IPL 2019 ਦਾ ਅੱਜ ਹੋਵੇਗਾ ਆਗਾਜ਼, CSK ਅਤੇ RCB ਵਿਚਾਲੇ ਹੋਵੇਗੀ ਪਹਿਲੀ ਟੱਕਰ

By  Jashan A March 23rd 2019 04:49 PM

IPL 2019 ਦਾ ਅੱਜ ਹੋਵੇਗਾ ਆਗਾਜ਼, CSK ਅਤੇ RCB ਵਿਚਾਲੇ ਹੋਵੇਗੀ ਪਹਿਲੀ ਟੱਕਰ,ਨਵੀਂ ਦਿੱਲੀ: ਅੱਜ ਆਈ.ਪੀ ਐੱਲ 2019 ਦਾ ਆਗਾਜ਼ ਹੋਣ ਜਾ ਰਿਹਾ ਹੈ। ਜਿਸ ਦੌਰਾਨ ਅੱਜ ਇਸ ਸੀਜ਼ਨ ਦਾ ਪਹਿਲਾ ਮੁਕਾਬਲਾ ਮਹਿੰਦਰ ਸਿੰਘ ਧੋਨੀ ਦੀ ਸਾਬਕਾ ਚੈਂਪੀਅਨ ਚੇਨਈ ਸੁਪਰਕਿੰਗਜ਼ ਅਤੇ ਆਪਣੇ ਪਹਿਲੇ ਖਿਤਾਬ ਦੇ ਲਈ ਤਰਸ ਰਹੀ ਵਿਰਾਟ ਕੋਹਲੀ ਦੀ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਜਾਵੇਗਾ। [caption id="attachment_273289" align="aligncenter" width="300"]ipl IPL 2019 ਦਾ ਅੱਜ ਹੋਵੇਗਾ ਆਗਾਜ਼, CSK ਅਤੇ RCB ਵਿਚਾਲੇ ਹੋਵੇਗੀ ਪਹਿਲੀ ਟੱਕਰ[/caption] ਕੋਹਲੀ ਦੀ ਟੀਮ ਜੇਕਰ ਧੋਨੀ ਦੇ ਧਾਕੜਾਂ ਨੂੰ ਉਨ੍ਹਾਂ ਦੇ ਘਰ 'ਚ ਹਰਾ ਦਿੰਦੀ ਹੈ ਤਾਂ ਇਸ ਤੋਂ ਵੱਡੀ ਸ਼ੁਰੂਆਤ ਉਨ੍ਹਾਂ ਲਈ ਨਹੀਂ ਹੋ ਸਕਦੀ। ਵਿਸ਼ਵ ਦੀ ਸਭ ਤੋਂ ਵੱਡੀ ਲੀਗ ਦੇ ਦੀਵਾਨੇ ਦੁਨੀਆ ਭਰ 'ਚ ਹਨ ਅਤੇ ਪ੍ਰਸ਼ੰਸਕਾਂ 'ਚ ਆਈ.ਪੀ.ਐੱਲ. 2019 ਦਾ ਰੋਮਾਂਚ ਦੇਖਣ ਦਾ ਬਹੁਤ ਕ੍ਰੇਜ਼ ਹੈ। ਹੋਰ ਪੜ੍ਹੋ:ਵਿਸ਼ਵ ਕੱਪ ਨਿਸ਼ਾਨੇਬਾਜ਼ੀ: ਸੌਰਭ-ਮੰਨੂ ਦੀ ਜੋੜੀ ਨੇ ਜਿੱਤਿਆ ਸੋਨ ਤਮਗਾ [caption id="attachment_273292" align="aligncenter" width="300"]ipl IPL 2019 ਦਾ ਅੱਜ ਹੋਵੇਗਾ ਆਗਾਜ਼, CSK ਅਤੇ RCB ਵਿਚਾਲੇ ਹੋਵੇਗੀ ਪਹਿਲੀ ਟੱਕਰ[/caption] ਜ਼ਿਕਰਯੋਗ ਹੈ ਕਿ ਚੇਨਈ ਨੇ ਆਰ.ਸੀ.ਬੀ. ਦੇ ਖਿਲਾਫ 15 ਮੈਚ ਜਿੱਤੇ ਹਨ ਅਤੇ 7 ਹਾਰੇ ਹਨ ਜਦਕਿ ਇਕ ਦਾ ਨਤੀਜਾ ਨਹੀਂ ਨਿਕਲਿਆ। -PTC News

Related Post