ਜਲੰਧਰ: ਝਾੜੀਆਂ 'ਚੋਂ ਮਿਲੀ ਗੇਟਮੈਨ ਦੀ ਲਾਸ਼, ਫੈਲੀ ਸਨਸਨੀ

By  Jashan A June 20th 2019 01:01 PM

ਜਲੰਧਰ: ਝਾੜੀਆਂ 'ਚੋਂ ਮਿਲੀ ਗੇਟਮੈਨ ਦੀ ਲਾਸ਼, ਫੈਲੀ ਸਨਸਨੀ,ਜਲੰਧਰ: ਗੋਰਾਇਆ-ਫਗਵਾੜਾ ਮਧ ਸਥਿਤ ਰੇਲਵੇ ਫਾਟਕ ਗੋਹਾਵਰ ਨੇੜੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਥੇ ਝਾੜੀਆਂ ਵਿੱਚੋਂ ਰੇਲਵੇ ਵਿਭਾਗ ਦੇ ਗੇਟਮੈਨ ਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਸੁਰਿੰਦਰ ਸਿੰਘ ਦੇ ਰੂਪ 'ਚ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਕ ਗੇਟਮੈਨ ਸੁਰਿੰਦਰ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਡੇਰਾ ਬਾਬਾ ਨਾਨਕ ਹਾਲ ਵਾਸੀ ਰੇਲਵੇ ਕੁਆਰਟਰ ਗੋਹਾਵਰ ਮੰਗਲਵਾਰ ਰਾਤ ਨੂੰ ਆਪਣੀ ਡਿਊਟੀ 8 ਵਜੇ ਦੇ ਕਰੀਬ ਖਤਮ ਕਰਕੇ ਆਪਣੇ ਕੁਆਰਟਰ ਵੱਲ ਚਲਾ ਗਿਆ ਸੀ।

ਹੋਰ ਪੜ੍ਹੋ:  ਦਰਬਾਰਾ ਸਿੰਘ ਗੁਰੂ ਖਿਲਾਫ ਬਿਆਨ ਦਿੱਤੇ ਜਾਣ ‘ਤੇ ਚੋਣ ਕਮਿਸ਼ਨ ਵੱਲੋਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਨੂੰ ਚਿਤਾਵਨੀ ਜਾਰੀ

ਬੁੱਧਵਾਰ ਨੂੰ ਉਸ ਦੀ ਛੁੱਟੀ ਹੋਣ ਦੇ ਕਾਰਨ ਦਿਨ ਦੇ ਸਮੇਂ ਕਿਸੇ ਨੇ ਇਸ ਵੱਲ ਕੋਈ ਵੀ ਧਿਆਨ ਨਾ ਦਿੱਤਾ।

ਬੁੱਧਵਾਰ ਦੇਰ ਰਾਤ ਨੂੰ ਵੀ ਸੁਰਿੰਦਰ ਦਿਖਾਈ ਨਾ ਦਿੱਤਾ ਤਾਂ ਘਬਰਾਏ ਉਸ ਦੇ ਸਾਥੀਆਂ ਨੇ ਉਸ ਨੂੰ ਫੋਨ ਕੀਤਾ ਤਾਂ ਸੁਰਿੰਦਰ ਨੇ ਫੋਨ ਨਾ ਚੁੱਕਿਆ ਤੇ ਉਸ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ। ਤਲਾਸ਼ ਦੌਰਾਨ ਕੁਆਰਟਰਾਂ 'ਚੋਂ ਕੁਝ ਹੀ ਦੂਰ ਝਾੜੀਆਂ 'ਚ ਉਸ ਦੀ ਲਾਸ਼ ਬਰਾਮਦ ਕੀਤੀ ਗਈ।

-PTC News

Related Post