ਦੀਵਾਲੀ ਵਾਲੀ ਰਾਤ ਜਲੰਧਰ 'ਚ ਜ਼ਬਰਦਸਤ ਧਮਾਕਾ, ਕਈ ਘਰਾਂ ਨੂੰ ਪਹੁੰਚਿਆ ਨੁਕਸਾਨ

By  Jashan A October 28th 2019 09:21 AM

ਦੀਵਾਲੀ ਵਾਲੀ ਰਾਤ ਜਲੰਧਰ 'ਚ ਜ਼ਬਰਦਸਤ ਧਮਾਕਾ, ਕਈ ਘਰਾਂ ਨੂੰ ਪਹੁੰਚਿਆ ਨੁਕਸਾਨ,ਜਲੰਧਰ: ਦੀਵਾਲੀ ਵਾਲੀ ਰਾਤ ਜਲੰਧਰ 'ਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇਥੇ ਅੰਮ੍ਰਿਤਸਰ ਬਾਈਪਾਸ ਨੇੜੇ ਵੇਰਕਾ ਮਿਲਕ ਪਲਾਂਟ ਕੋਲ ਸਥਿਤ ਬਾਬਾ ਮੋਹਨ ਦਾਸ ਨਗਰ 'ਚ ਜ਼ਬਰਦਸਤ ਧਮਾਕਾ ਹੋ ਗਿਆ। Jalandhar Blastਇਸ ਘਟਨਾ ਤੋਂ ਬਾਅਦ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਇੰਨਾ ਜਬਰਦਸਤ ਸੀ ਕਿ ਇਸ ਦੀ ਗੂੰਜ ਨੇੜਲੇ ਇਕ ਕਿਲੋਮੀਟਰ ਦੇ ਇਲਾਕੇ ਤਕ ਸੁਣਾਈ ਦਿੱਤੀ। ਧਮਾਕੇ ਕਾਰਨ ਨੇੜਲੇ ਸਾਰੇ ਘਰਾਂ ਨੂੰ ਨੁਕਸਾਨ ਪੁੱਜਾ ਹੈ। ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਹਨ। ਹੋਰ ਪੜ੍ਹੋ: ਉੱਤਰਾਖੰਡ: ਰਾਹਤ ਸਮੱਗਰੀ ਲਿਜਾ ਰਿਹਾ ਹੈਲੀਕਾਪਟਰ ਹੋਇਆ ਕ੍ਰੈਸ਼, 3 ਲੋਕਾਂ ਦੀ ਮੌਤ Jalandhar Blastਮਿਲੀ ਜਾਣਕਾਰੀ ਮੁਤਾਬਕ ਧਮਾਕੇ ਵਾਲੇ ਸਥਾਨ ਤੋਂ ਕੁਝ ਪਲਾਸਿਟਕ ਦੀਆਂ ਵਸਤਾਂ ਬਰਾਮਦ ਹੋਈਆਂ ਹਨ, ਜਿਨ੍ਹਾਂ ਕਾਰਨ ਧਮਾਕਾ ਹੋਇਆ ਦੱਸਿਆ ਜਾ ਰਿਹਾ ਹੈ। Jalandhar Blastਉਥੇ ਹੀ ਮੌਕੇ ਉਤੇ ਪੁੱਜੇ ਪੁਲਿਸ ਅਧਿਕਾਰੀਆਂ ਮੁਤਾਬਕ ਉਕਤ ਪਲਾਟ 'ਚ ਧਮਕਾ ਦੀਵਾਲੀ ਦੇ ਦਿਨਾਂ ਚ ਵਿਕਣ ਵਾਲੀਆਂ ਨਕਲੀ ਪਿਸਤੌਲਾਂ ਵਿਚ ਇਸਤੇਮਾਲ ਹੋਣ ਵਾਲੀਆਂ ਗੋਲੀਆਂ ਕਾਰਨ ਹੋਇਆ ਹੈ, ਜੋ ਕਿ ਉਕਤ ਪਲਾਟ ਵਿਚ ਕਿਸੇ ਹੋਲਸੇਲਰ ਪਟਾਕਾ ਵਪਾਰੀ ਵਲੋਂ ਡੰਪ ਕੀਤੀਆਂ ਗਈਆਂ ਸਨ। -PTC News  

Related Post