ਗਣਤੰਤਰ ਦਿਵਸ 'ਤੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚ ਰਹੇ ਜੈਸ਼ ਦੇ 5 ਅੱਤਵਾਦੀ ਗ੍ਰਿਫ਼ਤਾਰ

By  Shanker Badra January 17th 2020 10:01 AM -- Updated: January 17th 2020 10:02 AM

ਗਣਤੰਤਰ ਦਿਵਸ 'ਤੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚ ਰਹੇ ਜੈਸ਼ ਦੇ 5 ਅੱਤਵਾਦੀ ਗ੍ਰਿਫ਼ਤਾਰ:ਸ੍ਰੀਨਗਰ : ਜੰਮੂ ਕਸ਼ਮੀਰ ਪੁਲਿਸ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਗਰੁੱਪ ਦਾ ਪਰਦਾਫਾਸ਼ ਕਰਦੇ ਹੋਏ 5 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਅੱਤਵਾਦੀ ਗਣਤੰਤਰ ਦਿਵਸ 'ਤੇ ਵੱਡੇ ਹਮਲੇ ਦੀ ਯੋਜਨਾ ਬਣਾ ਰਹੇ ਸਨ। ਜੰਮੂ ਕਸ਼ਮੀਰ ਪੁਲਿਸ ਮੁਤਾਬਕ ਇਨ੍ਹਾਂ 5 ਅੱਤਵਾਦੀਆਂ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ।

ਅੱਤਵਾਦੀਆਂ ਦੀ ਇਸ ਨਾਪਾਕ ਯੋਜਨਾ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਏਜਾਜ਼ ਅਹਿਮਦ, ਉਮਰ ਹਮੀਦ ਸ਼ੇਖ, ਇਮਤਿਆਜ਼ ਅਹਿਮਦ, ਸਾਹਿਲ ਫਾਰੁਖ ਅਤੇ ਨਸੀਰ ਅਹਿਮਦ ਹਨ।ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਚੋਂ 2 ’ਤੇ ਪਹਿਲਾਂ ਵੀ ਸ੍ਰੀਨਗਰ ਦੇ ਵੱਖ-ਵੱਖ ਇਲਾਕਿਆਂ 'ਚ ਗ੍ਰਨੇਡ ਹਮਲੇ ਕਰਨ ਦੇ ਦੋਸ਼ ਹਨ।

ਇਹ ਸਾਰੇ ਅੱਤਵਾਦੀ ਹਜ਼ਰਤਬਲ ਇਲਾਕੇ ਦੇ ਰਹਿਣ ਵਾਲੇ ਹਨ। ਏਜਾਜ਼ ਪੇਸ਼ੇ ਤੋਂ ਵਾਹਨ ਚਾਲਕ ਹੈ, ਜਦੋਂਕਿ ਉਮਰ ਠੇਲਾ ਲਾਉਂਦਾ ਹੈ। ਇਮਰਾਨ ਦੀ ਖੇਡ ਸਮੱਗਰੀ ਦੀ ਦੁਕਾਨ ਹੈ, ਨਸੀਰ ਦਾ ਆਪਣਾ ਕਾਰੋਬਾਰ ਹੈ ਅਤੇ ਸਾਹਿਲ ਇਕ ਪ੍ਰਾਈਵੇਟ ਫਰਮ 'ਚ ਨੌਕਰੀ ਕਰਦਾ ਹੈ। ਪੁਲਿਸ ਦਾ ਕਹਿਦਾ ਹੈ ਕਿ ਇਨ੍ਹਾਂ ਹੀ ਅੱਤਵਾਦੀਆਂ ਨੇ 26 ਨਵੰਬਰ ਨੂੰ ਕਸ਼ਮੀਰ ਯੂਨੀਵਰਸਿਟੀ ਦੇ ਬਾਹਰ ਗ੍ਰਨੇਡ ਹਮਲਾ ਕੀਤਾ ਸੀ।

ਇਨ੍ਹਾਂ ਅੱਤਵਾਦੀਆਂ ਤੋਂ 143 ਜਿਲੇਟਨ ਛੜਾਂ, 42 ਡੈਟੋਨੇਟਰ, ਸੱਤ ਸੈਕੰਡਰੀ ਐਕਸਪਲੋਸਿਵ, ਇਕ ਸਾਈਲੈਂਸਰ, ਧਮਾਕਾਖੇਜ਼ ਸਮੱਗਰੀ ਅਤੇ ਬੈਰਿੰਗਾਂ ਨਾਲ ਲੈੱਸ ਇਕ ਜੈਕੇਟ, ਇਕ ਨੁਕਸਾਲੀ ਸੀਡੀ ਡ੍ਰਾਈਵ, ਇਕ ਦੇਸੀ ਹਥਿਆਰ ਕੱਟਾ, ਇਕ ਹਥੌੜੀ, ਇਕ ਵਾਇਰਲੈੱਸ ਸੈੱਟ, ਤਿੰਨ ਬੈਟਰੀਆਂ, ਇਕ ਬੈਟਰੀ ਚਾਰਜ਼ਰ, ਤਿੰਨ ਪੈਕੇਟ ਆਰਡੀਐੱਕਸ ਵਰਗੀ ਧਮਾਕਾਖੇਜ਼ ਸਮੱਗਰੀ, ਅਮਰੀਕਰਨ ਟੂਰਿਸਟ ਕੰਪਨੀ ਦਾ ਇਕ ਨੀਲਾ ਪਿੱਠੂ ਬੈਗ, ਚਾਰ ਪਲਾਸਟਿਕ ਰੋਲ ਟੇਪ, ਢਾਈ ਲੀਟਰ ਨਾਇਟ੍ਰਿਕ ਐਸਿਡ ਸ਼ਾਮਲ ਹੈ।

-PTCNews

Related Post