ਇਹ ਵਿਅਕਤੀ ਨਹੀਂ ਦੇਖ ਸਕਿਆ ਹੜ੍ਹ ਪੀੜਤਾਂ ਦਾ ਦਰਦ , ਮਦਦ ਲਈ ਖਰੀਦੀ ਨਵੀਂ ਕਿਸ਼ਤੀ

By  Shanker Badra August 28th 2019 01:35 PM -- Updated: August 28th 2019 02:35 PM

ਇਹ ਵਿਅਕਤੀ ਨਹੀਂ ਦੇਖ ਸਕਿਆ ਹੜ੍ਹ ਪੀੜਤਾਂ ਦਾ ਦਰਦ , ਮਦਦ ਲਈ ਖਰੀਦੀ ਨਵੀਂ ਕਿਸ਼ਤੀ:ਜਲੰਧਰ : ਪੰਜਾਬ ਦੇ ਕਈ ਇਲਾਕਿਆਂ 'ਚ ਭਾਰੀ ਬਾਰਿਸ਼ ਅਤੇ ਸਤਲੁਜ ਦਰਿਆ 'ਚ ਆਏ ਭਾਰੀ ਹੜ੍ਹ ਕਾਰਨ ਅਜੇ ਤੱਕ ਤਬਾਹੀ ਮਚੀ ਹੋਈ ਹੈ। ਜਿਸ ਕਾਰਨ ਵੱਡੀ ਗਿਣਤੀ 'ਚ ਲੋਕ ਆਪਣੇ ਘਰਾਂ ਨੂੰ ਛੱਡਣ ਲਈ ਮਜਬੂਰ ਹੋ ਚੁੱਕੇ ਹਨ। ਇਸ ਦੌਰਾਨ ਬੀਤੇ ਦਿਨੀਂ ਸਤਲੁਜ ਦਰਿਆ ਅੰਦਰ ਆਏ ਵੱਡੀ ਮਾਤਰਾ ’ਚ ਪਾਣੀ ਕਾਰਨ ਦਰਜਨਾਂ ਪਿੰਡ ਡੁੱਬ ਚੁੱਕੇ ਹਨ, ਹੈਲੀਕਪਟਰਾਂ ਦੀ ਮਦਦ ਨਾਲ ਫੌਜ ਵੱਲੋਂ ਰਾਸ਼ਨ ਲੋਕਾਂ ਦੇ ਘਰਾਂ 'ਤੇ ਸੁੱਟਿਆ ਗਿਆ ਸੀ।

Chennai:Pallavaram barrack rifleman army officer was shot dead After Suicide ਇਹ ਵਿਅਕਤੀ ਨਹੀਂ ਦੇਖ ਸਕਿਆ ਹੜ੍ਹ ਪੀੜਤਾਂ ਦਾ ਦਰਦ , ਮਦਦ ਲਈ ਖਰੀਦੀ ਨਵੀਂ ਕਿਸ਼ਤੀ

ਇਸ ਦੌਰਾਨ ਲੋਹੀਆਂ ਪਿੰਡ ’ਚ ਇੱਕ ਅਜਿਹੀ ਦੀ ਮਿਸਾਲ ਦੇਖਣ ਨੂੰ ਮਿਲੀ ਹੈ , ਜਿੱਥੇ ਮਨਜੋਤ ਨਾਂ ਦੇ ਵਿਅਕਤੀ ਨੇ ਲੋਕਾਂ ਦੀ ਮਦਦ ਲਈ ਇਕ ਨਵੀਂ ਕਿਸ਼ਤੀ ਖਰੀਦੀ ਹੈ। ਓਥੇ ਪਿਛਲੇ ਦਿਨੀਂ ਸਤਲੁਜ ਦਰਿਆ 'ਚ ਆਏ ਭਾਰੀ ਹੜ੍ਹ ਕਾਰਨ ਅਤੇ ਕਈ ਥਾਵਾਂ 'ਤੇ ਬੰਨ੍ਹ ਟੁੱਟਣ ਕਾਰਨ ਪਾਣੀ ਭਰ ਗਿਆ ਸੀ। ਇਸ ਨਾਲ ਜਿਥੇ ਲੋਕਾਂ ਨੂੰ ਪਾਣੀ ਲਈ ਤਰਸਣਾ ਪਿਆ ,ਓਥੇ ਹੀ ਪਸ਼ੂ ਵੀ ਕਈ ਦਿਨ ਭੁੱਖੇ ਰਹੇ ਹਨ।

Jalandhar: Manjot named Man Flood victims Help Purchased new boat ਇਹ ਵਿਅਕਤੀ ਨਹੀਂ ਦੇਖ ਸਕਿਆ ਹੜ੍ਹ ਪੀੜਤਾਂ ਦਾ ਦਰਦ , ਮਦਦ ਲਈ ਖਰੀਦੀ ਨਵੀਂ ਕਿਸ਼ਤੀ

ਇੱਥੇ ਬੰਨ੍ਹ ਟੁੱਟਣ ਕਾਰਨ ਹਾਲਾਤ ਬੇਹੱਦ ਨਾਜ਼ੁਕ ਬਣੇ ਹੋਏ ਹਨ। ਪਾਣੀ ਦਾ ਵਹਾਅ ਬਹੁਤ ਤੇਜ਼ ਸੀ, ਜਿਸ ਕਾਰਨ ਲੋਕ ਪਾਣੀ ਤੋਂ ਬਚਣ ਲਈ ਆਪੋ-ਆਪਣੇ ਘਰਾਂ ਦੀਆਂ ਛੱਤਾਂ ‘ਤੇ ਚੜ੍ਹੇ ਹੋਏ ਸਨ। ਜੇਕਰ ਪਾਣੀ ਦੇ ਵਹਾਅ ਨੂੰ ਦੇਖਿਆ ਜਾਵੇ ਤਾਂ ਇਹ ਘਰ ਡਿਗ ਵੀ ਸਕਦੇ ਸੀ ,ਜਿਸ ਕਾਰਨ ਵੱਡਾ ਨੁਕਸਾਨ ਹੋ ਸਕਦਾ ਸੀ। ਜਿੱਥੇ ਹੜ੍ਹ ਦੇ ਕਾਰਨ ਕਈ ਪਿੰਡ ਪੂਰੀ ਤਰ੍ਹਾਂ ਪਾਣੀ ’ਚ ਡੁੱਬ ਗਏ ਹਨ ਅਤੇ ਕਿਸਾਨਾਂ ਦੀ ਫਸਲਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ

Jalandhar: Manjot named Man Flood victims Help Purchased new boat ਇਹ ਵਿਅਕਤੀ ਨਹੀਂ ਦੇਖ ਸਕਿਆ ਹੜ੍ਹ ਪੀੜਤਾਂ ਦਾ ਦਰਦ , ਮਦਦ ਲਈ ਖਰੀਦੀ ਨਵੀਂ ਕਿਸ਼ਤੀ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜਲੰਧਰ ਦਿਹਾਤੀ ਪੁਲਿਸ ਨੇ ਖਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਦੇ ਜਾਸੂਸ ਨੂੰ ਕੀਤਾ ਕਾਬੂ

ਇਸ ਦੌਰਾਨ ਲੋਕ ਆਪਣੇ ਕੋਠੇ ’ਤੇ ਚੜ੍ਹ ਕੇ ਪਾਣੀ ਲੈਣ ਲਈ ਅਵਾਜ਼ਾਂ ਮਾਰ ਰਹੇ ਸਨ। ਜਿਸ ਕਰਕੇ ਮਨਜੋਤ ਨੇ 3 ਬੋਟ ਵੀ ਖਰੀਦੀ ਹੈ, ਜੋ ਕਿ ਹਵਾ ਫਰਨ ਵਾਲੀ ਬੋਟ ਹੈ।ਉਨ੍ਹਾਂ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ। ਮਨਜੋਤ ਮੁਤਾਬਕ ਉਸ ਸਮੇਂ ਐੱਨ.ਡੀ.ਆਰ. ਐੱਫ ਕੋਲ ਕਿਸ਼ਤੀਆਂ ਬਹੁਤ ਘੱਟ ਸਨ।

-PTCNews

Related Post