ਜਲਦ ਹਲ ਹੋਵੇਗਾ ਜਲੰਧਰ PAP ਚੌਕ ਦੇ ਟਰੈਫਿਕ ਦਾ ਮਸਲਾ

By  Jagroop Kaur November 2nd 2020 11:51 AM

ਜਲੰਧਰ : ਬੀਤੇ ਲੰਬੇ ਸਮੇਂ ਤੋਂ PAP ਚੌਕ 'ਚ ਬਣ ਰਹੇ ਫਲਾਈ ਓਵਰ ਕਾਰਨ ਭਾਰੀ ਟਰੈਫਿਕ ਦੀ ਸਮੱਸਿਆ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਹੁਣ ਟਰੈਫਿਕ ਸਮੱਸਿਆ ਨੂੰ ਸੁਕਜਹਾਉਂਦੇ ਹੋਏ ਹਲ ਕੀਤਾ ਜਾ ਰਿਹਾ ਹੈ। ਜਿਸ ਤਹਿਤ ਲਗਾਏ ਗਏ ਸਾਰੇ ਐਸਟੀਮੇਟ ਨਾਲ ਪੀਏਪੀ ਚੋਂਕ ਨੂੰ ਕਲਾਕ-ਵਾਈਜ਼ ਘੁੰਮ ਕੇ ਚੱਲਣਾ ਪਵੇਗਾ।Proposal of ramp on PAP Chowk send to National highway authority for  permission ਟਰੈਫਿਕ ਪੁਲਸ ਨੇ ਪੀ. ਏ. ਪੀ. ਚੌਕ 'ਤੇ ਐਤਵਾਰ ਨੂੰ ਸਮੀਖਿਆ ਕੀਤੀ ਜਿਸ ਤੋਂ ਬਾਅਦ ਚੌਕ 'ਚ ਬਣਾਏ ਗਏ ਰਾਊਂਡ-ਅਬਾਊਟ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਸ਼ਹਿਰ 'ਚੋਂ ਬਾਹਰ ਜਾਣ ਵਾਲਾ ਟਰੈਫਿਕ ਹੁਣ ਚੌਕ ਉੱਤੋਂ ਘੁੰਮ ਕੇ ਰਾਮਾ ਮੰਡੀ ਵੱਲ ਨੂੰ ਹੋ ਕੇ ਜਾਵੇਗਾ, ਜਦਕਿ ਜਿਸ ਰਸਤਿਓਂ ਜਲੰਧਰ ਸ਼ਹਿਰ ਦਾ ਟਰੈਫਿਕ ਰਾਮਾ ਮੰਡੀ ਵੱਲ ਜਾਂਦਾ ਸੀ, ਉਸ ਰਸਤਿਓਂ ਅੰਮ੍ਰਿਤਸਰ ਤੋਂ ਆਉਣ ਵਾਲਾ ਟਰੈਫਿਕ ਸ਼ਹਿਰ 'ਚ ਦਾਖ਼ਲ ਹੋਣ ਲਈ ਚੌਕ ਦੀ ਵਰਤੋਂ ਕਰੇਗਾ।The work of beautification of PAP Chowk in Jalandhar started ਹੋਰ ਪੜ੍ਹੋ :ਸ਼ਹਿਨਾਜ਼ ਗਿੱਲ ਦੀ ਹੋਈ ਘਰ ਵਾਪਸੀ,ਇੰਝ ਕੀਤਾ ਸਲਮਾਨ ਨੂੰ ਪਿਆਰ ਦਾ ਇਜ਼ਹਾਰ ਇਸ ਵਾਰੇ ਵਧੇਰੇ ਜਾਣਕਰੀ ਦਿੰਦੇ ਹੋਏ ਸ਼ਹਿਰ ਦੇ ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟਰੈਫਿਕ ਪੁਲਸ ਦੇ ਟੀਮ ਨੂੰ ਚੌਕ 'ਚ ਤਾਇਨਾਤ ਕੀਤਾ ਗਿਆ ਹੈ, ਤਾਂਕਿ ਰਾਹਗੀਰਾਂ ਨੂੰ ਪਰੇਸ਼ਾਨੀ ਨਾ ਹੋਵੇ। ਮੱਦੇਨਜ਼ਰ ਟਰੈਫਿਕ ਪੁਲਸ ਨੇ ਅੰਮ੍ਰਿਤਸਰ ਵੱਲੋਂ ਸ਼ਹਿਰ 'ਚ ਦਾਖਲ ਹੋਣ ਵਾਲੇ ਟਰੈਫਿਕ ਨੂੰ ਲਈ ਬੈਰੀਕੇਡ ਲਾ ਕੇ ਉਸ ਰਸਤੇ ਤੋਂ ਸ਼ਹਿਰ 'ਚ ਦਾਖ਼ਲ ਕਰਵਾਇਆ। PAP Chowk 'Accidents Flyover' due to Negligence of National Highway  Authority Archives - Glime India News ਹਾਲਾਂਕਿ ਪੀ. ਏ. ਪੀ. ਚੌਕ 'ਤੇ ਟਰੈਫਿਕ ਨੂੰ ਸਹੀ ਢੰਗ ਨਾਲ ਘੁਮਾਉਣ ਲਈ ਪੁਖਤਾ ਪ੍ਰਬੰਧ ਨਹੀਂ ਹਨ ਕਿਉਂਕਿ ਨਵੇਂ ਕੀਤੇ ਗਏ ਇਸ ਡਾਇਵਰਸ਼ਨ ਨੂੰ ਲੈ ਕੇ ਉੱਥੇ ਨਾ ਹੀ ਤਾਂ ਕੋਈ ਸਾਈਨ ਬੋਰਡ ਲੱਗੇ ਹੋਏ ਹਨ ਅਤੇ ਨਾ ਹੀ ਬਲਿੰਕਰਸ ਚਾਲੂ ਕੀਤੇ ਹਨ। ਇਸ ਲਈ ਇਸ ਨੂੰ ਵਰਤੋਂ ਚ ਲਿਆਉਣ ਲਈ ਥੋੜਾ ਸਮਾਂ ਹੋਰ ਜ਼ਰੂਰ ਲਗ ਸਕਦਾ ਹੈ।pap chowk new pap chowk newਉੱਥੇ ਹੀ ਚੌਕ ਦੇ ਆਸ-ਪਾਸ ਵਾਹਨਾਂ ਦੀ ਰਫ਼ਤਾਰ ਘੱਟ ਕਰਨ ਲਈ ਟਰੈਫਿਕ ਪੁਲਸ ਨੇ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਚਾਰੇ ਪਾਸੇ ਸਪੀਡ ਬਰੇਕਰ ਲਗਵਾਉਣ ਨੂੰ ਕਿਹਾ ਹੈ ਤਾਂਕਿ ਵਾਹਨਾਂ ਦੀ ਰਫ਼ਤਾਰ ਹੌਲੀ ਹੋਣ 'ਤੇ ਉਹ ਡਾਇਵਰਸ਼ਨ ਨੂੰ ਚੰਗੇ ਤਰੀਕੇ ਨਾਲ ਸਮਝ ਸਕੇ। ਏ. ਡੀ. ਸੀ. ਪੀ. ਸ਼ਰਮਾ ਨੇ ਕਿਹਾ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਥੇ ਟਰੈਫਿਕ ਮੁਲਾਜ਼ਮ ਤਾਇਨਾਤ ਰਹਿਣਗੇ| ਜਦਕਿ ਰਾਤ ਸਮੇਂ ਪੀ. ਸੀ. ਆਰ. ਟੀਮਾਂ ਦੀ ਨਿਯੁਕਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਛੇਤੀ ਹੀ ਚੌਕ 'ਤੇ ਸਾਈਨ ਬੋਰਡ ਵੀ ਲਗਵਾਏ ਜਾਣਗੇ, ਤਾਂ ਕਿ ਦੂਰੋਂ ਹੀ ਲੋਕਾਂ ਨੂੰ ਆਪਣੇ ਰਸਤੇ ਬਾਰੇ ਪਤਾ ਲੱਗ ਸਕੇ।ਉਹਨਾਂ ਕਿਹਾ ਕਿ ਏ. ਡੀ. ਸੀ. ਪੀ. ਨੇ ਕਿਹਾ ਕਿ ਪੀ. ਏ. ਪੀ. ਚੌਕ 'ਚ ਕਿਸੇ ਵੀ ਕੀਮਤ 'ਤੇ ਬੱਸਾਂ ਨੂੰ ਰੁਕਣ ਨਹੀਂ ਦਿੱਤਾ ਜਾਵੇਗਾ ਅਤੇ ਜੇਕਰ ਕੋਈ ਬੱਸ ਉੱਥੇ ਖੜ੍ਹੀ ਹੋ ਕੇ ਸਵਾਰੀਆਂ ਬਿਠਾਉਂਦੀ ਹੈ ਤਾਂ ਉਨ੍ਹਾਂ ਦੀ ਟੀਮ ਤੁਰੰਤ ਉਸ ਬੱਸ ਦਾ ਚਲਾਨ ਕੱਟੇਗੀ। ਇਸ ਦੇ ਨਾਲ ਹੀ ਬੱਸਾਂ ਦੇ ਖੜ੍ਹੇ ਹੋਣ ਲਈ ਚੌਕ ਤੋਂ ਕੁਝ ਦੂਰੀ 'ਤੇ ਬੱਸ ਸਟਾਪ ਬਣਾਇਆ ਗਿਆ ਹੈ। ਟਰੈਫਿਕ ਪੁਲਸ ਪੀ. ਏ. ਪੀ. ਚੌਕ 'ਚੋਂ ਰੇਹੜੀਆਂ ਨੂੰ ਵੀ ਹਟਾਏਗੀ।ਇਸ ਦੇ ਨਾਲ ਹੀ ਏ. ਡੀ. ਸੀ.ਪੀ. ਗਗਨੇਸ਼ ਸ਼ਰਮਾ ਨੇ ਦੱਸਿਆ ਕਿ ਪੀ. ਏ. ਪੀ. ਚੌਕ 'ਚ ਬਣਾਏ ਗਏ ਰਾਊਂਡ-ਅਬਾਊਟ ਨੂੰ ਛੋਟਾ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਮੇਂ ਚੌਕ 'ਤੇ 12 ਫੁੱਟ ਦਾ ਰਾਊਂਡ-ਅਬਾਊਟ ਹੈ, ਜਿਸ ਨੂੰ ਘਟਾ ਕੇ 7 ਫੁੱਟ ਦਾ ਕੀਤਾ ਜਾਵੇਗਾ। ਇਸ ਨਾਲ ਚੌਕ 'ਤੇ ਭਾਰੀ ਵਾਹਨਾਂ ਨੂੰ ਘੁੰਮਣ ਲਈ ਜ਼ਿਆਦਾ ਜਗ੍ਹਾ ਮਿਲੇਗੀ ਅਤੇ ਜਾਮ ਵਰਗੀ ਪਰੇਸ਼ਾਨੀ ਵੀ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਲੰਬੇ ਸਮੇਂ ਬਣ ਰਹੇ ਫਲਾਈ ਓਵਰ ਕਾਰਨ ਲੋਕਾਂ ਨੂੰ ਅਵਜਾਹਿ ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ , ਪਰ ਹੁਣ ਟਰੈਫਿਕ ਅਧਿਆਕਰੀਆਂ ਵੱਲੋਂ ਕੀਤੇ ਜਾ ਰਹੇ ਇਸ ਹਲ ਨਾਲ ਆਮ ਜਨਤਾ ਨੂੰ ਸੁਖ ਦਾ ਸਾਹ ਆਵੇਗਾ ਅਤੇ ਇਸ ਨਾਲ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਨਿਜਾਤ ਮਿਲੇਗੀ।

Related Post