ਮਕਸੂਦਾਂ ਥਾਣਾ ਬੰਬ ਧਮਾਕਾ ਮਾਮਲਾ: ਅਦਾਲਤ ਵੱਲੋਂ ਦੋਹਾਂ ਦੋਸ਼ੀਆਂ ਨੂੰ 14 ਦਿਨਾਂ ਦੇ ਨਿਆਇਕ ਰਿਮਾਂਡ 'ਤੇ ਜੇਲ੍ਹ ਭੇਜਿਆ

By  Jashan A November 21st 2018 11:36 AM

ਮਕਸੂਦਾਂ ਥਾਣਾ ਬੰਬ ਧਮਾਕਾ ਮਾਮਲਾ: ਅਦਾਲਤ ਵੱਲੋਂ ਦੋਹਾਂ ਦੋਸ਼ੀਆਂ ਨੂੰ 14 ਦਿਨਾਂ ਦੇ ਨਿਆਇਕ ਰਿਮਾਂਡ 'ਤੇ ਜੇਲ ਭੇਜਿਆ,ਜਲੰਧਰ: ਥਾਣਾ ਮਕਸੂਦਾਂ ਬੰਬ ਧਮਾਕੇ ਮਾਮਲੇ ਦੇ ਦੋ ਮੁੱਖ ਦੋਸ਼ੀਆਂ ਸ਼ਾਹਿਦ ਕਿਊਮ ਅਤੇ ਫਾਜ਼ਿਲ ਬਸ਼ੀਰ ਨੂੰ ਪੁਲਸ ਰਿਮਾਂਡ ਖਤਮ ਹੋਣ 'ਤੇ ਸਖਤ ਸੁਰੱਖਿਆ ਹੇਠ ਪੁਲਸ ਵੱਲੋਂ ਗਗਨਦੀਪ ਸਿੰਘ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ 'ਚ ਪੇਸ਼ ਕੀਤਾ ਗਿਆ।

jail ਜਿਸ ਤੋਂ ਬਾਅਦ ਅਦਾਲਤ ਵੱਲੋਂ ਦੋਵਾਂ ਦਾ 14 ਦਿਨਾਂ ਦਾ ਨਿਆਇਕ ਰਿਮਾਂਡ ਦੇ ਕੇ ਜੇਲ ਭੇਜਣ ਦਾ ਹੁਕਮ ਦਿੱਤਾ ਗਿਆ।ਦੱਸਣਯੋਗ ਹੈ ਕਿ ਬੀਤੀ ਦਿਨ ਜਲੰਧਰ ਪੁਲਿਸ ਅਤੇ ਕਸ਼ਮੀਰੀ ਪੁਲਿਸ ਦੇ ਸਾਂਝੇ ਅਪਰੇਸ਼ਨ ਦੇ ਨਾਲ ਜਲੰਧਰ ਦੇ ਇੱਕ ਵਿੱਦਿਅਕ ਅਦਾਰੇ ਤੋਂ 3 ਕਸ਼ਮੀਰੀ ਵਿਦਿਆਰਥੀਆਂ ਨੂੰ ਕਾਬੂ ਕੀਤਾ ਸੀ,

jalandharਜਿੰਨ੍ਹਾਂ ਤੋਂ ਵੱਡੀ ਮਾਤਰਾ 'ਚ ਮਾਰੂ ਹਥਿਆਰ ਬਰਾਮਦ ਕੀਤੇ ਗਏ ਸਨ। ਵਿਦਿਅਕ ਅਦਾਰੇ ਦੇ ਹੋਸਟਲ 'ਚ ਯਾਸਿਰ ਰਫੀਕ ਭੱਟ, ਮੁਹੰਮਦ ਇਦਰੀਸ਼ ਸ਼ਾਹ ਅਤੇ ਜਾਹਿਦ ਗੁਲਜ਼ਾਰ ਨੂੰ ਛਾਪਾ ਮਾਰ ਕੇ ਗ੍ਰਿਫਤਾਰ ਕੀਤਾ ਸੀ, ਜਿੰਨ੍ਹਾਂ ਦੇ ਸਬੰਧ ਪਾਕਿਸਤਾਨ ਦੇ ਵੱਡੇ ਅੱਤਵਾਦੀ ਸੰਗਠਨ ਨਾਲ ਦੱਸੇ ਜਾ ਰਹੇ ਹਨ।

—PTC News

Related Post