ਮੋਦੀ ਸਰਕਾਰ ਵੱਲੋਂ ਅੰਤ੍ਰਿਮ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ

By  Jashan A January 9th 2019 01:45 PM -- Updated: January 9th 2019 03:46 PM

ਮੋਦੀ ਸਰਕਾਰ ਵੱਲੋਂ ਅੰਤ੍ਰਿਮ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ,ਨਵੀਂ ਦਿੱਲੀ: ਸੰਸਦ ਦੇ ਬਜਟ ਸੈਸ਼ਨ ਦੀ ਤਾਰੀਕ ਦਾ ਐਲਾਨ ਕਰ ਦਿੱਤਾ ਹੈ। ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ 13 ਫਰਵਰੀ ਤੱਕ ਚੱਲੇਗਾ। ਇਸ ਦੌਰਾਨ ਮੋਦੀ ਸਰਕਾਰ ਅੰਤ੍ਰਿਮ ਬਜਟ 1 ਫਰਵਰੀ ਨੂੰ ਪੇਸ਼ ਕਰੇਗੀ। ਸੰਸਦੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀ ਸੀ ਪੀ ਏ) ਨੇ ਆਪਣੀ ਬੈਠਕ ਵਿੱਚ ਇਹ ਨਿਰਣਾ ਲਿਆ ਹੈ। ਹੋਰ ਪੜ੍ਹੋ:ਆਮ ਬਜਟ 2018 :ਵਿੱਤ ਮੰਤਰੀ ਅਰੁਣ ਜੇਤਲੀ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਸੰਸਦ ਪਹੁੰਚੇ ਬਜਟ ਨੂੰ ਸੰਸਦ ਦੇ ਵਿੱਤ ਮੰਤਰੀ ਅਰੁਣ ਜੇਤਲੀ ਪੇਸ਼ ਕਰਨਗੇ। ਬਜਟ ਦਾ ਪਹਿਲਾ ਸੈਸ਼ਨ 13 ਫਰਵਰੀ ਤੱਕ ਚੱਲੇਗਾ। 2017 'ਚ ਪਹਿਲੀ ਵਾਰ ਅਜਿਹਾ ਹੋਇਆ ਸੀ ਕਿ ਰੇਲ ਬਜਟ ਅਤੇ ਆਮ ਬਜਟ ਨੂੰ ਇਕੱਠੇ ਪੇਸ਼ ਕੀਤਾ ਗਿਆ । -PTC News

Related Post