ਇੱਥੇ ਸ਼ਰਾਬ ਪੀਣ ਨਾਲ ਲੋਕਾਂ ਦਾ ਹੋਇਆ ਅਜਿਹਾ ਹਾਲ, ਸੁਣ ਕੇ ਕੰਬ ਜਾਵੇਗੀ ਰੂਹ

By  Shanker Badra October 1st 2018 07:35 PM -- Updated: October 2nd 2018 02:26 PM

ਇੱਥੇ ਸ਼ਰਾਬ ਪੀਣ ਨਾਲ ਲੋਕਾਂ ਦਾ ਹੋਇਆ ਅਜਿਹਾ ਹਾਲ, ਸੁਣ ਕੇ ਕੰਬ ਜਾਵੇਗੀ ਰੂਹ:ਈਰਾਨ ਦੇ ਵੱਖ-ਵੱਖ ਸੂਬਿਆਂ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਲੋਕਾਂ ਦਾ ਜੋ ਹਾਲ ਹੋਇਆ ਹੈ ,ਉਸਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ। ਜਿੱਥੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਲਗਭਗ 27 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਓਥੇ ਹੀ 302 ਲੋਕ ਬਿਮਾਰ ਹੋ ਗਏ ਹਨ।ਜਿਸ ਤੋਂ ਬਾਅਦ ਬਿਮਾਰ ਹੋਏ ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।ਜਾਣਕਾਰੀ ਅਨੁਸਾਰ ਇਹ ਮੌਤਾਂ ਹਰੋਮੋਜਗਾਨ, ਉੱਤਰੀ ਖੋਰਾਸਾਨ, ਅਰਬੋਰਜ, ਕੋਹਗੀਲੁਯੇਹ ਅਤੇ ਬੋਅਰ ਅਹਿਮਦ ਸੂਬਿਆਂ 'ਚ ਹੋਈਆਂ ਹਨ। ਜ਼ਿਕਰਯੋਗ ਹੈ ਕਿ ਈਰਾਨ 'ਚ ਸਾਲ 1979 ਤੋਂ ਸ਼ਰਾਬ 'ਤੇ ਪਾਬੰਦੀ ਲੱਗੀ ਹੋਈ ਹੈ ਅਤੇ ਇਸ ਦੀ ਉਲੰਘਣਾ ਕਰਨ 'ਤੇ ਨਕਦ ਜੁਰਮਾਨਾ ਅਤੇ ਕਠੋਰ ਦੰਡ ਦੇਣ ਦਾ ਕਾਨੂੰਨ ਹੈ।ਇਸ ਦੇ ਬਾਵਜੂਦ ਵੀ ਈਰਾਨ ਲੋਕ ਵਿਦੇਸ਼ੀ ਅਤੇ ਦੇਸੀ ਸ਼ਰਾਬ ਪੀਂਦੇ ਹਨ ਜਿਹੜੀ ਗ਼ੈਰ-ਕਾਨੂੰਨੀ ਰੂਪ ਨਾਲ ਬਾਜ਼ਾਰ 'ਚ ਮੁਹੱਈਆ ਹੁੰਦੀ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਕ ਜੋੜੇ ਨੂੰ ਜ਼ਹਿਰੀਲੀ ਸ਼ਰਾਬ ਬਣਾਉਣ ਦੇ ਸ਼ੱਕ 'ਚ ਹਿਰਾਸਤ 'ਚ ਲਿਆ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਜ਼ਹਿਰੀਲੇ ਸ਼ਰਾਬ ਪੀਣ ਕਾਰਨ 10 ਵਿਅਕਤੀਆਂ ਦੀ ਮੌਤ ਹੋ ਗਈ ਸੀ। -PTCNews

Related Post