ਕੋਰੋਨਾ ਮਹਾਮਾਰੀ ਦੌਰਾਨ ਨਿਸਵਾਰਥ ਭਾਵ ਨਾਲ ਫਰਜ਼ ਨਿਭਾਉਣ ਵਾਲੀਆਂ ਨਰਸਾਂ ਨੂੰ ਪੀਐਮ ਦਾ ਧੰਨਵਾਦ

By  Jagroop Kaur May 12th 2021 04:33 PM

ਦੇਸ਼ ਵਿੱਚ ਕੋਰੋਨਾ ਮਹਾਮਾਰੀ ਫੈਲੀ ਹੋਈ ਹੈ ਇਸ ਵੇਲੇ ਮਰੀਜ਼ਾਂ ਨੂੰ ਬਚਾਉਣ ਲਈ ਜਿਥੇ ਦਵਾਈਆਂ ਅਤੇ ਵੈਕਸੀਨ ਦਾ ਨਿਰਮਾਣ ਹੋ ਰਿਹਾ ਹੈ ਉਥੇ ਹੀ ਇਸ ਸਬ ਦੇ ਵਿਚ ਅਹਿਮ ਕਿਰਦਾਰ ਡਾਕਟਰਾਂ ਅਤੇ ਉਹਨਾਂ ਨਰਸਾਂ ਦਾ ਹੈ ਜੋ ਇਸ ਵੇਲੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਕੋਰੋਨਾ ਮਰੀਜ਼ਾਂ ਦੀ ਸੇਵਾ ਚ ਜੁਟੀਆਂ ਹਨ। ਉਥੇ ਹੀ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਖ਼ਿਲਾਫ਼ ਜਾਰੀ ਲੜਾਈ ’ਚ ਫਰੰਟ ਲਾਈਨ ’ਤੇ ਤਾਇਨਾਤ ਨਰਸਾਂ ਦਾ ਧੰਨਵਾਦ ਕਰਦੇ ਹੋਏ ਬੁੱਧਵਾਰ ਨੂੰ ਸੋਸ਼ਲ ਮੀਡੀਆਂ ਰਾਹੀਂ ਕਿਹਾ ਕਿ ਸਿਹਤਮੰਦ ਭਾਰਤ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਉੱਤਮ ਹੈ।

Raed More : ਪੰਜਾਬ ‘ਚ ਕੋਰੋਨਾ ਤੋਂ ਰਾਹਤ ਦੀ ਖ਼ਬਰ, 7 ਹਜ਼ਾਰ ਤੋਂ ਵੱਧ ਮਰੀਜ਼ਾਂ ਨੇ…

ਮੋਦੀ ਨੇ ਅੰਤਰਰਾਸ਼ਟਰੀ ਨਰਸ ਦਿਹਾੜੇ ਮੌਕੇ ਟਵੀਟ ਕਰਕੇ ਕਿਹਾ ਕਿ ਅੰਤਰਰਾਸ਼ਟਰੀ ਨਰਸ ਦਿਹਾੜਾ ਕੋਵਿਡ-19 ਖ਼ਿਲਾਫ਼ ਫਰੰਟ ਲਾਈਨ ’ਤੇ ਤਾਇਨਾਤ ਸਖ਼ਤ ਮਿਹਨਤ ਕਰਨ ਵਾਲੀਆਂ ਦੇਸ਼ ਦੀਆਂ ਨਰਸਾਂ ਦਾ ਧੰਨਵਾਦ ਕਰਨ ਦਾ ਦਿਨ ਹੈ। ਪ੍ਰਧਾਨ ਮੰਤਰੀ ਵੱਲੋਂ ਨਰਸਾਂ ਨੂੰ ਸਲਾਮ ਕੀਤਾ ਗਿਆ।READ MORE : ਕੋਰੋਨਾ ਨੇ ਲਈ ‘ਟਪੂ’ ਦੇ ਪਾਪਾ ਦੀ ਜਾਨ, ਵੈਂਟੀਲੇਟਰ ‘ਤੇ ਸਨ ਅਦਾਕਾਰ ਦੇ ਪਿਤਾ

ਦੱਸ ਦੇਈਏ ਕਿ ਸਮਾਜ ਸੁਧਾਰਕ ਅਤੇ ਆਧੁਨਿਕ ਨਰਸਿੰਗ ਸੇਵਾ ਦੀ ਸ਼ੁਰੂਆਤ ਕਰਨ ਵਾਲੀ ਫਲੋਰੈਂਸ ਨਾਈਟਿੰਗੇਲ ਦੇ ਜਨਮਦਿਨ ’ਤੇ ਹਰ ਸਾਲ ਦੁਨੀਆ ਭਰ ’ਚ 12 ਮਈ ਨੂੰ ਅੰਤਰਰਾਸ਼ਟਰੀ ਨਰਸਿੰਗ ਦਿਹਾੜਾ ਮਨਾਇਆ ਜਾਂਦਾ ਹੈ।ਫਲੋਰੇਂਸ ਨਾਈਟਿੰਗੇਲ ਕੋਟਸਨਰਸਿੰਗ ਖੇਤਰ ਵਿਚ ਇਕ ਪਾਇਨੀਅਰ, ਫਲੋਰੇਂਸ ਨਾਈਟਿੰਗਲ ਨੇ ਆਪਣੇ ਆਪ ਨੂੰ ਕ੍ਰੀਮੀਆਨ ਯੁੱਧ ਦੌਰਾਨ ਯੋਗ ਨਰਸਿੰਗ ਪ੍ਰਸ਼ਾਸ਼ਕ ਦੇ ਤੌਰ ਤੇ ਸਥਾਪਿਤ ਕੀਤਾ , ਜਿੱਥੇ ਸੈਨੇਟਰੀ ਹਾਲਾਤ ਕਾਰਨ ਉਸ ਦੀ ਜ਼ੋਰਦਾਰ ਮੌਤ ਦਰ ਵਿੱਚ ਕਟੌਤੀ ਕੀਤੀ ਗਈ. ਉਸਨੇ ਆਪਣੇ ਬਾਅਦ ਦੇ ਸਾਲਾਂ ਵਿੱਚ ਖੇਤਰ ਨੂੰ ਅੱਗੇ ਵਧਾਉਣਾ ਜਾਰੀ ਰੱਖਿਆ, ਉਸੇ ਸਮੇਂ ਵਧੀਆ ਸਿਹਤ ਸੇਵਾ ਅਤੇ ਔਰਤਾਂ ਲਈ ਮੌਕੇ ਪ੍ਰਦਾਨ ਕੀਤੇ ਸਨ। ਜਿਸ ਤੋਂ ਬਾਅਦ ਹੁਣ ਤੱਕ ਇਹ ਦਿਹਾੜਾ ਮਨਾਇਆ ਜਾਂਦਾ ਹੈ।

Click here to follow PTC News on Twitter

Related Post