ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ 'ਚ IED ਧਮਾਕਾ , ਇੱਕ ਜਵਾਨ ਸ਼ਹੀਦ, ਦੋ ਜ਼ਖਮੀ

By  Shanker Badra November 18th 2019 11:56 AM -- Updated: November 18th 2019 11:58 AM

ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ 'ਚ IED ਧਮਾਕਾ , ਇੱਕ ਜਵਾਨ ਸ਼ਹੀਦ, ਦੋ ਜ਼ਖਮੀ:ਸ੍ਰੀਨਗਰ : ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਨੇੜੇ ਪੈਂਦੇ ਅਖਨੂਰ ਸੈਕਟਰ 'ਚ ਐਤਵਾਰ ਨੂੰ ਅੱਤਵਾਦੀਆਂ ਨੇ ਆਈਈਡੀ ਧਮਾਕਾ ਕੀਤਾ ਸੀ। ਇਸ ਧਮਾਕੇ 'ਚ ਹੌਲਦਾਰ ਸੰਤੋਸ਼ ਕੁਮਾਰ ਸ਼ਹੀਦ ਹੋ ਗਿਆ ਹੈ ਅਤੇ ਭਾਰਤੀ ਫੌਜ ਦੇ ਦੋ ਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਜਵਾਨ ਫੌਜ ਦੇ ਇੱਕ ਟਰੱਕ 'ਚ ਜਾ ਰਹੇ ਸਨ।

Jammu And Kashmir Soldier killed in suspected IED blast near LoC in Akhnoor ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ 'ਚ IEDਧਮਾਕਾ , ਇੱਕ ਜਵਾਨ ਸ਼ਹੀਦ, ਦੋ ਜ਼ਖਮੀ

ਮਿਲੀ ਜਾਣਕਾਰੀ ਅਨੁਸਾਰ ਆਰਮੀ ਦੀ ਗੱਡੀ ਆਮ ਵਾਂਗ ਐਤਵਾਰ ਸਵੇਰੇ ਫੌਜੀਆਂ ਨੂੰ ਲੈ ਕੇ ਸਰਹੱਦੀ ਚੌਕੀਆਂ ਵੱਲ ਜਾ ਰਹੀ ਸੀ। ਇਸ ਵਿਚਾਲੇ ਕੱਚੀ ਸੜਕ 'ਤੇ ਪਾਕਿਸਤਾਨ ਵਲੋਂ ਆਈ.ਈ.ਡੀ. ਲਗਾਈ ਗਈ ਸੀ। ਇਸ 'ਤੇ ਚੜ੍ਹਦਿਆਂ ਹੀ ਵਾਹਨ ਦਾ ਅਗਲਾ ਟਾਇਰ ਫਟ ਗਿਆ, ਜਿਸ ਕਾਰਨ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ।

Jammu And Kashmir Soldier killed in suspected IED blast near LoC in Akhnoor ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ 'ਚ IEDਧਮਾਕਾ , ਇੱਕ ਜਵਾਨ ਸ਼ਹੀਦ, ਦੋ ਜ਼ਖਮੀ

ਇਸ ਗੱਡੀ ਵਿਚ ਫ਼ੌਜ ਦੇ ਚਾਰ ਜਵਾਨ ਸਵਾਰ ਸਨ, ਜਿਨ੍ਹਾਂ 'ਚੋਂ ਤਿੰਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ। ਇਸ ਦੌਰਾਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਦੋ ਫ਼ੌਜੀ ਹੌਲਦਾਰ ਸੰਤੋਸ਼ ਅਤੇ ਨਾਇਕ ਜਿਮਰਾ ਰਾਮ ਨੂੰ ਹਵਾਈ ਫੌਜ ਦੇ ਕਮਾਂਡ ਹਸਪਤਾਲ ਉੱਧਮਪੁਰ ਲਿਜਾਇਆ ਗਿਆ ਸੀ ,ਜਿੱਥੇ ਕਮਾਂਡ ਹਸਪਤਾਲ ਉੱਧਮਪੁਰ ਵਿਖੇ ਤਾਇਨਾਤ ਡਾਕਟਰਾਂ ਨੇ ਹੌਲਦਾਰ ਸੰਤੋਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ਹੀਦਫ਼ੌਜੀ ਹੌਲਦਾਰ ਸੰਤੋਸ਼ ਕੁਮਾਰ ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਦੇ ਪਿੰਡ ਪੁਰਾ ਭਦੌਰੀਆ ਦਾ ਵਸਨੀਕ ਸੀ ਅਤੇ ਉਹ ਫੌਜ ਵਿਚ ਸਾਰਜੈਂਟ ਵਜੋਂ ਤਾਇਨਾਤ ਸੀ।

Jammu And Kashmir Soldier killed in suspected IED blast near LoC in Akhnoor ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ 'ਚ IEDਧਮਾਕਾ , ਇੱਕ ਜਵਾਨ ਸ਼ਹੀਦ, ਦੋ ਜ਼ਖਮੀ

ਇਸ ਦੇ ਇਲਾਵਾ ਜਿਮਰਾ ਰਾਮ ਦਾ ਇਲਾਜ ਚੱਲ ਰਿਹਾ ਹੈ, ਜਿਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਤੀਸਰਾ ਜਵਾਨ ਨਾਇਕ ਕ੍ਰਿਸ਼ਨਾ ਪ੍ਰਤਾਪ ਦਾ ਇਲਾਜ ਅਖਨੂਰ ਦੇ ਫੌਜੀ ਹਸਪਤਾਲ 'ਚ ਇਲਾਜ ਅਧੀਨ ਹੈ। ਇਸ ਘਟਨਾ ਤੋਂ ਬਾਅਦ ਫ਼ੌਜ ਨੇ ਕੰਟਰੋਲ ਰੇਖਾ 'ਤੇ ਚੌਕਸੀ ਵਧਾਉਂਦੇ ਹੋਏ ਗਸ਼ਤ ਦੌਰਾਨ ਵਾਧੂ ਚੌਕਸ ਹੋਣ ਲਈ ਕਿਹਾ ਹੈ। ਪਾਕਿਸਤਾਨ ਦੇ ਨਾਪਾਕ ਕਾਰਨਾਮੇ ਦੇ ਮੱਦੇਨਜ਼ਰ ਕੰਟਰੋਲ ਰੇਖਾ 'ਤੇ ਤਲਾਸ਼ੀ ਮੁਹਿੰਮ ਵੀ ਚਲਾਈ ਗਈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਕਿਤੇ ਹੋਰ ਵੀ ਅਜਿਹਾ ਆਈਈਡੀ ਲਗਾਈ ਗਈ ਹੈ ਜਾਂ ਨਹੀਂ।

-PTCNews

Related Post