ਕੌਮਾਂਤਰੀ ਮਹਿਲਾ ਦਿਵਸ: ਰਾਸ਼ਟਰਪਤੀ ਤੇ PM ਮੋਦੀ ਨੇ ਔਰਤਾਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

By  PTC NEWS March 8th 2020 10:12 AM

ਨਵੀਂ ਦਿੱਲੀ: ਪੂਰੀ ਦੁਨੀਆ ਵਿੱਚ 8 ਮਾਰਚ ਨੂੰ 'ਕੌਮਾਂਤਰੀ ਮਹਿਲਾ ਦਿਵਸ' ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦੌਰਾਨ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿਲਾ ਦਿਵਸ 'ਤੇ ਔਰਤਾਂ ਨੂੰ ਵਧਾਈਆਂ ਦਿੱਤੀਆਂ ਹਨ। ਰਾਸ਼ਟਰਪਤੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਟਵੀਟ ਕਰ ਲਿਖਿਆ ਹੈ ਕਿ "ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ, ਮੈਂ ਸਾਰੀਆਂ ਮਹਿਲਾਵਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ। ਇਹ ਦਿਨ, ਸਮਾਜ ਦੇਸ਼ ਤੇ ਵਿਦੇਸ਼ ਦੇ ਨਿਰਮਾਣ 'ਚ ਮਹਿਲਾਵਾਂ ਦੀ ਮਹੱਤਵਪੂਰਨ ਭੂਮਿਕਾ ਅਤੇ ਅਣਥੱਕ ਯਤਨਾਂ ਲਈ, ਉਹਨਾਂ ਲਈ ਆਦਰ ਦਰਉਣ ਦਾ ਇੱਕ ਮੌਕਾ ਹੈ।" ਰਾਸ਼ਟਰਪਤੀ ਨੇ ਆਪਣੇ ਦੂਸਰੇ ਟਵੀਟ 'ਚ ਲਿਖਿਆ ਕਿ "ਆਓ ਔਰਤਾਂ ਦੇ ਸਤਿਕਾਰ ਅਤੇ ਸੁਰੱਖਿਆ ਦੇ ਵਾਅਦੇ ਨੂੰ ਇਕ ਵਾਰ ਫਿਰ ਦੁਹਰਾਈਏ । ਤਾਂ ਜੋ ਔਰਤਾਂ ਬਿਨ੍ਹਾਂ ਕਿਸੇ ਰੁਕਾਵਟ ਦੇ ਆਪਣੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਪੂਰਾ ਕਰਨ ਲਈ ਅੱਗੇ ਵਧਦੀਆਂ ਰਹਿਣ।" -PTC News

Related Post