮਣੇ ਪੁਲਿਸ ਅਧਿਕਾਰੀ ਨੂੰ ਕੋਕਾ ਕੋਲਾ ਪੀਣੀ ਪਈ ਮਹਿੰਗੀ; ਵੰਡਣੇ ਪਏ 100-100 ਕੈਨ

By  Jasmeet Singh February 22nd 2022 01:32 PM

ਅਹਿਮਦਾਬਾਦ: ਗੁਜਰਾਤ ਹਾਈ ਕੋਰਟ ਦੇ ਚੀਫ਼ ਜਸਟਿਸ ਅਰਵਿੰਦ ਕੁਮਾਰ ਨੇ ਮੰਗਲਵਾਰ ਨੂੰ ਇੱਕ ਪੁਲਿਸ ਅਧਿਕਾਰੀ ਨੂੰ ਬਾਰ ਐਸੋਸੀਏਸ਼ਨ ਨੂੰ 100 ਕੋਕਾ-ਕੋਲਾ ਕੈਨ ਵੰਡਣ ਦਾ ਹੁਕਮ ਦਿੱਤਾ।

ਵਾਕਿਆ ਇੰਝ ਹੈ ਕਿ ਏ.ਐੱਮ. ਰਾਠੌੜ ਦੇ ਨਾਂ ਨਾਲ ਲੌਗਇਨ ਇੱਕ ਅਧਿਕਾਰੀ ਚਲਦੀ ਵੀਡੀਓ ਕਾਂਫਰਸਨ ਵਿੱਚ ਆਪਣੀ ਪਿਆਸ ਮਿਟਾ ਰਿਹਾ ਸੀ, ਜਦੋਂ ਚੀਫ਼ ਜਸਟਿਸ ਕੁਮਾਰ ਨੇ ਉਸ ਨੂੰ ਕੋਕਾ-ਕੋਲਾ ਦੇ ਕੈਨ ਵਿੱਚੋਂ ਪੀਣ ਵਾਲੇ ਪਦਾਰਥ ਦੀ ਚੁਸਕੀ ਲੈਂਦੇ ਹੋਏ ਦੇਖਿਆ।

ਇਹ ਵੀ ਪੜ੍ਹੋ: ਵੀਡੀਓ: ਅਕਾਲੀ ਉਮੀਦਵਾਰ ਦੀ ਹਿੰਮਤ ਸਦਕਾ ਕਾਂਗਰਸੀ ਸਰਪੰਚ ਦਾ ਪਰਦਾਫਾਸ਼

ਜੱਜ-ਸਾਹਮਣੇ-ਪੁਲਿਸ-ਅਧਿਕਾਰੀ-ਨੂੰ-ਕੋਕਾ-ਕੋਲਾ-ਪੀਣੀ-ਪਈ-ਮਹਿੰਗੀ-2

ਜੱਜ ਨੇ ਸਰਕਾਰ ਦੇ ਵਕੀਲ ਦਾ ਧਿਆਨ ਦਿਵਾਉਂਦੇ ਹੋਏ ਕਿਹਾ ਕਿ ਹਾਲਾਂਕਿ ਕੈਨ ਦੀ ਸਮੱਗਰੀ ਦਾ ਪਤਾ ਨਹੀਂ ਲੱਗ ਸਕਦਾ ਪਰ ਸਭ ਦੇ ਸਾਹਮਣੇ ਇੰਝ ਵਰਚੁਅਲ ਕਾਨਫਰੰਸ ਵਿੱਚ ਖਾਣਾ ਪੀਣਾ ਸਹਿਣਯੋਗ ਨਹੀਂ ਹੈ।

ਜੱਜ ਨੇ ਕਿਹਾ "ਕੀ ਇਹ ਤਰੀਕਾ ਹੈ ਜਿਸ ਵਿੱਚ ਇੱਕ ਪੁਲਿਸ ਅਫਸਰ ਅਦਾਲਤ ਵਿੱਚ ਪੇਸ਼ ਹੁੰਦਾ ਹੈ? ਜੇ ਅਦਾਲਤ ਸਰੀਰਕ ਤੌਰ 'ਤੇ ਕੰਮ ਕਰ ਰਹੀ ਹੁੰਦੀ ਤਾਂ ਵੀ ਉਹ ਕੈਨ ਲੈ ਕੇ ਆਵੇਗਾ?" ਜੱਜ ਦਾ ਕਹਿਣਾ ਸੀ ਵੀ ਵਰਚੁਅਲ ਕਾਨਫਰੰਸ ਵਿੱਚ ਕਿਸੀ ਨੂੰ ਵੀ ਖਾਂਦੇ ਪੀਂਦੇ ਵੇਖ ਹੋਰਾਂ ਦਾ ਵੀ ਮੰਨ ਭੱਟਕ ਸਕਦਾ ਜਾਂ ਤਾਂ ਕੁੱਝ ਖਾਓ ਪੀਓ ਨਾ, ਨਹੀਂ ਤਾਂ ਸਾਰਿਆਂ ਨੂੰ ਵੰਡੋ।

ਜੱਜ-ਸਾਹਮਣੇ-ਪੁਲਿਸ-ਅਧਿਕਾਰੀ-ਨੂੰ-ਕੋਕਾ-ਕੋਲਾ-ਪੀਣੀ-ਪਈ-ਮਹਿੰਗੀ-2

ਚੀਫ਼ ਜਸਟਿਸ ਨੇ ਯਾਦ ਕਰਵਾਇਆ ਕਿ ਕੁੱਝ ਦਿਨ ਪਹਿਲਾਂ ਅਦਾਲਤ ਦੀ ਇੱਕ ਆਨਲਾਈਨ ਕਾਰਵਾਈ ਦੌਰਾਨ ਸਮੋਸੇ ਖਾਣ ਲਈ ਇੱਕ ਵਕੀਲ ਦੀ ਵੀ ਇਸੇ ਤਰ੍ਹਾਂ ਖਿਚਾਈ ਕੀਤੀ ਗਈ ਸੀ। ਜੱਜ ਨੇ ਕਿਹਾ ਕਿ ਸਾਨੂੰ ਤੁਹਾਡੇ ਸਮੋਸੇ ਖਾਣ 'ਤੇ ਕੋਈ ਇਤਰਾਜ਼ ਨਹੀਂ ਹੈ। ਪਰ ਤੁਸੀਂ ਇਸਨੂੰ ਸਾਡੇ ਸਾਹਮਣੇ ਨਹੀਂ ਖਾ ਸਕਦੇ, ਕਿਉਂਕਿ ਦੂਸਰੇ ਵੀ ਪਰਤਾਉਂਦੇ ਹਨ।

ਜਿਸਤੋਂ ਬਾਅਦ ਇੰਸਪੈਕਟਰ ਰਾਠੌੜ ਨੂੰ ਬਾਰ ਐਸੋਸੀਏਸ਼ਨ ਨੂੰ ਕੋਲਡ ਡਰਿੰਕ ਦੇ 100 ਕੈਨ ਵੰਡਣ ਜਾਂ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਕਿਹਾ ਗਿਆ।

ਇਹ ਵੀ ਪੜ੍ਹੋ: ਸਾੜ੍ਹੀ ਲਿਆਉਣ ਲਈ ਮਾਂ ਨੇ ਆਪਣੇ ਬੇਟੇ ਨੂੰ 10ਵੀਂ ਮੰਜ਼ਿਲ ਤੋਂ ਲਟਕਾਇਆ

ਜੱਜ-ਸਾਹਮਣੇ-ਪੁਲਿਸ-ਅਧਿਕਾਰੀ-ਨੂੰ-ਕੋਕਾ-ਕੋਲਾ-ਪੀਣੀ-ਪਈ-ਮਹਿੰਗੀ-2

ਪੁਲੀਸ ਅਧਿਕਾਰੀ ਆਪਣੇ ਖ਼ਿਲਾਫ਼ ਪਾਈ ਪਟੀਸ਼ਨ ਦੀ ਸੁਣਵਾਈ ਦੌਰਾਨ ਅਦਾਲਤ ਵਿੱਚ ਪੇਸ਼ ਹੋ ਰਿਹਾ ਸੀ। ਪਟੀਸ਼ਨਕਰਤਾ ਨੇ ਉਸ 'ਤੇ ਅਤੇ ਹੋਰ ਅਧਿਕਾਰੀਆਂ 'ਤੇ ਟ੍ਰੈਫਿਕ ਜੰਕਸ਼ਨ 'ਤੇ ਦੋ ਔਰਤਾਂ ਦੀ ਕੁੱਟਮਾਰ ਕਰਨ ਦਾ ਦੋਸ਼ ਲਾਇਆ ਸੀ।

ਪੁਲਿਸ ਕਮਿਸ਼ਨਰ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਤੁਸੀਂ ਵੀ 4 ਮਿੰਟ 40 ਸਕਿੰਟਾਂ ਤੋਂ ਸ਼ੁਰੂ ਕਰਕੇ ਇਸ ਪੂਰੇ ਵਾਕਿਆ ਦਾ ਮਜ਼ਾ ਲੈ ਸਕਦੇ ਹੋ।

- ਏਜੇਂਸੀ ਦੇ ਸਹਿਯੋਗ ਨਾਲ

-PTC News

Related Post