ਕਾਂਗਰਸ ਨੇਤਾ ਪੀ.ਚਿਦੰਬਰਮ ਦੀ ਥੋੜ੍ਹੀ ਦੇਰ 'ਚ ਹੋਵੇਗੀ ਪੇਸ਼ੀ, ਪਤਨੀ ਤੇ ਬੇਟਾ ਪਹੁੰਚੇ ਅਦਾਲਤ

By  Shanker Badra August 22nd 2019 03:51 PM

ਕਾਂਗਰਸ ਨੇਤਾ ਪੀ.ਚਿਦੰਬਰਮ ਦੀ ਥੋੜ੍ਹੀ ਦੇਰ 'ਚ ਹੋਵੇਗੀ ਪੇਸ਼ੀ, ਪਤਨੀ ਤੇ ਬੇਟਾ ਪਹੁੰਚੇ ਅਦਾਲਤ:ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਨੂੰ ਸੀਬੀਆਈ ਨੇ ਆਈਐਨਐਕਸ ਮੀਡੀਆ ਮਾਮਲੇ ਵਿੱਚ 'ਚ ਬੁੱਧਵਾਰ ਰਾਤ ਨੂੰ ਗ੍ਰਿਫ਼ਤਾਰ ਕੀਤਾ ਸੀ।ਅੱਜ ਸੀਬੀਆਈ ਉੁਨ੍ਹਾਂ ਨੂੰ ਸੀਬੀਆਈ ਦੇ ਕੋਰਟ ਲਈ ਭੇਜਿਆ ਗਿਆ ਹੈ ,ਜਿਥੇ ਥੋੜੀ ਦੇਰ ਬਾਅਦ ਉਨ੍ਹਾਂ ਦੀ ਪੇਸ਼ੀ ਹੋਵੇਗੀ। [caption id="attachment_331480" align="aligncenter" width="300"]INX Media case : P Chidambaram Hearing Delhi court, CBI seeks five-day custody of ex-FM ਕਾਂਗਰਸ ਨੇਤਾ ਪੀ.ਚਿਦੰਬਰਮ ਦੀ ਥੋੜ੍ਹੀ ਦੇਰ 'ਚ ਹੋਵੇਗੀ ਪੇਸ਼ੀ, ਪਤਨੀ ਤੇ ਬੇਟਾ ਪਹੁੰਚੇ ਅਦਾਲਤ[/caption] ਸੂਤਰਾਂ ਮੁਤਾਬਕ ਜਾਂਚ ਏਜੰਸੀ ਅਦਾਲਤ ਤੋਂ ਚਿਦੰਬਰਮ ਦੀ ਹਿਰਾਸਤ ਮੰਗੇਗੀ। ਸੀਬੀਆਈ ਦੇ ਅਧਿਕਾਰੀਆਂ ਨੇ ਅੱਜ ਦੁਪਹਿਰ ਨੂੰ ਵੀ ਚਿਦੰਬਰਮ ਤੋਂ ਪੁੱਛਗਿੱਛ ਕੀਤੀ ਹੈ।ਅਧਿਕਾਰਕ ਸੂਤਰਾਂ ਦੀ ਮੰਨੀਏ ਤਾਂ ਸੀਬੀਆਈ ਕਾਰਤੀ ਤੇ ਚਿਦੰਬਰਮ ਨੂੰ ਵੀ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕਰ ਸਕਦੀ ਹੈ। ਈਡੀ ਪਹਿਲਾਂ ਵੀ ਅਦਾਲਤ ਨੂੰ ਅਪੀਲ ਕਰ ਚੁੱਕੀ ਹੈ ਕਿ ਪਿਤਾ-ਪੁੱਤਰ ਤੋਂ ਹਿਰਾਸਤ 'ਚ ਪੁੱਛਗਿੱਛ ਕਰਨ ਦੀ ਇਜਾਜ਼ਤ ਦਿੱਤੀ ਜਾਵੇ। [caption id="attachment_331479" align="aligncenter" width="300"]INX Media case : P Chidambaram Hearing Delhi court, CBI seeks five-day custody of ex-FM ਕਾਂਗਰਸ ਨੇਤਾ ਪੀ.ਚਿਦੰਬਰਮ ਦੀ ਥੋੜ੍ਹੀ ਦੇਰ 'ਚ ਹੋਵੇਗੀ ਪੇਸ਼ੀ, ਪਤਨੀ ਤੇ ਬੇਟਾ ਪਹੁੰਚੇ ਅਦਾਲਤ[/caption] ਪੀ.ਚਿਦੰਬਰਮ ਦੀ ਪਤਨੀ ਨਲਿਨੀ ਅਤੇ ਪੁੱਤਰ ਕਾਰਤੀ ਸਾਬਕਾ ਕੇਂਦਰੀ ਮੰਤਰੀ ਦੀ ਅਗਵਾਈ ਕਰਨ ਵਾਲੇ ਸੀਨੀਅਰ ਵਕੀਲਾਂ ਦੇ ਨਾਲ ਸੁਣਵਾਈ ਹੋਣ ਤੋਂ ਪਹਿਲਾਂ ਦਿੱਲੀ ਦੀ ਅਦਾਲਤ ਪਹੁੰਚ ਗਏ ਹਨ। ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਬੁੱਧਵਾਰ ਨੂੰ 27 ਘੰਟਿਆਂ ਬਾਅਦ ਅਚਾਨਕ ਕਾਂਗਰਸ ਸਕੱਤਰੇਤ ਪਹੁੰਚੇ ਅਤੇ ਇੱਥੇ ਮੀਡੀਆ ਨੂੰ ਸੰਬੋਧਨ ਕੀਤਾ।ਇਸ ਤੋਂ ਬਾਅਦ ਆਪਣੇ ਦਿੱਲੀ ਦੇ ਜ਼ੋਰਬਾਗ ਇਲਾਕੇ ਵਿੱਚ ਸਥਿਤ ਘਰ ਪਹੁੰਚ ਗਏ। [caption id="attachment_331477" align="aligncenter" width="300"]INX Media case : P Chidambaram Hearing Delhi court, CBI seeks five-day custody of ex-FM ਕਾਂਗਰਸ ਨੇਤਾ ਪੀ.ਚਿਦੰਬਰਮ ਦੀ ਥੋੜ੍ਹੀ ਦੇਰ 'ਚ ਹੋਵੇਗੀ ਪੇਸ਼ੀ, ਪਤਨੀ ਤੇ ਬੇਟਾ ਪਹੁੰਚੇ ਅਦਾਲਤ[/caption] ਦੱਸ ਦੇਈਏ ਕਿ ਡਾਇਰੈਕਟੋਰੇਟ (ਈਡੀ) ਨੇ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਸੀ। ਚਿਦੰਬਰਮ ਬੁੱਧਵਾਰ ਨੂੰ ਕਾਂਗਰਸ ਦੇ ਦਫ਼ਤਰ ਵਿੱਚ ਲੱਗਭਗ 10 ਮਿੰਟ ਰੁਕੇ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਸੀਬੀਆਈ ਦੀ ਟੀਮ ਵੀ ਪਹੁੰਚੀ ਸੀ ਪਰ ਇਸ ਤੋਂ ਪਹਿਲਾਂ ਉਹ ਉੱਥੋਂ ਘਰ ਚਲੇ ਗਏ ਸਨ। [caption id="attachment_331478" align="aligncenter" width="300"] ਕਾਂਗਰਸ ਨੇਤਾ ਪੀ.ਚਿਦੰਬਰਮ ਦੀ ਥੋੜ੍ਹੀ ਦੇਰ 'ਚ ਹੋਵੇਗੀ ਪੇਸ਼ੀ, ਪਤਨੀ ਤੇ ਬੇਟਾ ਪਹੁੰਚੇ ਅਦਾਲਤ[/caption] ਇਸ ਮਗਰੋਂ ਸੀਬੀਆਈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਟੀਮਾਂ ਚਿਦੰਬਰਮ ਦੇ ਪਿੱਛੇ-ਪਿੱਛੇ ਘਰ ਪਹੁੰਚੀਆਂ। ਜਦੋਂ ਟੀਮਾਂ ਚਿਦੰਬਰਮ ਦੇ ਘਰ ਦਾਖ਼ਲ ਲੱਗੀਆਂ ਤਾਂ ਟੀਮਾਂ ਨੂੰ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ ਤਾਂ ਸੀਬੀਆਈ ਦੀ ਟੀਮ ਕੰਧ ਟੱਪ ਕੇ ਘਰ 'ਚ ਦਾਖ਼ਲ ਹੋਈ ਅਤੇ ਚਿਦੰਬਰਮ ਨੂੰ ਗ੍ਰਿਫ਼ਤਾਰ ਕੀਤਾ। -PTCNews

Related Post