ਜਲੰਧਰ ਦੇ ਭਾਰਗਵ ਕੈਂਪ ਦੀ ਸਕੂਲ ਗਈ ਵਿਦਿਆਰਥਣ ਅਗਵਾ, ਭਾਲ ਜਾਰੀ

By  Joshi August 7th 2018 03:05 PM

  ਨਾਬਾਲਿਗ ਬੱਚੀਆਂ ਨੂੰ ਅਗਵਾ ਕਰਨ ਦੇ ਅਤੇ ਵਰਗਲਾ ਕੇ ਲੈ ਕੇ ਜਾਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ । ਜਲੰਧਰ ਦੀ ਇੱਕ ਨਾਬਾਲਿਗ ਲੜਕੀ ਨੂੰ ਅਗਵਾ ਕਰ ਲ਼ਿਆ ਗਿਆ। ਜਾਣਕਾਰੀ ਮੁਤਾਬਿਕ ਇਹ ਲੜਕੀ ਜਲੰਧਰ ਦੇ ਭਾਰਗਵ ਕੈਂਪ ਦੀ ਵਾਸੀ ਸੀ । ਮਿਲੀ ਜਾਣਕਾਰੀ ਮੁਤਾਬਿਕ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਭਾਰਗਵ ਕੈਂਪ ਦੇ ਥਾਣੇ ਵਿੱਚ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਜ਼ਿਕਰਯੋਗ ਹੈ ਕਿ ਲੜਕੀ ਦੇ ਪਰਿਵਾਰ ਦੇ ਮੈਂਬਰਾਂ ਨੇ ਆਪਣੀ ਸ਼ਿਕਾਇਤ ਵਿੱਚ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀ ਬੱਚੀ ਸਕੂਲ ਗਈ ਸੀ ਪਰ ਘਰ ਵਾਪਸ ਨਹੀਂ ਗਈ,ਜਦਕਿ ਕੁਝ ਲੋਕਾਂ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਕੋਈ ਅਣਪਛਾਤਾ ਨੌਜਵਾਨ ਉਨ੍ਹਾਂ ਦੀ ਧੀ ਦੇ ਇਰਦ ਗਿਰਦ ਘੁੰਮ ਰਿਹਾ ਸੀ।ਇਸ ਆਧਾਰ ਪੀੜਿਤ ਪਰਿਵਾਰ ਵੱਲੋਂ ਨੌਜਵਾਨ ਖਿਲਾਫ਼ ਉਨ੍ਹਾਂ ਦੀ ਬੱਚੀ ਨੂੰ ਵਰਗਲਾ ਕੇ ਅਗਵਾ ਕਰਨ ਦੇ ਦੋਸ਼ ਲਗਾਏ ਹਨ । ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

Related Post