ਜਲੰਧਰ: ਮਕਸੂਦਾਂ ਬੰਬ ਧਮਾਕਾ ਮਾਮਲਾ: NIA ਦੀ ਟੀਮ ਨੇ ਧਮਾਕੇ ਲਈ ਹੈਂਡ ਗ੍ਰੇਨੇਡ ਪਹੁੰਚਾਉਣ ਵਾਲੇ ਅੱਤਵਾਦੀ ਨੂੰ ਕੀਤਾ ਗ੍ਰਿਫ਼ਤਾਰ

By  Jashan A March 7th 2019 09:38 AM

ਜਲੰਧਰ: ਮਕਸੂਦਾਂ ਬੰਬ ਧਮਾਕਾ ਮਾਮਲਾ: NIA ਦੀ ਟੀਮ ਨੇ ਧਮਾਕੇ ਲਈ ਹੈਂਡ ਗ੍ਰੇਨੇਡ ਪਹੁੰਚਾਉਣ ਵਾਲੇ ਅੱਤਵਾਦੀ ਨੂੰ ਕੀਤਾ ਗ੍ਰਿਫ਼ਤਾਰ,ਜਲੰਧਰ: ਪਿਛਲੇ ਸਾਲ 14 ਸਤੰਬਰ ਨੂੰ ਜਲੰਧਰ ਦੇ ਮਕਸੂਦਾਂ ਥਾਣੇ 'ਚ ਗ੍ਰੇਨੇਡ ਹਮਲਾ ਹੋਇਆ ਤੇ ਇਸ ਗ੍ਰੇਨੇਡ ਨੂੰ ਮੁਹੱਈਆ ਕਰਵਾਉਣ ਵਾਲੇ ਅੱਤਵਾਦੀ ਨੂੰ ਐੱਨ. ਆਈ. ਏ. ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ। [caption id="attachment_265973" align="aligncenter" width="300"]jld ਜਲੰਧਰ: ਮਕਸੂਦਾਂ ਬੰਬ ਧਮਾਕਾ ਮਾਮਲਾ: NIA ਦੀ ਟੀਮ ਨੇ ਧਮਾਕੇ ਲਈ ਹੈਂਡ ਗ੍ਰੇਨੇਡ ਪਹੁੰਚਾਉਣ ਵਾਲੇ ਅੱਤਵਾਦੀ ਨੂੰ ਕੀਤਾ ਗ੍ਰਿਫ਼ਤਾਰ[/caption] ਅੱਤਵਾਦੀ ਦੀ ਪਹਿਚਾਣ ਆਮਿਰ ਨਜ਼ੀਰ ਮੀਰ ਵਜੋਂ ਹੋਈ ਹੈ। ਐੱਨ. ਆਈ. ਏ. ਦੀ ਟੀਮ ਨੇ ਇਸ ਨੂੰ ਪੁਲਵਾਮਾ ਦੇ ਆਵੰਤੀਪੋਰਾ ਤੋਂ ਗ੍ਰਿਫਤਾਰ ਕੀਤਾ ਹੈ। ਐੱਨ. ਆਈ. ਏ. ਦੀ ਟੀਮ ਨੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਪੁੱਛਗਿੱਛ ਕੀਤੀ। ਸੂਤਰਾਂ ਮੁਤਾਬਕ ਪੁੱਛਗਿੱਛ 'ਚ ਅੱਤਵਾਦੀ ਨੇ ਕਬੂਲਿਆ ਕਿ ਥਾਣੇ 'ਚ ਗ੍ਰੇਨੇਡ ਹਮਲਾ ਕਰਨ ਲਈ ਆਕਾ ਜਾਕਿਰ ਮੂਸਾ ਨੇ ਹੀ ਗ੍ਰੇਨੇਡ ਪਹੁੰਚਾਉਣ ਲਈ ਕਿਹਾ ਸੀ। [caption id="attachment_265974" align="aligncenter" width="300"]jld ਜਲੰਧਰ: ਮਕਸੂਦਾਂ ਬੰਬ ਧਮਾਕਾ ਮਾਮਲਾ: NIA ਦੀ ਟੀਮ ਨੇ ਧਮਾਕੇ ਲਈ ਹੈਂਡ ਗ੍ਰੇਨੇਡ ਪਹੁੰਚਾਉਣ ਵਾਲੇ ਅੱਤਵਾਦੀ ਨੂੰ ਕੀਤਾ ਗ੍ਰਿਫ਼ਤਾਰ[/caption] ਅੱਤਵਾਦੀ ਨਜੀਰ ਨੇ ਦੱਸਿਆ ਕਿ ਖੁੰਖਾਰ ਅੱਤਵਾਦੀ ਜਾਕਿਰ ਮੂਸਾ ਨੇ ਉਸ ਨੂੰ ਕੁਝ ਲੋਕਾਂ ਨੂੰ ਗ੍ਰੇਨੇਡ ਪਹੁੰਚਾਉਣ ਦਾ ਕੰਮ ਦਿੱਤਾ ਸੀ। ਦੱਸ ਦੇਈਏ ਕਿ ਮਾਮਲੇ 'ਚ ਲੋੜੀਂਦੇ 2 ਅੱਤਵਾਦੀ ਪਹਿਲਾਂ ਹੀ ਗਿਰਫ਼ਤਾਰ ਕੀਤੇ ਜਾ ਚੁੱਕੇ ਹਨ ਜਦਕਿ 2 ਐਨਕਾਊਂਟਰ ਦਾ ਹੋ ਚੁੱਕਾ ਹੈ। -PTC News

Related Post