ਅੰਤ੍ਰਿਮ ਬਜਟ 2019 : 60 ਸਾਲ ਦੀ ਉਮਰ ਵਾਲੇ ਮਜ਼ਦੂਰਾਂ ਨੂੰ ਦਿੱਤੀ ਜਾਵੇਗੀ 3000 ਹਜ਼ਾਰ ਰੁਪਏ ਪੈਨਸ਼ਨ

By  Shanker Badra February 1st 2019 12:08 PM -- Updated: February 1st 2019 12:11 PM

ਅੰਤ੍ਰਿਮ ਬਜਟ 2019 : 60 ਸਾਲ ਦੀ ਉਮਰ ਵਾਲੇ ਮਜ਼ਦੂਰਾਂ ਨੂੰ ਦਿੱਤੀ ਜਾਵੇਗੀ 3000 ਹਜ਼ਾਰ ਰੁਪਏ ਪੈਨਸ਼ਨ:ਨਵੀਂ ਦਿੱਲੀ : ਇਸ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਵੱਲੋਂ ਅੰਤ੍ਰਿਮ ਬਜਟ ਪੇਸ਼ ਕੀਤਾ ਜਾ ਰਿਹਾ ਹੈ।ਦਰਅਸਲ ਇਸ ਵਾਰ ਦਾ ਇਹ ਬਜਟ ਅਰੁਣ ਜੇਤਲੀ ਦੀ ਥਾਂ ਕਾਰਜਭਾਰ ਸੰਭਾਲ ਰਹੇ ਪਿਊਸ਼ ਗੋਇਲ ਪੇਸ਼ ਕਰ ਹਨ।ਕਿਉਂਕਿ ਵਿੱਤ ਮੰਤਰੀ ਅਰੁਣ ਜੇਤਲੀ ਬਿਮਾਰ ਹਨ।

Interim Budget 2019 : 60 years old Workers Will be given 3,000 Pension ਅੰਤ੍ਰਿਮ ਬਜਟ 2019 : 60 ਸਾਲ ਦੀ ਉਮਰ ਵਾਲੇ ਮਜ਼ਦੂਰਾਂ ਨੂੰ ਦਿੱਤੀ ਜਾਵੇਗੀ 3000 ਹਜ਼ਾਰ ਰੁਪਏ ਪੈਨਸ਼ਨ

ਇਸ ਅੰਤ੍ਰਿਮ ਬਜਟ ਨੂੰ ਪੇਸ਼ ਕਰਦੇ ਹੋਏ ਵਿੱਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਮਹਿੰਗਾਈ ਦੀ ਕਮਰ ਤੋੜੀ ਹੈ ਅਤੇ 2022 ਤੱਕ ਨਵਾਂ ਭਾਰਤ ਬਣਾਵਾਂਗੇ।ਇਸ ਦੌਰਾਨ ਵਿੱਤ ਮੰਤਰੀ ਪਿਊਸ਼ ਗੋਇਲ ਨੇ ਮਜ਼ਦੂਰਾਂ ਨੂੰ ਵੀ ਰਾਹਤ ਦਿੰਦੇ ਹੋਏ ਕਿਹਾ ਕਿ 60 ਸਾਲ ਦੀ ਉਮਰ ਵਾਲੇ ਮਜ਼ਦੂਰਾਂ ਨੂੰ 3000 ਹਜ਼ਾਰ ਰੁਪਏ ਪੈਨਸ਼ਨ ਦਿੱਤੀ ਜਾਵੇਗੀ।ਇਸ ਦੇ ਨਾਲ ਹੀ 1,000 ਪ੍ਰਤੀ ਮਹੀਨਾ ਕਮਾਉਣ ਵਾਲਿਆਂ ਨੂੰ ਬੋਨਸ ਮਿਲੇਗਾ ਅਤੇ 21 ਹਜ਼ਾਰ ਵਾਲੇ ਨੂੰ ਵੀ ਬੋਨਸ ਮਿਲੇਗਾ।

Interim Budget 2019 : 60 years old Workers Will be given 3,000 Pension ਅੰਤ੍ਰਿਮ ਬਜਟ 2019 : 60 ਸਾਲ ਦੀ ਉਮਰ ਵਾਲੇ ਮਜ਼ਦੂਰਾਂ ਨੂੰ ਦਿੱਤੀ ਜਾਵੇਗੀ 3000 ਹਜ਼ਾਰ ਰੁਪਏ ਪੈਨਸ਼ਨ

ਇਸ ਦੌਰਾਨ ਵਿੱਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਵਨ ਰੈਂਕ ,ਵਨ ਪੈਨਸ਼ਨ ਨਾਲ ਸੈਨਿਕਾਂ ਦਾ ਸਨਮਾਨ ਕੀਤਾ ਹੈ।ਸਰਕਾਰ ਨੇ ਗਰੀਬਾਂ ਲਈ 10 ਫ਼ੀਸਦੀ ਰਾਖਵਾਂਕਰਨ ਦਿੱਤਾ ਹੈ।ਇਸ ਦੇ ਨਾਲ ਹੀ ਸਰਕਾਰ ਵੱਲੋਂ ਜਣੇਪਾ ਔਰਤਾਂ ਦੀ ਛੁੱਟੀ ਚ ਵਾਧਾ ਕੀਤਾ ਹੈ ਅਤੇ ਜਣੇਪੇ ਲਈ ਨੌਕਰੀਪੇਸ਼ਾ ਔਰਤਾਂ ਨੂੰ 28 ਹਫ਼ਤੇ ਦੀ ਛੁੱਟੀ ਮਿਲੇਗੀ।

-PTCNews

Related Post