ਰਾਏਕੋਟ ਦੇ ਪਿੰਡ ਝੋਰੜਾਂ ਵਿਖੇ ITBP ਦੇ ਸ਼ਹੀਦ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ

By  Shanker Badra August 22nd 2021 04:44 PM

ਰਾਏਕੋਟ : ਬੀਤੇ ਦਿਨੀਂ ਛੱਤੀਸਗੜ੍ਹ ਅਧੀਨ ਪੈਂਦੀ ਬਸਤਰ ਡਿਵੀਜ਼ਨ ਦੇ ਜ਼ਿਲ੍ਹਾ ਨਰਾਇਣਪੁਰ ਵਿੱਚ ਨਕਸਲੀਆਂ ਵੱਲੋਂ ਕੀਤੇ ਹਮਲੇ ਵਿੱਚ ਸ਼ਹੀਦ ਹੋਏ ਭਾਰਤ ਤਿੱਬਤ ਬਾਰਡਰ ਪੁਲਿਸ (ITBP) ਦੇ ਏੇਐਸਆਈ ਗੁਰਮੁੱਖ ਸਿੰਘ ਦਾ ਉਸ ਦੇ ਜੱਦੀ ਪਿੰਡ ਝੋਰੜਾਂ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ ਹੈ। ਅੱਜ ਸਵੇਰੇ ਆਈਟੀਬੀਪੀ ਦੀ 45 ਬਟਾਲੀਅਨ ਦੇ ਸਬ ਇੰਸਪੈਕਟਰ ਸੁਭਾਸ਼ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੁਕੜੀ ਸ਼ਹੀਦ ਗੁਰਮੁੱਖ ਸਿੰਘ ਦੀ ਮ੍ਰਿਤਕ ਦੇਹ ਲੈ ਕੇ ਪਿੰਡ ਵਿੱਚ ਪਹੁੰਚੇ।

ਰਾਏਕੋਟ ਦੇ ਪਿੰਡ ਝੋਰੜਾਂ ਵਿਖੇ ITBP ਦੇ ਸ਼ਹੀਦ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ

ਸ਼ਹੀਦ ਗੁਰਮੁੱਖ ਸਿੰਘ ਦੀ ਅੰਤਿਮ ਯਾਤਰਾ ਵਿੱਚ ਪਿੰਡ ਝੋਰੜਾਂ ਤੋਂ ਇਲਾਵਾ ਇਲਾਕੇ ਦੇ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸ਼ਹੀਦ ਦੇ ਘਰ ਤੋਂ ਲੈ ਕੇ ਸ਼ਮਸ਼ਾਨਘਾਟ ਤੱਕ ਰਸਤੇ ਵਿਚ ਲੋਕ ਹੀ ਲੋਕ ਨਜ਼ਰ ਆ ਰਹੇ ਸਨ ਅਤੇ ਹਰ ਕੋਈ ਹੱਥ ਜੋੜ ਕੇ ਸੇਜਲ ਅੱਖਾਂ ਨਾਲ ਸ਼ਹੀਦ ਗੁਰਮੁੱਖ ਸਿੰਘ ਨੂੰ ਸਿਜਦਾ ਕਰ ਰਿਹਾ ਸੀ। ਇਸ ਮੌਕੇ ਆਈਟੀਬੀਪੀ ਦੇ ਜਵਾਨਾਂ ਦੀ ਟੁਕੜੀ ਨੇ 8 ਰਾਈਫਲਾਂ ਨਾਲ ਫਾਇਰ ਕਰਕੇ ਸ਼ਹੀਦ ਗੁਰਮੁਖ ਸਿੰਘ ਨੂੰ ਸਲਾਮੀ ਦਿੱਤੀ।

ਰਾਏਕੋਟ ਦੇ ਪਿੰਡ ਝੋਰੜਾਂ ਵਿਖੇ ITBP ਦੇ ਸ਼ਹੀਦ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ

ਉੱਥੇ ਹੀ ਆਈਟੀਬੀਪੀ ਦਿੱਲੀ ਹੈੱਡਕੁਆਰਟਰ ਤੋਂ ਆਏ ਡੀਆਈਜੀ ਅੰਗਦ ਪ੍ਰਸ਼ਾਦ ਯਾਦਵ, ਵਿਸ਼ਾਲ ਮਹੰਤ ਕਮਾਂਡੈਂਟ ਬੱਦੋਵਾਲ ਫੋਰਸ, ਅਸਿਸਟੈਂਟ ਕਮਾਂਡਰ ਗੌਤਮ ਕੁਮਾਰ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਰਾਏਕੋਟ ਪਰਮਜੀਤ ਸਿੰਘ ਬਰਾੜ, ਪੁਲਸ ਪ੍ਰਸ਼ਾਸਨ ਵੱਲੋਂ ਡੀਐਸਪੀ ਰਾਏਕੋਟ ਗੁਰਬਚਨ ਸਿੰਘ ਨੇ ਸ਼ਹੀਦ ਗੁਰਮੁੱਖ ਸਿੰਘ ਦੀ ਮ੍ਰਿਤਕ ਦੇਹ 'ਤੇ ਰੀਤ ਚੜ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ।

ਰਾਏਕੋਟ ਦੇ ਪਿੰਡ ਝੋਰੜਾਂ ਵਿਖੇ ITBP ਦੇ ਸ਼ਹੀਦ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ

ਇਸ ਮੌਕੇ ਸ਼ਹੀਦ ਗੁਰਮੱਖ ਸਿੰਘ ਦੇ ਬਜ਼ੁਰਗ ਪਿਤਾ ਜੰਗੀਰ ਸਿੰਘ ਅਤੇ 15 ਸਾਲਾਂ ਬੇਟੇ ਗੁਰਨੂਰ ਸਿੰਘ ਨੇ ਸਲੂਟ ਕਰਕੇ ਅੰਤਿਮ ਸਲਾਮੀ ਦਿੱਤੀ, ਜਦਕਿ ਮ੍ਰਿਤਕ ਦੇਹ ਨੂੰ ਮੁੱਖ ਅਗਨੀ ਸ਼ਹੀਦ ਗੁਰਮੱਖ ਸਿੰਘ ਦੇ ਬੇਟੇ ਗੁਰਨੂਰ ਗੁਰਨੂਰ ਸਿੰਘ ਵੱਲੋਂ ਭੇਟ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਆਈਟੀਬੀਪੀ ਹੈੱਡਕੁਆਰਟਰ ਦਿੱਲੀ ਦੇ ਡੀਆਈਜੀ ਅੰਗਦ ਪ੍ਰਸ਼ਾਦ ਯਾਦਵ ਨੇ ਕਿਹਾ ਕਿ ਸ਼ਹੀਦ ਗੁਰਬਖ਼ਸ਼ ਸਿੰਘ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਮਿਲਣ ਵਾਲੀ ਸਹਾਇਤਾ ਰਾਸ਼ੀ ਛੇਤੀ ਹੀ ਮੁਹੱਈਆ ਕਰਵਾਈ ਜਾਵੇਗੀ ਅਤੇ ਫੋਰਸ ਵੱਲੋਂ ਸ਼ਹੀਦ ਦੇ ਪਰਿਵਾਰ ਦੀ ਹਰ ਪ੍ਰਕਾਰ ਨਾਲ ਮਦਦ ਕੀਤੀ ਜਾਵੇਗੀ।

ਰਾਏਕੋਟ ਦੇ ਪਿੰਡ ਝੋਰੜਾਂ ਵਿਖੇ ITBP ਦੇ ਸ਼ਹੀਦ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ

ਡੀਆਈਜੀ ਜਾਧਵ ਨੇ ਦੱਸਿਆ ਕਿ ਸ਼ਹੀਦ ਗੁਰਮੁੱਖ ਸਿੰਘ ਬਹੁਤ ਹੀ ਦਲੇਰ ਸੁਭਾਅ ਦਾ ਮਾਲਕ ਸੀ, ਹਰ ਮੋਰਚੇ 'ਤੇ ਅੱਗੇ ਹੋ ਕੇ ਲੜਨਾ ਉਸਦੀ ਬਹਾਦਰੀ ਦੀ ਮਿਸਾਲ ਹੈ, ਬਲਕਿ ਘਟਨਾ ਵਾਲੇ ਦਿਨ ਵੀ ਗੁਰਮੁਖ ਸਿੰਘ ਆਪਣੇ ਅਸਿਸਟੈਂਟ ਕਮਾਂਡੈਂਟ ਸੁਧਾਕਰ ਸ਼ਿੰਦੇ ਦੇ ਨਾਲ ਆਪ੍ਰੇਸ਼ਨ ਨੂੰ ਅਗਵਾਈ ਕਰ ਰਿਹਾ ਸੀ ਤਾਂ ਨਕਸਲੀਆਂ ਦੇ ਇਕ ਵੱਡੇ ਧੜੇ ਨੇ ਘਾਤ ਲਗਾ ਕੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਜਿਸ ਦੌਰਾਨ ਉਹ ਦੋਵੇਂ ਸ਼ਹੀਦ ਹੋ ਗਏ।

ਰਾਏਕੋਟ ਦੇ ਪਿੰਡ ਝੋਰੜਾਂ ਵਿਖੇ ITBP ਦੇ ਸ਼ਹੀਦ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ

ਉਨ੍ਹਾਂ ਕਿਹਾ ਕਿ ਗੁਰਮੁੱਖ ਸਿੰਘ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ। ਜ਼ਿਕਰਯੋਗ ਹੈ ਕਿ ਸ਼ਹੀਦ ਗੁਰਮੁਖ ਸਿੰਘ ਦੇ ਅੰਤਮ ਸਸਕਾਰ ਮੌਕੇ ਕਿਸੇ ਵੀ ਰਾਜਨੀਤਕ ਪਾਰਟੀ ਦੇ ਵਿਧਾਇਕ, ਸੰਸਦ ਅਤੇ ਵੱਡੇ ਆਗੂਆਂ ਤੋਂ ਇਲਾਵਾ ਕੋਈ ਵੀ ਪ੍ਰਸ਼ਾਸਨ ਤੇ ਪੁਲਿਸ ਦੇ ਕਿਸੇ ਵੀ ਉੱਚ ਅਧਿਕਾਰੀ ਵੱਲੋਂ ਨਾ ਪਹੁੰਚਣ ਦਾ ਗੁੱਸਾ 'ਤੇ ਅਫ਼ਸੋਸ ਪਿੰਡ ਵਾਸੀਆਂ ਵਿਚ ਸਾਫ਼ ਨਜ਼ਰ ਆ ਰਿਹਾ ਸੀ।

-PTCNews

Related Post