ਜੰਮੂ ਕਸ਼ਮੀਰ ਦੇ ਕੁਲਗਾਮ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ, 2 ਅੱਤਵਾਦੀ ਢੇਰ

By  Jashan A February 10th 2019 12:10 PM

ਜੰਮੂ ਕਸ਼ਮੀਰ ਦੇ ਕੁਲਗਾਮ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ, 2 ਅੱਤਵਾਦੀ ਢੇਰ,ਸ਼੍ਰੀਨਗਰ: ਜੰਮੂ ਕਸ਼ਮੀਰ ਦੇ ਕੁਲਗਾਮ ਵਿੱਚ ਸੁਰੱਖਿਆ ਬਲਾਂ ਨੇ ਮੁੱਠਭੇੜ 'ਚ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਤਿੰਨ - ਚਾਰ ਅੱਤਵਾਦੀ ਕੁਲਗਾਮ ਜਿਲ੍ਹੇ ਦੇ ਕੇਲਮ ਦੇਵਸਰ ਇਲਾਕੇ ਵਿੱਚ ਲੁਕੇ ਹੋਏ ਸਨ। [caption id="attachment_254121" align="aligncenter" width="300"]jammu ਜੰਮੂ ਕਸ਼ਮੀਰ ਦੇ ਕੁਲਗਾਮ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ, 2 ਅੱਤਵਾਦੀ ਢੇਰ[/caption] ਜਿਸ ਤੋਂ ਬਾਅਦ ਸੁਰੱਖਿਆਬਲਾਂ ਨੇ ਇਸ ਇਲਾਕੇ ਦੀ ਘੇਰਾਬੰਦੀ ਕਰ ਲਈ ਅਤੇ ਫਿਲਹਾਲ ਮੁੱਠਭੇੜ ਜਾਰੀ ਹੈ। ਦੱਸ ਦੇਈਏ ਕਿ ਇਸ  ਮੁੱਠਭੇੜ 'ਚ ਪੀ.ਐਚ.ਡੀ ਸਕਾਲਰ ਤੋਂ ਅੱਤਵਾਦੀ ਬਣੇ ਵਸੀਮ ਅਹਿਮਦ ਦੇ ਵੀ ਮਾਰੇ ਜਾਣ ਦੀ ਖਬਰ ਹੈ। ਬੀਤੀ ਰਾਤ ਸੁਰੱਖਿਆ ਬਲਾਂ ਨੂੰ ਇਸ ਪਿੰਡ ਵਿੱਚ ਕੁੱਝ ਸ਼ੱਕੀ ਲੋਕਾਂ ਦੀ ਗਤੀਵਿਧੀ ਦੇ ਬਾਰੇ ਵਿੱਚ ਸੂਚਨਾ ਮਿਲੀ ਸੀ। ਇਸ ਸੂਚਨਾ ਤੋਂ ਬਾਅਦ ਫੌਜ ਦੇ ਜਵਾਨਾਂ ਨੇ ਪੂਰੇ ਪਿੰਡ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਅਤੇ ਇਹਨਾਂ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ। [caption id="attachment_254122" align="aligncenter" width="300"]jammu ਜੰਮੂ ਕਸ਼ਮੀਰ ਦੇ ਕੁਲਗਾਮ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ, 2 ਅੱਤਵਾਦੀ ਢੇਰ[/caption] ਇਸ ਤੋਂ ਬੌਖਲਾਏ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਫੌਜ ਨੇ ਵੀ ਇਸ ਦਾ ਮੁੰਹ ਤੋੜ ਜਵਾਬ ਦਿੱਤਾ ਅਤੇ ਫਿਲਹਾਲ ਦੋਨਾਂ ਵੱਲੋਂ ਫਾਇਰਿੰਗ ਜਾਰੀ ਹੈ। -PTC News

Related Post