ਜਲੰਧਰ 'ਚ ਸਬ ਇੰਸਪੈਕਟਰ ਦੀ ਗੋਲੀ ਲੱਗਣ ਨਾਲ ਹੋਈ ਮੌਤ, ਸਦਮੇ 'ਚ ਪਰਿਵਾਰ

By  Jashan A June 2nd 2019 10:11 AM

ਜਲੰਧਰ 'ਚ ਸਬ ਇੰਸਪੈਕਟਰ ਦੀ ਗੋਲੀ ਲੱਗਣ ਨਾਲ ਹੋਈ ਮੌਤ, ਸਦਮੇ 'ਚ ਪਰਿਵਾਰ,ਜਲੰਧਰ: ਜਲੰਧਰ 'ਚ ਉਸ ਸਮੇਂ ਮਾਤਮ ਪਸਰ ਗਿਆ ਜਦੋਂ ਜਲੰਧਰ ਪੁਲਿਸ 'ਚ ਤਾਇਨਾਤ ਸਬ ਇੰਸਪੈਕਟਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਗੋਲੀ ਲੱਗਣ ਨਾਲ ਜ਼ਖਮੀ ਸਬ ਇੰਸਪੈਕਟਰ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। [caption id="attachment_302559" align="aligncenter" width="300"]jld ਜਲੰਧਰ 'ਚ ਸਬ ਇੰਸਪੈਕਟਰ ਦੀ ਗੋਲੀ ਲੱਗਣ ਨਾਲ ਹੋਈ ਮੌਤ, ਸਦਮੇ 'ਚ ਪਰਿਵਾਰ[/caption] ਘਟਨਾ ਦੀ ਸੂਚਨਾ ਮਿਲਣ 'ਤੇ ਏ . ਡੀ . ਸੀ . ਪੀ ਪਰਮਿੰਦਰ ਸਿੰਘ ਭੰਡਾਲ , ਏ . ਸੀ . ਪੀ ਵੈਸਟ ਬਰਜਨਿਦਰ ਸਿੰਘ ਅਤੇ ਸਥਾਨਕ ਪੁਲਿਸ ਮੌਕੇ ਉੱਤੇ ਪਹੁੰਚੀ। ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਹੋਰ ਪੜ੍ਹੋ:ਬਠਿੰਡਾ ‘ਚ ਡੇਂਗੂ ਦਾ ਜਾਨਲੇਵਾ ਕਹਿਰ, ਇੱਕ ਨੌਜਵਾਨ ਦੀ ਡੇਂਗੂ ਨਾਲ ਹੋਈ ਮੌਤ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਰਿਵਾਰ ਦਾ ਕਹਿਣਾ ਹੈ ਕਿ ਸੀ.ਆਈ. ਏ ਦੇਹਾਤੀ 'ਚ ਤਾਇਨਾਤ ਸਬ ਇੰਸਪੈਕਟਰ ਵਿਪਿਨ ਕੁਮਾਰ ਬੀਤੀ ਰਾਤ ਆਪਣੇ ਘਰ ਮਾਡਲ ਹਾਉਸ 'ਚ ਸੀ ਕਿ ਉਨ੍ਹਾਂ ਦੀ ਸਰਵਿਸ ਰਿਵਾਲਵਰ ਵਿੱਚੋਂ ਅਚਾਨਕ ਗੋਲੀ ਚੱਲ ਗਈ। [caption id="attachment_302558" align="aligncenter" width="300"]jld ਜਲੰਧਰ 'ਚ ਸਬ ਇੰਸਪੈਕਟਰ ਦੀ ਗੋਲੀ ਲੱਗਣ ਨਾਲ ਹੋਈ ਮੌਤ, ਸਦਮੇ 'ਚ ਪਰਿਵਾਰ[/caption] ਜਿਸ ਦੇ ਨਾਲ ਉਸਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ 'ਚ ਲੱਗੀ ਹੈ ਕਿ ਅਖੀਰ ਗੋਲੀ ਕਿਵੇਂ ਚੱਲੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾਵੇਗਾ। -PTC News

Related Post