ਸਤਲੁਜ ਨੇ ਮਚਾਈ ਤਬਾਹੀ, ਮ੍ਰਿਤਕ ਨੂੰ ਸ਼ਮਸ਼ਾਨਘਾਟ ਵੀ ਹੋਇਆ ਨਾ ਨਸੀਬ, ਸੜਕ 'ਤੇ ਕੀਤਾ ਸਸਕਾਰ

By  Jashan A August 21st 2019 01:53 PM

ਸਤਲੁਜ ਨੇ ਮਚਾਈ ਤਬਾਹੀ, ਮ੍ਰਿਤਕ ਨੂੰ ਸ਼ਮਸ਼ਾਨਘਾਟ ਵੀ ਹੋਇਆ ਨਾ ਨਸੀਬ, ਸੜਕ 'ਤੇ ਕੀਤਾ ਸਸਕਾਰ,ਜਲੰਧਰ: ਸਤਲੁਜ ਦਰਿਆ ਦਾ ਬੰਨ੍ਹ ਟੁੱਟਣ ਕਾਰਨ ਜਲੰਧਰ, ਸ਼ਾਹਕੋਟ ਅਤੇ ਫਿਰੋਜ਼ਪੁਰ ਦੇ ਇਲਾਕਿਆਂ 'ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਕਈ ਪਿੰਡ ਹੜ੍ਹ ਦੀ ਚਪੇਟ 'ਚ ਆ ਚੁੱਕੇ ਹਨ। ਕਈ ਪਿੰਡ ਅਤੇ ਹਜ਼ਾਰਾਂ ਏਕੜ ਫਸਲ ਤਬਾਹ ਹੋ ਚੁੱਕੀ ਹੈ। ਉਥੇ ਹੀ ਹੜ੍ਹ ਕਾਰਨ ਲੋਕਾਂ ਦੀ ਮੌਤ ਵੀ ਹੋ ਰਹੀ ਹੈ।

death ਤਾਜ਼ਾ ਮਾਮਲਾ ਲੋਹੀਆਂ ਖਾਸ ਨੇੜੇ ਪੈਂਦੇ ਪਿੰਡ ਗਿੱਦੜਪਿੰਡੀ ਦਾ ਹੈ, ਜਿਥੇ 40 ਸਾਲਾ ਦਲਜੀਤ ਕੌਰ ਦੀ ਸਦਮੇ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਦੇ ਸ਼ਮਸ਼ਾਨਘਾਟ 'ਚ ਪਾਣੀ ਭਰਿਆ ਹੋਣ ਕਾਰਨ ਮਹਿਲਾ ਨੂੰ ਸ਼ਮਸ਼ਾਨਘਾਟ ਵੀ ਨਸੀਬ ਨਾ ਹੋਇਆ ਅਤੇ ਪਰਿਵਾਰ ਵੱਲੋਂ ਉਸ ਦਾ ਅੰਤਿਮ ਸਸਕਾਰ ਸੜਕ 'ਤੇ ਹੀ ਕਰ ਦਿੱਤਾ ਗਿਆ।

ਹੋਰ ਪੜ੍ਹੋ: ਮੁਰਦਾ ਸਮਝ ਕੇ ਮ੍ਰਿਤਕ ਨੂੰ ਰੱਖਿਆ ਫ੍ਰਿਜ 'ਚ, ਖੋਲ੍ਹਿਆ ਦਰਵਾਜ਼ਾ ਤਾਂ ਨਿਕਲੀ ਜ਼ਿੰਦਾ 

death ਪਰਿਵਾਰਿਕ ਮੈਬਰਾਂ ਮੁਤਾਬਕ ਹੜ੍ਹ ਦੇ ਪਾਣੀ ਦੇ ਘਰ 'ਚ ਦਾਖਲ ਹੋਣ ਕਰਕੇ ਉਕਤ ਮਹਿਲਾ ਨੂੰ ਡੂੰਘਾ ਸਦਮਾ ਲੱਗ ਗਿਆ ਸੀ।

death ਇਸੇ ਕਰਕੇ ਉਕਤ ਮਹਿਲਾ ਦੀ ਹਾਲਤ ਖਰਾਬ ਹੋ ਗਈ ਅਤੇ ਉਸ ਨੂੰ ਜਲੰਧਰ ਵਿਖੇ ਸਿਵਲ ਹਸਪਤਾਲ ਦਾਖਲ ਕਰਵਾਇਆ ਸੀ।ਇਸੇ ਦੌਰਾਨ ਅੱਜ ਇਲਾਜ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਪਿੰਡ 'ਚ ਸਹਿਮ ਦਾ ਮਾਹੌਲ ਹੈ।

-PTC News

Related Post