ਜਲਾਲਾਬਾਦ : ਪਿੰਡ ਚੱਕ ਸੁਆਹ ਵਾਲਾ 'ਚ ਅਚਾਨਕ ਲੱਗੀ ਖੇਤਾਂ 'ਚ ਅੱਗ, ਕਰੀਬ ਸੌ ਏਕੜ ਪੱਕੀ ਕਣਕ ਦੀ ਫਸਲ ਸੜ ਕੇ ਹੋਈ  ਸੁਆਹ 

By  Joshi April 17th 2018 07:12 PM -- Updated: April 17th 2018 07:17 PM

ਜਲਾਲਾਬਾਦ : ਪਿੰਡ ਚੱਕ ਸੁਆਹ ਵਾਲਾ 'ਚ ਅਚਾਨਕ ਲੱਗੀ ਖੇਤਾਂ 'ਚ ਅੱਗ, ਕਰੀਬ ਸੌ ਏਕੜ ਪੱਕੀ ਕਣਕ ਦੀ ਫਸਲ ਸੜ ਕੇ ਹੋਈ ਸੁਆਹ

ਜਲਾਲਾਬਾਦ ਦੇ ਨਜ਼ਦੀਕ ਪਿੰਡ ਚੱਕ ਸੁਆਹ ਵਾਲਾ ਵਿੱਚ ਉਸ ਵੇਲੇ ਭਗਦੜ ਮੱਚ ਗਈ ਜਦੋਂ ਖੇਤਾਂ ਵਿੱਚ ਕਣਕ ਦੀ ਫਸਲ ਕੱਟ ਰਹੀ ਕੰਬਾਈਨ ਤੋਂ ਨਿਕਲੀ ਚਿੰਗਾਰੀ ਨੇ ਪੱਕ ਕੇ ਤਿਆਰ ਖੜ੍ਹੀ ਕਣਕ ਦੀ ਫਸਲ ਨੂੰ ਅੱਗ ਲਾ ਦਿੱਤੀ। ਇਸ ਤੋਂ ਪਹਿਲਾਂ ਕਿ ਕਿਸਾਨਾਂ ਨੂੰ ਕੁਝ ਸਮਝ ਆਉਂਦਾ ਅੱਗ ਨੇ ਭਿਆਨਕ ਰੂਪ ਧਾਰ ਲਿਆ।

ਸਬੰਧਤ ਕਿਸਾਨਾਂ ਅਨੁਸਾਰ ਅੱਜ ਸਵੇਰੇ ਜਿਵੇਂ ਹੀ ਕਿਸਾਨ ਇਕਬਾਲ ਸਿੰਘ ਨੇ ਆਪਣੇ ਖੇਤ ਵਿੱਚ ਕੰਬਾਈਨ ਲਗਾਈ ਅਤੇ ਕੁਝ ਸਮੇਂ ਬਾਅਦ ਹੀ ਚਿੰਗਾਰੀ ਕਾਰਨ ਪੱਕੀ ਕਣਕ ਦੀ ਫਸਲ ਨੇ ਅੱਗ ਫੜ ਲਈ।

Jalalabad Fire nearly 100 acres of wheat crop burnt to ashesਕਿਸਾਨਾਂ ਅਨੁਸਾਰ ਵਾਰ ਵਾਰ ਪ੍ਰਸ਼ਾਸਨ ਅਧਿਕਾਰੀਆਂ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਫ਼ੋਨ ਕਰਨ ਦੇ ਬਾਵਜੂਦ ਵੀ ਮੌਕੇ 'ਤੇ ਕੋਈ ਕੋਈ ਸਰਕਾਰੀ ਮਦਦ ਨਹੀਂ ਪੁੱਜੀ। ਕਰੀਬ ਤਿੰਨ ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਕਿਸਾਨਾਂ ਨੇ ਆਪ ਹੀ ਇਸ ਭਿਆਨਕ ਅੱਗ ਤੇ ਕਾਬੂ ਪਾਇਆ, ਲੇਕਿਨ ਉਸ ਸਮੇਂ ਤੱਕ ਕਰੀਬ ਸੌ ਏਕੜ ਖੜ੍ਹੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਚੁੱਕੀ ਸੀ।

Jalalabad Fire nearly 100 acres of wheat crop burnt to ashesਮੀਡੀਆ ਨਾਲ ਗੱਲ ਕਰਦਿਆਂ ਜਿੱਥੇ ਕਿਸਾਨਾਂ ਨੇ ਆਪਣੀ ਪੱਕੀ ਕਣਕ ਦੀ ਫ਼ਸਲ ਸੜਣ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ, ਉੱਥੇ ਹੀ ਉਨ੍ਹਾਂ ਨੇ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਅਮਲੇ  ਤੇ ਵੀ ਕਾਫ਼ੀ ਰੋਸ ਪ੍ਰਗਟ ਜਤਾਇਆ। ਕਿਸਾਨਾਂ ਅਨੁਸਾਰ ਭਾਵੇਂ ਲੱਗੀ ਅੱਗ ਨੂੰ ਕਾਬੂ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਗਈ ਪਰ ਸਮੇਂ 'ਤੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦਾ ਨਾ ਪੁੱਜਣਾ ਇੰਨ੍ਹੇ ਵੱਡੇ ਨੁਕਸਾਨ ਦੀ ਵਜ੍ਹਾ ਬਣ ਗਿਆ।

—PTC News

Related Post