IPL 2019: ਮੁੰਬਈ ਨੇ ਚੇੱਨਈ ਨੂੰ 1 ਦੌੜ ਨਾਲ ਦਿੱਤੀ ਮਾਤ, ਚੌਥੀ ਵਾਰ ਖਿਤਾਬ 'ਤੇ ਕੀਤਾ ਕਬਜ਼ਾ

By  Jashan A May 13th 2019 09:43 AM

IPL 2019: ਮੁੰਬਈ ਨੇ ਚੇੱਨਈ ਨੂੰ 1 ਦੌੜ ਨਾਲ ਦਿੱਤੀ ਮਾਤ, ਚੌਥੀ ਵਾਰ ਖਿਤਾਬ 'ਤੇ ਕੀਤਾ ਕਬਜ਼ਾ,ਨਵੀਂ ਦਿੱਲੀ: ਮੁੰਬਈ ਇੰਡੀਅਨਜ਼ ਨੇ ਉਤਾਰ-ਚੜ੍ਹਾਅ ਨਾਲ ਭਰੇ ਰੋਮਾਂਚਕ ਫਾਈਨਲ ਵਿਚ ਐਤਵਾਰ ਨੂੰ ਇੱਥੇ ਚੇਨਈ ਸੁਪਰ ਕਿੰਗਜ਼ ਨੂੰ 1 ਦੌੜ ਨਾਲ ਹਰਾ ਕੇ ਚੌਥੀ ਵਾਰ ਆਈ. ਪੀ. ਐੱਲ. ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਲਿਆ।

ਰੋਹਿਤ ਸ਼ਰਮਾ ਨੇ ਕਪਤਾਨ ਦੇ ਰੂਪ ਵਿਚ ਚੌਥਾ ਖਿਤਾਬ ਵੀ ਜਿੱਤਿਆ। ਮੁੰਬਈ ਦੀ ਜਿੱਤ ਵਿਚ ਉਸਦੇ ਗੇਂਦਬਾਜ਼ਾਂ ਨੇ ਅਹਿਮ ਭੂਮਿਕਾ ਨਿਭਾਈ। ਬੁਮਰਾਹ ਤੇ ਰਾਹੁਲ ਚਾਹਰ ਨੇ ਆਪਣੇ-ਆਪਣੇ ਕੋਟੇ ਦੇ ਚਾਰ-ਚਾਰ ਓਵਰਾਂ ਵਿਚ 14-14 ਦੌੜਾਂ ਦਿੱਤੀਆਂ ਤੇ ਕ੍ਰਮਵਾਰ 2 ਤੇ 1 ਵਿਕਟ ਹਾਸਲ ਕੀਤੀ।

-PTC News

Related Post