ਸੁਪਰੀਮ ਕੋਰਟ ਵੱਲੋਂ ਪੀ ਚਿਦੰਬਰਮ ਨੂੰ ਵੱਡਾ ਝਟਕਾ, ਅਗਾਊਂ ਜ਼ਮਾਨਤ 'ਤੇ ਪਟੀਸ਼ਨ ਹੋਈ ਖ਼ਾਰਜ

By  Jashan A August 26th 2019 01:00 PM

ਸੁਪਰੀਮ ਕੋਰਟ ਵੱਲੋਂ ਪੀ ਚਿਦੰਬਰਮ ਨੂੰ ਵੱਡਾ ਝਟਕਾ, ਅਗਾਊਂ ਜ਼ਮਾਨਤ 'ਤੇ ਪਟੀਸ਼ਨ ਹੋਈ ਖ਼ਾਰਜ,ਨਵੀਂ ਦਿੱਲੀ: ਆਈਐਨਐਕਸ ਮੀਡੀਆ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਨੇਤਾ ਪੀ ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। https://twitter.com/ANI/status/1165876963677892615?s=20 ਦਰਅਸਲ,ਸੁਪਰੀਮ ਕੋਰਟ ਨੇ ਅੰਤਰਿਮ ਜ਼ਮਾਨਤ ਰੱਦ ਕਰਨ ਦੇ ਦਿੱਲੀ ਹਾਈਕੋਰਟ ਦੇ ਫ਼ੈਸਲੇ ਵਿਰੁੱਧ ਦਾਇਰ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ।ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਕੋਰਟ ਨੇ ਕਿਹਾ ਕਿ ਅਸੀਂ ਸੀ. ਬੀ. ਆਈ. ਦੀ ਗ੍ਰਿਫਤਾਰੀ 'ਚ ਦਖਲ ਨਹੀਂ ਦੇਵਾਂਗੇ। ਹੋਰ ਪੜ੍ਹੋ: ਪੰਜਾਬ ਦੇ ਕਈ ਇਲਾਕਿਆਂ 'ਚ ਹਲਕੀ ਬਾਰਿਸ਼, ਮੌਸਮ ਹੋਇਆ ਸੁਹਾਵਣਾ (ਤਸਵੀਰਾਂ) ਓਧਰ ਆਈ. ਐੱਨ. ਐਕਸ ਮੀਡੀਆ ਕੇਸ ਦੀ ਵੱਖ ਤੋਂ ਜਾਂਚ ਕਰ ਰਿਹਾ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸੁਪਰੀਮ ਕੋਰਟ 'ਚ ਹਲਫਨਾਮਾ ਦਾਇਰ ਕਰ ਕੇ ਚਿਦੰਬਰਮ 'ਤੇ ਕਈ ਗੰਭੀਰ ਦੋਸ਼ ਲਾਏ ਹਨ। https://twitter.com/ANI/status/1165877186600898565?s=20 ਤੁਹਾਨੂੰ ਦੱਸ ਦਈਏ ਕਿ ਬੀਤੇ ਬੁੱਧਵਾਰ ਪੀ.ਚਿਦੰਬਰਮ ਨੂੰ ਸੀਬੀਆਈ ਨੇ ਹਿਰਾਸਤ ਵਿੱਚ ਲੈ ਲਿਆ ਸੀ ਤੇ ਬੀਤੇ ਕੱਲ੍ਹ ਦਿੱਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ,ਜਿਥੇ ਸੀਬੀਆਈ ਅਦਾਲਤ ਨੇ ਚਿਦੰਬਰਮ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਸੀ। -PTC News

Related Post