ਇਸ ਸਾਲ ਜੰਮੂ ਕਸ਼ਮੀਰ 'ਚ ਸੁਰੱਖਿਆ ਬਲਾਂ ਨੇ ਇੰਨ੍ਹੇ ਅੱਤਵਾਦੀ ਕੀਤੇ ਢੇਰ, ਪੜ੍ਹੋ ਖ਼ਬਰ

By  Jashan A December 9th 2018 10:49 AM -- Updated: December 9th 2018 10:51 AM

ਇਸ ਸਾਲ ਜੰਮੂ ਕਸ਼ਮੀਰ 'ਚ ਸੁਰੱਖਿਆ ਬਲਾਂ ਨੇ ਇੰਨ੍ਹੇ ਅੱਤਵਾਦੀ ਕੀਤੇ ਢੇਰ, ਪੜ੍ਹੋ ਖ਼ਬਰ,ਸ਼੍ਰੀਨਗਰ: ਇਸ ਸਾਲ ਜੰਮੂ ਕਸ਼ਮੀਰ 'ਚ ਸੁਰੱਖਿਆ ਬਲਾਂ ਨੂੰ ਵੱਡੀ ਸਫ਼ਲਤਾ ਮਿਲੀ। ਸੁਰੱਖਿਆ ਬਲਾਂ ਨੇ ਹੁਣ ਤੱਕ 230 ਤੋਂ ਵੱਧ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ।ਮਿਲੀ ਜਾਣਕਾਰੀ ਅਨੁਸਾਰ ਸੁਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ 25 ਜੂਨ ਤੋਂ 14 ਸਤੰਬਰ ਦਰਮਿਆਨ 80 ਦਿਨ ਦੀ ਸਮਾਂ ਹੱਦ 'ਚ ਲਗਭਗ 51 ਅੱਤਵਾਦੀ ਮਾਰੇ ਗਏ।

indian army ਇਸ ਸਾਲ ਜੰਮੂ ਕਸ਼ਮੀਰ 'ਚ ਸੁਰੱਖਿਆ ਬਲਾਂ ਨੇ ਇੰਨ੍ਹੇ ਅੱਤਵਾਦੀ ਕੀਤੇ ਢੇਰ, ਪੜ੍ਹੋ ਖ਼ਬਰ

15 ਸਤੰਬਰ ਤੋਂ 5 ਦਸੰਬਰ ਦਰਮਿਆਨ 85 ਅੱਤਵਾਦੀ ਢੇਰ ਹੋਏ। ਅਧਿਕਾਰੀਆਂ ਮੁਤਾਬਕ ਇਸ ਸਾਲ ਹੁਣ ਤਕ 232 ਅੱਤਵਾਦੀ ਮਾਰੇ ਗਏ, ਜਦਕਿ ਵਿਦੇਸ਼ੀਆਂ ਸਮੇਤ 240 ਅੱਤਵਾਦੀ ਅਜੇ ਵੀ ਕਸ਼ਮੀਰ ਵਾਦੀ 'ਚ ਸਰਗਰਮ ਹਨ।

indian army ਇਸ ਸਾਲ ਜੰਮੂ ਕਸ਼ਮੀਰ 'ਚ ਸੁਰੱਖਿਆ ਬਲਾਂ ਨੇ ਇੰਨ੍ਹੇ ਅੱਤਵਾਦੀ ਕੀਤੇ ਢੇਰ, ਪੜ੍ਹੋ ਖ਼ਬਰ

ਉਥੇ ਹੀ ਪੱਥਰਬਾਜ਼ੀ ਦੀਆਂ ਘਟਨਾਵਾਂ 'ਚ ਕਮੀ ਦੇਖਣ ਨੂੰ ਮਿਲੀ ਹੈ। 25 ਜੂਨ ਤੋਂ 14 ਸਤੰਬਰ ਦਰਮਿਆਨ ਪੱਥਰਬਾਜ਼ੀ ਦੀਆਂ ਘਟਨਾਵਾਂ 'ਚ ਸੁਰੱਖਿਆ ਮੁਲਾਜ਼ਮਾਂ ਸਮੇਤ 8 ਵਿਅਕਤੀਆਂ ਦੀ ਜਾਨ ਗਈ।

indian army ਇਸ ਸਾਲ ਜੰਮੂ ਕਸ਼ਮੀਰ 'ਚ ਸੁਰੱਖਿਆ ਬਲਾਂ ਨੇ ਇੰਨ੍ਹੇ ਅੱਤਵਾਦੀ ਕੀਤੇ ਢੇਰ, ਪੜ੍ਹੋ ਖ਼ਬਰ

ਜਵਾਨਾਂ ਸਮੇਤ 216 ਵਿਅਕਤੀ ਜ਼ਖਮੀ ਹੋਏ। ਇਸ ਤੋਂ 80 ਦਿਨ ਬਾਅਦ 15 ਸਤੰਬਰ ਤੋਂ 5 ਦਸੰਬਰ ਤਕ ਦੋ ਵਿਅਕਤੀਆਂ ਦੀ ਮੌਤ ਹੋਈ ਅਤੇ 170 ਹੋਰ ਜ਼ਖਮੀ ਹੋਏ।

-PTC News

Related Post