ਕੋਵਿਡ ਮਰੀਜ਼ਾਂ ਨੂੰ ਲੈ ਕੇ ਜਾਣ ਲਈ ਤੋਲ ਮੋਲ ਕਰਨਾ ਪਵੇਗਾ ਭਾਰੀ , ਜਲੰਧਰ ਡੀਸੀ ਨੇ ਜਾਰੀ ਕੀਤੇ ਨਵੇਂ ਆਦੇਸ਼

By  Jagroop Kaur May 2nd 2021 12:10 PM

ਕੋਵਿਡ-19 ਦੀ ਮਾਰ ਹੇਠ ਲੋਕ ਕਾਲਾਬਜ਼ਾਰੀ ਕਰਨ ਤੋਂ ਬਾਜ਼ ਨਹੀਂ ਆ ਰਹੇ ਜਿਸ ਨੂੰ ਦੇਖਦੇ ਹੋਏ ਜਲੰਧਰ ਡਿਸੀ ਵੱਲੋਂ ਸਖਤ ਕਦਮ ਚੁਕੇ ਗਏ ਹਨ , ਇਸ ਦੌਰਾਨ ਪ੍ਰਾਈਵੇਟ ਐਂਬੂਲੈਂਸ ਸੰਚਾਲਕਾਂ ਵੱਲੋਂ ਕੀਤੀ ਜਾ ਰਹੀ ਜ਼ਿਆਦਾ ਵਸੂਲੀ ਦੀਆਂ ਸ਼ਿਕਾਇਤਾਂ ਦਾ ਸਖ਼ਤ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਪ੍ਰਾਈਵੇਟ ਐਂਬੂਲੈਂਸਾਂ ਦੀ ਸਰਵਿਸ ਦੇ ਰੇਟ ਤੈਅ ਕਰ ਦਿੱਤੇ ਹਨ। ਡਿਪਟੀ ਕਮਿਸ਼ਨਰ ਨੇ ਇਸ ਦੇ ਨਾਲ ਹੀ ਸਾਰੇ ਸੰਚਾਲਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜ਼ਿਆਦਾ ਵਸੂਲੀ ਸਬੰਧੀ ਪ੍ਰਾਈਵੇਟ ਐਂਬੂਲੈਂਸ ਸੰਚਾਲਕ ਖ਼ਿਲਾਫ਼ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਸਦੇ ਮਾਲਕ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ।Dead Body Transport Service By Air & Ambulance Service Amritsar Chandigarh  Jalandhar Patiala in Rohini Sector 16, New Delhi, Dead Body Freezer Box On  Hire In Delhi | ID: 23087022973Read More : ਰਿਸ਼ਵਤ ਲੈਂਦੇ ਅੰਮ੍ਰਿਤਸਰ ਵਿਧਾਇਕ ਦਾ ਕਰੀਬੀ ਐਸ ਐਮ ਓ ਕਾਬੂ

ਸ਼ਨੀਵਾਰ ਪ੍ਰਸ਼ਾਸਕੀ ਕੰਪਲੈਕਸ ਵਿਚ ਸਹਾਇਕ ਕਮਿਸ਼ਨਰ ਹਰਦੀਪ ਸਿੰਘ ਨੇ ਪ੍ਰਾਈਵੇਟ ਐਂਬੂਲੈਂਸ ਸੰਚਾਲਕਾਂ ਨਾਲ ਮੀਟਿੰਗ ਦੌਰਾਨ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਜਨਤਾ ਦੀ ਸਹੂਲਤ ਲਈ ਕੰਟਰੋਲ ਰੂਮ ਦੇ 2 ਨੰਬਰ 0181-2224417, 5073123 ਜਨਤਕ ਕੀਤੇ ਹਨ ਤਾਂ ਕਿ ਜੇਕਰ ਕੋਈ ਐਂਬੂਲੈਂਸ ਸੰਚਾਲਕ ਤੈਅ ਰੇਟਾਂ ਤੋਂ ਵੱਧ ਕਿਰਾਇਆ ਵਸੂਲਦਾ ਹੈ ਤਾਂ ਉਸ ਦੀ ਸ਼ਿਕਾਇਤ ਇਨ੍ਹਾਂ ਨੰਬਰਾਂ ’ਤੇ ਕੀਤੀ ਜਾਵੇ।Pvt ambulances fleecing covid-19 patients, Jalandhar admn fixes rates |  Hindustan Times

Read MOre :ਚੋਣ ਨਤੀਜੇ: ਨੰਦੀਗ੍ਰਾਮ ਸੀਟ ਤੋਂ ਮਮਤਾ ਨੂੰ ਪਛਾੜਦੇ, ਭਾਜਪਾ ਨੂੰ ਮਿਲ ਰਿਹਾ ਵਾਧਾ

ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਨੇ ਹੁਕਮ ਜਾਰੀ ਕੀਤੇ ਹਨ ਕਿ ਸ਼ਹਿਰ ਦੇ ਅੰਦਰ 12 ਕਿਲੋਮੀਟਰ ਲਈ 1200 ਰੁਪਏ ਕਿਰਾਇਆ ਨਿਰਧਾਰਿਤ ਕੀਤਾ ਗਿਆ ਹੈ। ਇਸ ਤੋਂ ਬਾਅਦ ਬੇਸਿਕ ਲਾਈਫ ਸਪੋਰਟ ਵਾਲੀ 2000 ਸੀ. ਸੀ. ਤੱਕ ਦੀ ਐਂਬੂਲੈਂਸ ਮਰੀਜ਼ ਤੋਂ 12 ਰੁਪਏ ਪ੍ਰਤੀ ਕਿਲੋਮੀਟਰ ਦੀ ਦਰ ਨਾਲ ਕਿਰਾਇਆ ਵਸੂਲ ਸਕੇਗੀ। 2000 ਸੀ. ਸੀ. ਤੋਂ ਉਪਰ ਦੀ ਐਂਬੂਲੈਂਸ ਪਹਿਲੇ 15 ਕਿਲੋਮੀਟਰ ਤੱਕ ਲਈ 1500 ਰੁਪਏ ਅਤੇ ਉਸ ਤੋਂ ਬਾਅਦ ਦੇ ਸਫ਼ਰ ਲਈ 15 ਰੁਪਏ ਪ੍ਰਤੀ ਕਿਲੋਮੀਟਰ ਹੀ ਕਿਰਾਇਆ ਲੈ ਸਕੇਗੀ।Jalandhar: 'Asked Civil Hospital to assist in Covid patient's cremation,  got no reply,' alleges private hospital | Cities News,The Indian Express

ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਜੇਕਰ ਐਂਬੂਲੈਂਸ ਐਡਵਾਂਸ ਕਾਰਡੀਅਕ ਲਾਈਫ ਸਪੋਰਟ ਵਾਲੀ ਹੈ ਤਾਂ ਐਂਬੂਲੈਂਸ ਸੰਚਾਲਕ ਪਹਿਲੇ 15 ਕਿਲੋਮੀਟਰ ਲਈ 2000 ਰੁਪਏ ਵਸੂਲ ਸਕਦਾ ਹੈ, ਜਦੋਂ ਕਿ ਉਸ ਤੋਂ ਬਾਅਦ ਦੇ ਸਫ਼ਰ ਲਈ 20 ਰੁਪਏ ਪ੍ਰਤੀ ਕਿਲੋਮੀਟਰ ਦੀ ਦਰ ਨਾਲ ਹੀ ਕਿਰਾਇਆ ਵਸੂਲਿਆ ਜਾ ਸਕੇਗਾ।

ਸਹਾਇਕ ਕਮਿਸ਼ਨਰ ਨੇ ਕਿਹਾ ਕਿ ਜੇਕਰ ਕੋਈ ਐਂਬੂਲੈਂਸ ਕੋਰੋਨਾ ਮਰੀਜ਼ ਨੂੰ 10 ਕਿਲੋਮੀਟਰ ਤੱਕ ਸ਼ਹਿਰ ਦੇ ਅੰਦਰ ਕਿਸੇ ਜਗ੍ਹਾ ਛੱਡਦੀ ਹੈ ਤਾਂ ਕਾਰਡੀਅਕ ਸਿਸਟਮ ਵਾਲੀ 1000 ਅਤੇ 2000 ਸੀ. ਸੀ. ਤੱਕ ਵਾਲੀ ਐਂਬੂਲੈਂਸ ਕ੍ਰਮਵਾਰ 600 ਅਤੇ 800 ਰੁਪਏ ਵਸੂਲ ਸਕੇਗੀ। ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਕੋਵਿਡ ਮਰੀਜ਼ ਨੂੰ ਲਿਜਾਣ ਸਮੇਂ ਉਸ ਨਾਲ ਜਾ ਰਹੇ ਲੋਕਾਂ ਕੋਲ ਫੇਸ ਮਾਸਕ, ਦਸਤਾਨੇ ਅਤੇ ਪੀ. ਪੀ. ਈ. ਕਿੱਟ ਹੋਣੀ ਜ਼ਰੂਰੀ ਹੈ।

Related Post