ਪੰਚਾਇਤੀ ਚੋਣਾਂ: ਸੁਖਪਾਲ ਖਹਿਰਾ ਦੀ ਭਰਜਾਈ ਹਾਰੀ, ਖਹਿਰਾ ਵੱਲੋਂ ਕੀਤਾ ਸਮਰਥਨ ਨਾ ਆਇਆ ਕੰਮ

By  Jashan A December 30th 2018 08:29 PM -- Updated: December 30th 2018 08:31 PM

ਪੰਚਾਇਤੀ ਚੋਣਾਂ: ਸੁਖਪਾਲ ਖਹਿਰਾ ਦੀ ਭਰਜਾਈ ਹਾਰੀ, ਖਹਿਰਾ ਵੱਲੋਂ ਕੀਤਾ ਸਮਰਥਨ ਨਾ ਆਇਆ ਕੰਮ ,ਜਲੰਧਰ: ਆਮ ਆਦਮੀ ਪਾਰਟੀ ਦੇ ਮੁਅੱਤਲ ਕੀਤੇ ਗਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਇੱਕ ਵਾਰ ਫਿਰ ਵੱਡਾ ਝਟਕਾ ਲੱਗਿਆ ਹੈ। ਦਰਅਸਲ ਸੁਖਪਾਲ ਖਹਿਰਾ ਦੇ ਚਚੇਰੇ ਭਰਾ ਕੁਲਬੀਰ ਸਿੰਘ ਦੀ ਪਤਨੀ ਕਿਰਨਬੀਰ ਕੌਰ ਨੂੰ ਪੰਚਾਇਤੀ ਚੋਣਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

panchyat election ਪੰਚਾਇਤੀ ਚੋਣਾਂ: ਸੁਖਪਾਲ ਖਹਿਰਾ ਦੀ ਭਰਜਾਈ ਹਾਰੀ, ਖਹਿਰਾ ਵੱਲੋਂ ਕੀਤਾ ਸਮਰਥਨ ਨਾ ਆਇਆ ਕੰਮ

ਦੱਸ ਦੇਈਏ ਕਿ ਖਹਿਰਾ ਦੀ ਭਰਜਾਈ ਕਿਰਨਬੀਰ ਕੌਰ ਨੂੰ ਰਾਮਗੜ੍ਹ ਪਿੰਡ ਦੀ ਸਰਪੰਚੀ ਲਈ ਚੋਣ ਲੜ ਰਹੀ ਸੀ ਜਿਸ ਦੌਰਾਨ ਸੁਖਪਾਲ ਖਹਿਰਾ ਪਿੰਡ ਆ ਕੇ ਖ਼ੁਦ ਆਪਣੀ ਭਰਜਾਈ ਦਾ ਸਮਰਥਨ ਕਰ ਰਹੇ ਸਨ,

Punjab Panchayat elections Babbu Maan Village Khant Manpur (Fatehgarh Sahib) Vote ਪੰਚਾਇਤੀ ਚੋਣਾਂ: ਸੁਖਪਾਲ ਖਹਿਰਾ ਦੀ ਭਰਜਾਈ ਹਾਰੀ, ਖਹਿਰਾ ਵੱਲੋਂ ਕੀਤਾ ਸਮਰਥਨ ਨਾ ਆਇਆ ਕੰਮ

ਪਰ ਫਿਰ ਵੀ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।ਖਹਿਰਾ ਦੀ ਭਰਜਾਈ ਕਿਰਨਬੀਰ ਕੌਰ ਨੂੰ ਰਾਮਗੜ੍ਹ ਪਿੰਡ ਦੀ ਸਰਪੰਚੀ ਬਦਲੇ 400 ਵੋਟਾਂ ਹਾਸਲ ਹੋਈਆਂ ਪਰ ਉਨ੍ਹਾਂ ਦੇ ਵਿਰੋਧੀ ਨਿਰਮਲ ਸਿੰਘ ਨੂੰ 454 ਵੋਟਾਂ ਹਾਸਲ ਹੋਈਆਂ।

Punjab Panchayat polls ਪੰਚਾਇਤੀ ਚੋਣਾਂ: ਸੁਖਪਾਲ ਖਹਿਰਾ ਦੀ ਭਰਜਾਈ ਹਾਰੀ, ਖਹਿਰਾ ਵੱਲੋਂ ਕੀਤਾ ਸਮਰਥਨ ਨਾ ਆਇਆ ਕੰਮ

ਜ਼ਿਕਰਯੋਗ ਹੈ ਕਿ ਸੂਬੇ ਭਰ ‘ਚ 1.27 ਕਰੋੜ ਲੋਕਾਂ ਨੇ ਵੋਟਿੰਗ ‘ਚ ਹਿੱਸਾ ਲਿਆ। ਸੂਬਾ ਚੋਣ ਕਮਿਸ਼ਨ ਵੱਲੋਂ 17,268 ਪੋਲਿੰਗ ਬੂਥ ਬਣਾਏ ਗਏ ਸਨ ਅਤੇ 86,340 ਕਰਮਚਾਰੀ ਡਿਊਟੀ ‘ਤੇ ਨਿਯੁਕਤ ਕੀਤੇ ਗਏ ਸਨ।ਪੰਚਾਇਤ ਚੋਣਾਂ ਲਈ 1,27,87,395 ਵੋਟਰ ਸਨ ਜਿੰਨ੍ਹਾਂ ‘ਚੋਂ 6688245 ਪੁਰਸ਼, 6066245 ਔਰਤਾਂ, 97 ਕਿੰਨਰ ਸ਼ਾਮਿਲ ਸਨ।

-PTC News

Related Post