ਰਿਸ਼ਵਤ ਲੈਂਦੇ ਅੰਮ੍ਰਿਤਸਰ ਵਿਧਾਇਕ ਦਾ ਕਰੀਬੀ ਐਸ ਐਮ ਓ ਕਾਬੂ
Read MOre :ਚੋਣ ਨਤੀਜੇ: ਨੰਦੀਗ੍ਰਾਮ ਸੀਟ ਤੋਂ ਮਮਤਾ ਨੂੰ ਪਛਾੜਦੇ, ਭਾਜਪਾ ਨੂੰ ਮਿਲ ਰਿਹਾ ਵਾਧਾ
ਸਵੇਰੇ 9 ਵਜੇ ਦੇ ਕਰੀਬ ਡਾ: ਗੁਰਬਖਸ਼ ਸਿੰਘ ਐਸ.ਐਮ.ਓ ਦੇ ਕਮਰੇ ਵਿੱਚ ਆਇਆ ਅਤੇ ਪੈਸੇ ਲਿਫ਼ਾਫੇ ਵਿੱਚ ਫੜ ਲਿਆ। ਇਸ ਸਮੇਂ ਦੌਰਾਨ ਵਿਜੀਲੈਂਸ ਦੀ ਟੀਮ ਨੇ ਡਾ: ਰਾਜੂ ਚੌਹਾਨ ਨੂੰ ਗ੍ਰਿਫਤਾਰ ਕੀਤਾ। ਜਾਣਕਾਰੀ ਮੁਤਾਬਿਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਜੂ ਚੌਹਾਨ, ਅੰਮ੍ਰਿਤਸਰ ਤੋਂ ਵਿਧਾਇਕ ਦੇ ਬਹੁਤ ਨਜ਼ਦੀਕੀ ਹਨ। ਜਿੰਨਾ ਦੀ ਸ਼ਹਿ ਹੇਠ ਉਹ ਆਪਣੀਆਂ ਕਈ ਮਨਮਾਨੀਆਂ ਕਰਦੇ ਹਨ।
ਉਸਨੇ ਨਗਰ ਨਿਗਮ ਵਿੱਚ ਸਿਹਤ ਅਧਿਕਾਰੀ ਅਤੇ ਸਿਹਤ ਵਿਭਾਗ ਵਿੱਚ ਜ਼ਿਲ੍ਹਾ ਮਹਾਂਮਾਰੀ ਅਧਿਕਾਰੀ ਵਜੋਂ ਕੰਮ ਕੀਤਾ ਹੈ। ਜਦੋਂ ਵਿਜੀਲੈਂਸ ਦੀ ਟੀਮ ਨੇ ਉਸ ਨੂੰ ਕਾਬੂ ਕੀਤਾ ਤਾ ਉਸਨੇ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਵੀ ਕੀਤੀ ਪਰ ਕਾਮਯਾਬ ਨਾ ਹੋਇਆ , ਫਿਲਹਾਲ ਵਿਜੀਲੈਂਸ ਵਿਭਾਗ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਐਸ ਐਮ ਓ ਖਿਲਾਫ ਬਣਦੀ ਕਜਰਵੈ ਦੀ ਗੱਲ ਆਖਿ ਹੈ।