ਕੌਮਾਂਤਰੀ ਕਬੱਡੀ ਟੂਰਨਾਮੈਂਟ 2019 : ਗੁਰੂ ਹਰਸਹਾਏ ਵਿਖੇ ਹੋਏ ਫਸਵੇਂ ਮੁਕਾਬਲੇ , ਜਾਣੋਂ ਕਿਹੜੀਆਂ ਟੀਮਾਂ ਨੇ ਮਾਰੀ ਬਾਜ਼ੀ

By  Shanker Badra December 4th 2019 06:53 PM -- Updated: December 4th 2019 06:56 PM

ਕੌਮਾਂਤਰੀ ਕਬੱਡੀ ਟੂਰਨਾਮੈਂਟ 2019 : ਗੁਰੂ ਹਰਸਹਾਏ ਵਿਖੇ ਹੋਏ ਫਸਵੇਂ ਮੁਕਾਬਲੇ , ਜਾਣੋਂ ਕਿਹੜੀਆਂ ਟੀਮਾਂ ਨੇ ਮਾਰੀ ਬਾਜ਼ੀ:ਗੁਰੂਹਰਸਹਾਏ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਸੂਬੇ ਦੇ ਵੱਖ-ਵੱਖ ਸ਼ਹਿਰਾਂ ‘ਚ ਕਰਵਾਏ ਜਾ ਰਹੇ ਹਨ। ਜਿਸ ਦੌਰਾਨ ਅੱਜ ਚੌਥੇ ਦਿਨ ਇਸ ਟੂਰਨਾਮੈਂਟ ਦੇ 3 ਮੈਚ ਗੁਰੂ ਰਾਮਦਾਸ ਜੀ ਸਟੇਡੀਅਮ, ਗੁਰੂ ਹਰਸਹਾਏ ਵਿਖੇ ਖੇਡੇ ਗਏ ਹਨ।

International Kabaddi Tournament 2019 : Fourth day Three match played In Guru Har Sahai ਕੌਮਾਂਤਰੀ ਕਬੱਡੀ ਟੂਰਨਾਮੈਂਟ 2019 : ਗੁਰੂ ਹਰਸਹਾਏ ਵਿਖੇ ਹੋਏ ਫਸਵੇਂ ਮੁਕਾਬਲੇ , ਜਾਣੋਂ ਕਿਹੜੀਆਂ ਟੀਮਾਂ ਨੇ ਮਾਰੀ ਬਾਜ਼ੀ

ਗੁਰੂਹਰਸਹਾਏ ਵਿਖੇ ਕੌਮਾਂਤਰੀ ਕਬੱਡੀ ਕੱਪ ਦਾ ਅੱਜ ਪਹਿਲਾ ਮੈਚ ਭਾਰਤ ਅਤੇ ਸ਼੍ਰੀਲੰਕਾਂ ਵਿਚਾਲੇ ਖੇਡਿਆ ਗਿਆ ਹੈ। ਜਿਸ ਵਿੱਚ ਭਾਰਤ ਨੇ ਸ਼੍ਰੀਲੰਕਾ ਨੂੰ 41 ਅੰਕਾਂ ਦੇ ਫਰਕ ਨਾਲ ਹਰਾ ਦਿੱਤਾ ਹੈ। ਇਸ ਮੈਚ ਦੌਰਾਨ ਭਾਰਤ ਦੀ ਟੀਮ ਨੇ 63 ਅੰਕ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ ਅਤੇ ਸ਼੍ਰੀਲੰਕਾ ਟੀਮ ਸਿਰਫ 22 ਅੰਕਾਂ ਤੇ ਹੀ ਸਿਮਟ ਗਈ ਹੈ।ਇਸ ਮੈਚ ਦੌਰਾਨ ਭਾਰਤੀ ਖਿਡਾਰੀਆਂ ਨੇ ਸ੍ਰੀਲੰਕਾ ਦੇ ਰੇਡਰਾਂ ਨੂੰ ਕਾਫ਼ੀ ਜੱਫੇ ਲਾਏ ਹਨ।

International Kabaddi Tournament 2019 : Fourth day Three match played In Guru Har Sahai ਕੌਮਾਂਤਰੀ ਕਬੱਡੀ ਟੂਰਨਾਮੈਂਟ 2019 : ਗੁਰੂ ਹਰਸਹਾਏ ਵਿਖੇ ਹੋਏ ਫਸਵੇਂ ਮੁਕਾਬਲੇ , ਜਾਣੋਂ ਕਿਹੜੀਆਂ ਟੀਮਾਂ ਨੇ ਮਾਰੀ ਬਾਜ਼ੀ

ਇਸ ਦੌਰਾਨ ਕੌਮਾਂਤਰੀ ਕਬੱਡੀ ਕੱਪ ਦਾ ਦੂਜਾ ਮੈਚ ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਗਿਆ ਹੈ। ਹਾਲਾਂਕਿ ਮੈਚ ਦੇ ਹਾਫ ਤੱਕ ਇੰਗਲੈਂਡ ਦੀ ਟੀਮ ਦੇ 20 ਅਤੇ ਆਸਟਰੇਲੀਆ ਦੇ 16 ਅੰਕ ਸੀ। ਇਸ ਤੋਂ ਬਾਅਦ ਇਹ ਮੁਕਾਬਲਾ ਫਸਵਾਂ ਹੁੰਦਾ ਗਿਆ।ਦੂਜੇ ਮੈਚ 'ਚ ਇੰਗਲੈਂਡ ਨੇ ਆਸਟਰੇਲੀਆ ਨੂੰ 44-33 ਅੰਕਾਂ ਨਾਲ ਹਰਾ ਦਿੱਤਾ ਹੈ। ਦੋਹਾਂ ਟੀਮਾਂ ਵਿਚਾਲੇ ਖੇਡਿਆ ਗਿਆ ਇਹ ਮੁਕਾਬਲਾ ਕਾਫ਼ੀ ਰੌਚਕ ਅਤੇ ਫਸਵਾਂ ਸੀ।

International Kabaddi Tournament 2019 : Fourth day Three match played In Guru Har Sahai ਕੌਮਾਂਤਰੀ ਕਬੱਡੀ ਟੂਰਨਾਮੈਂਟ 2019 : ਗੁਰੂ ਹਰਸਹਾਏ ਵਿਖੇ ਹੋਏ ਫਸਵੇਂ ਮੁਕਾਬਲੇ , ਜਾਣੋਂ ਕਿਹੜੀਆਂ ਟੀਮਾਂ ਨੇ ਮਾਰੀ ਬਾਜ਼ੀ

ਇਸ ਟੂਰਨਾਮੈਂਟ ਦੌਰਾਨ ਅੱਜ ਤੀਜਾ ਤੇ ਆਖਰੀ ਮੈਚ ਨਿਊਜ਼ੀਲੈਂਡ ਅਤੇ ਕੈਨੇਡਾ ਵਿਚਾਲੇ ਖੇਡਿਆ ਗਿਆ ਹੈ। ਜਿਥੇ ਕੈਨੇਡਾ ਨੇ ਨਿਊਜ਼ੀਲੈਂਡ ਨੂੰ 9 ਅੰਕਾਂ ਦੇ ਫਰਕ ਨਾਲ ਹਰਾ ਕੇ ਇਸ ਮੈਚ 'ਚ ਜਿੱਤ ਦਰਜ ਕੀਤੀ ਹੈ। ਇਸ ਮੈਚ 'ਚ ਕੈਨੇਡਾ ਨੇ 43 ਅੰਕ ਅਤੇ ਨਿਊਜ਼ੀਲੈਂਡ ਨੇ 34 ਅੰਕ ਹਾਸਲ ਕੀਤੇ ਹਨ। ਇਸ ਮੈਚ ਦੀ ਸ਼ੁਰੂਆਤ ਤੋਂ ਹੀ ਦੋਵਾਂ ਟੀਮਾਂ ਵਿਚਾਲੇ ਬਰਾਬਰੀ ਦਾ ਸਖ਼ਤ ਮੁਕਾਬਲਾ ਨੂੰ ਦੇਖਣ ਮਿਲਿਆ ਸੀ।

International Kabaddi Tournament 2019 : Fourth day Three match played In Guru Har Sahai ਕੌਮਾਂਤਰੀ ਕਬੱਡੀ ਟੂਰਨਾਮੈਂਟ 2019 : ਗੁਰੂ ਹਰਸਹਾਏ ਵਿਖੇ ਹੋਏ ਫਸਵੇਂ ਮੁਕਾਬਲੇ , ਜਾਣੋਂ ਕਿਹੜੀਆਂ ਟੀਮਾਂ ਨੇ ਮਾਰੀ ਬਾਜ਼ੀ

ਅੱਜ ਦੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਮਸ਼ਹੂਰ ਪੰਜਾਬੀ ਗਾਇਕਾ ਮਿਸ ਪੂਜਾ ਨੇ ਆਪਣੇ ਪੰਜਾਬੀ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਜਦੋਂ ਮਿਸ ਪੂਜਾ ਸਟੇਜ ਤੇ ਆਪਣਾ ਪ੍ਰੋਗਰਾਮ ਸ਼ੁਰੂ ਕਰਨ ਆਈ ਤਾਂ ਸਟੇਡੀਅਮ ਦੇ ਸਟੈਂਡ ਵਿਚ ਬੈਠੇ ਲੋਕ ਆਪਣੀਆਂ-ਆਪਣੀਆਂ ਕੁਰਸੀਆਂ ਚੁੱਕ ਕੇ ਉਥੇ ਬੈਠ ਗਏ, ਜਿੱਥੇ ਕਬੱਡੀ ਦਾ ਮੈਚ ਹੋਣਾ ਸੀ।ਇਸ ਤੋਂ ਇਲਾਵਾ ਗੁਰਪ੍ਰੀਤ ਘੁੱਗੀ ਵੀ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪਹੁੰਚੇ ਸਨ।

International Kabaddi Tournament 2019 : Fourth day Three match played In Guru Har Sahai ਕੌਮਾਂਤਰੀ ਕਬੱਡੀ ਟੂਰਨਾਮੈਂਟ 2019 : ਗੁਰੂ ਹਰਸਹਾਏ ਵਿਖੇ ਹੋਏ ਫਸਵੇਂ ਮੁਕਾਬਲੇ , ਜਾਣੋਂ ਕਿਹੜੀਆਂ ਟੀਮਾਂ ਨੇ ਮਾਰੀ ਬਾਜ਼ੀ

ਜ਼ਿਕਰਯੋਗ ਹੈ ਕਿ ਪਹਿਲੀ ਦਸੰਬਰ ਤੋਂ ਸ਼ੁਰੂ ਹੋਇਆ ਕਬੱਡੀ ਦਾ ਮਹਾਕੁੰਭ 10 ਦਸੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਸਮਾਪਤ ਹੋਵੇਗਾ। ਇਸ ਟੂਰਨਾਮੈਂਟ ਵਿਚ ਵੱਖ-ਵੱਖ ਮੁਲਕਾਂ ਦੀਆਂ 8 ਟੀਮਾਂ ਸ਼ਿਰਕਤ ਕਰ ਰਹੀਆਂ ਹਨ। ਇਥੇ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਕਿ ਇਸ ਟੂਰਨਾਮੈਂਟ ਦਾ ਰੋਜ਼ਾਨਾ ਸਿੱਧਾ ਪ੍ਰਸਾਰਣ ਪੀਟੀਸੀ. ਨੈੱਟਵਰਕ ਦੁਆਰਾ ਕੀਤਾ ਜਾ ਰਿਹਾ ਹੈ। ਜਿਸ ਦੇ ਨਾਲ ਲੋਕ ਆਪਣੇ ਘਰਾਂ ਵਿੱਚ ਬੈਠੇ ਵੀ ਕਬੱਡੀ ਦਾ ਆਨੰਦ ਮਾਣ ਰਹੇ ਹਨ।

-PTCNews

Related Post