ਪੀ. ਚਿਦੰਬਰਮ ਨੂੰ ਵੱਡਾ ਝਟਕਾ, 19 ਸਤੰਬਰ ਤੱਕ ਰਹਿਣਗੇ ਤਿਹਾੜ ਜੇਲ੍ਹ 'ਚ

By  Jashan A September 5th 2019 06:28 PM -- Updated: September 5th 2019 06:54 PM

ਪੀ. ਚਿਦੰਬਰਮ ਨੂੰ ਵੱਡਾ ਝਟਕਾ, 19 ਸਤੰਬਰ ਤੱਕ ਰਹਿਣਗੇ ਤਿਹਾੜ ਜੇਲ੍ਹ 'ਚ,ਨਵੀਂ ਦਿੱਲੀ: ਆਈ. ਐੱਨ. ਐਕਸ ਮੀਡੀਆ ਕੇਸ 'ਚ ਗ੍ਰਿਫਤਾਰ ਕੀਤੇ ਗਏ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਦਿੱਲੀ ਦੀ ਰਾਉਜ ਅੇਵੈਨਿਊ ਕੋਰਟ ਨੇ ਚਿਦੰਬਰਮ ਨੂੰ ਜੇਲ ਭੇਜ ਦਿੱਤਾ ਗਿਆ ਹੈ। ਉਹ 19 ਸਤੰਬਰ ਤੱਕ ਯਾਨੀ ਕਿ 14 ਦਿਨਾਂ ਤੱਕ ਤਿਹਾੜ ਜੇਲ 'ਚ ਰਹਿਣਗੇ। ਤੁਹਾਨੂੰ ਦੱਸ ਦਈਏ ਕਿ ਸੀ. ਬੀ. ਆਈ. ਕੋਰਟ ਨੇ ਚਿਦੰਬਰਮ ਦੀ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜਣ ਦੀ ਅਪੀਲ ਕੀਤੀ ਸੀ। ਹੋਰ ਪੜ੍ਹੋ:ਸਕਾਰਪੀਓ ਤੇ XUV ਚਾਹੁਣ ਵਾਲਿਆਂ ਨੂੰ ਲੱਗ ਸਕਦਾ ਹੈ ਵੱਡਾ ਝਟਕਾ! https://twitter.com/ANI/status/1169600758691446784?s=20 ਦੱਸਣਯੋਗ ਹੈ ਕਿ 2004 ਤੋਂ 2014 ਤਕ ਯੂ. ਪੀ. ਏ. ਸਰਕਾਰ ਦੌਰਾਨ ਗ੍ਰਹਿ ਮੰਤਰਾਲੇ ਅਤੇ ਵਿੱਤ ਮੰਤਰਾਲੇ ਦਾ ਚਾਰਜ ਸੰਭਾਲਣ ਵਾਲੇ ਚਿਦਾਂਬਰਮ ਨੂੰ 21 ਅਗਸਤ 2019 ਨੂੰ ਉਨ੍ਹਾਂ ਦੇ ਇੱਥੇ ਜ਼ੋਰ ਬਾਰ ਸਥਿਤ ਘਰੋਂ ਗ੍ਰਿਫਤਾਰ ਕੀਤਾ ਗਿਆ ਸੀ। -PTC News

Related Post