ਜਲੰਧਰ: ਸਰਕਾਰ ਦੀਆਂ ਸਿੱਖਿਆ ਨੀਤੀਆਂ ਤੋਂ ਖਫ਼ਾ ਅਧਿਆਪਕਾਂ ਦਾ ਹੱਲਾ ਬੋਲ, ਫੂਕੀ ਸਿੱਖਿਆ ਮੰਤਰੀ ਦੀ ਅਰਥੀ

By  Jashan A January 24th 2019 06:03 PM

ਜਲੰਧਰ: ਸਰਕਾਰ ਦੀਆਂ ਸਿੱਖਿਆ ਨੀਤੀਆਂ ਤੋਂ ਖਫ਼ਾ ਅਧਿਆਪਕਾਂ ਦਾ ਹੱਲਾ ਬੋਲ, ਫੂਕੀ ਸਿੱਖਿਆ ਮੰਤਰੀ ਦੀ ਅਰਥੀ,ਜਲੰਧਰ: ਸਰਕਾਰ ਦੀਆਂ ਸਿੱਖਿਆ ਨੀਤੀਆਂ ਤੋਂ ਖਫ਼ਾ ਅਧਿਆਪਕਾਂ ਨੇ ਇੱਕ ਵਾਰ ਪੰਜਾਬ ਸਰਕਾਰ ਖਿਲਾਫ ਹੱਲਾ ਬੋਲ ਦਿੱਤਾ ਹੈ। ਜਿਸ ਦੌਰਾਨ ਅੱਜ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ 'ਤੇ ਅਧਿਆਪਕ ਸੰਘਰਸ਼ ਕਮੇਟੀ ਇਕਾਈ ਜ਼ਿਲ੍ਹਾ ਜਲੰਧਰ ਵੱਲੋਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਅਧਿਆਪਕਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਦੇ ਪਹਿਲੇ ਹਫ਼ਤੇ ਹੀ ਸਾਰੇ ਕੱਚੇ ਅਧਿਆਪਕਾਂ ਨੂੰ ਪੱਕੇ ਕਰ ਦੇਵਾਂਗੇ।

jalandhar ਜਲੰਧਰ: ਸਰਕਾਰ ਦੀਆਂ ਸਿੱਖਿਆ ਨੀਤੀਆਂ ਤੋਂ ਖਫ਼ਾ ਅਧਿਆਪਕਾਂ ਦਾ ਹੱਲਾ ਬੋਲ, ਫੂਕੀ ਸਿੱਖਿਆ ਮੰਤਰੀ ਦੀ ਅਰਥੀ

ਪਰ ਸਰਕਾਰ ਬਣਨ ਤੋਂ ਬਾਦ ਅਧਿਆਪਕਾਂ ਨੂੰ ਪੱਕੇ ਕਰਨ ਦੀ ਬਜਾਏ ਤਾਨਾਸ਼ਾਹੀ ਕ੍ਰਿਸ਼ਨ ਕੁਮਾਰ ਵੱਲੋਂ ਅਧਿਆਪਕਾਂ ਅਤੇ ਸਰਕਾਰੀ ਸਕੂਲਾਂ ਨੂੰ ਖ਼ਤਮ ਕਰਨ ਦੀਆਂ ਨੀਤੀਆਂ ਲਾਗੂ ਕਰਨੀਆਂ,

jalandhar ਜਲੰਧਰ: ਸਰਕਾਰ ਦੀਆਂ ਸਿੱਖਿਆ ਨੀਤੀਆਂ ਤੋਂ ਖਫ਼ਾ ਅਧਿਆਪਕਾਂ ਦਾ ਹੱਲਾ ਬੋਲ, ਫੂਕੀ ਸਿੱਖਿਆ ਮੰਤਰੀ ਦੀ ਅਰਥੀ

ਅਧਿਆਪਕਾਂ ਦੀਆਂ ਸੇਵਾਵਾਂ ਖਤਮ ਕਰਨੀਆਂ ਅਤੇ ਤਨਖਾਹ ਕਟੌਤੀ ਅਤੇ ਟਰਮੀਨੇਸ਼ਨਾਂ ਅਤੇ ਰਾਜਨੀਤਿਕ ਬਦਲੀ ਨੀਤੀ ਲਿਆਉਣ ਵਰਗੇ ਤਾਨਾਸ਼ਾਹੀ ਫੈਸਲਿਆਂ ਖਿਲਾਫ ਜਬਰਦਸਤ ਰੋਸ਼ ਮੁਜ਼ਾਹਰਾ ਕਰਕੇ ਸਿੱਖਿਆ ਮੰਤਰੀ ਦੀ ਅਰਥੀ ਫੂਕੀ ਗਈ ਅਤੇ 27 ਜਨਵਰੀ ਨੂੰ ਸਿੱਖਿਆ ਮੰਤਰੀ ਦੇ ਹਲਕੇ 'ਚ ਰੋਸ ਮਾਰਚ ਕਰਨ ਦਾ ਫੈਸਲਾ ਲਿਆ ਹੈ।

-PTC News

Related Post