ਗਣਰਾਜ ਦਿਹਾੜੇ 'ਤੇ ਜੰਮੂ-ਕਸ਼ਮੀਰ 'ਚ ਲਹਿਰਾਇਆ ਗਿਆ ਕੌਮੀ ਝੰਡਾ

By  Jashan A January 26th 2020 12:42 PM

ਗਣਰਾਜ ਦਿਹਾੜੇ 'ਤੇ ਜੰਮੂ-ਕਸ਼ਮੀਰ 'ਚ ਲਹਿਰਾਇਆ ਗਿਆ ਕੌਮੀ ਝੰਡਾ,ਸ਼੍ਰੀਨਗਰ: ਦੇਸ਼ ਭਰ ‘ਚ ਅੱਜ 71ਵੇਂ ਗਣਤੰਤਰ ਦਿਹਾੜੇ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ ਤੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।

ਇਸ ਦੌਰਾਨ ਧਾਰਾ 370 ਹਟਣ ਤੋਂ ਬਾਅਦ ਕੇਂਦਰ ਸ਼ਾਸਿਤ ਪ੍ਰਦੇਸ਼ ਬਣੇ ਜੰਮੂ-ਕਸ਼ਮੀਰ 'ਚ ਕੌਮੀ ਝੰਡਾ ਲਹਿਰਾਇਆ ਗਿਆ।ਜੰਮੂ 'ਚ ਪ੍ਰਦੇਸ਼ ਦੇ ਉੱਪ ਰਾਜਪਾਲ ਗਿਰੀਸ਼ ਚੰਦਰ ਮੁਰਮੂ ਨੇ ਇਹ ਰਸਮ ਅਦਾ ਕੀਤੀ ਤੇ ਪਰੇਡ ਤੋਂ ਸਲਾਮੀ ਲਈ।

ਹੋਰ ਪੜ੍ਹੋ: ਬਠਿੰਡਾ: ਧਾਰਾ 370 ਹਟਾਉਣ ਦੇ ਫੈਸਲੇ ਮਗਰੋਂ ਪੁਲਿਸ ਵਲੋਂ ਸ਼ਹਿਰ 'ਚ ਹਾਈ ਅਲਰਟ

ਇਸ ਮੌਕੇ ਉਹਨਾਂ ਨੇ ਕਿਹਾ ਕਿ ਕਿ ਪਿਛਲੇ ਸਾਲ ਰਾਜ 'ਚ ਜੋ ਤਬਦੀਲੀ ਆਈ ਹੈ, ਉਹ ਇੱਥੇ ਦੇ ਲੋਕਾਂ ਲਈ ਬੇਹੱਦ ਅਹਿਮ ਹੈ।ਉੱਪ ਰਾਜਪਾਲ ਨੇ ਕਿਹਾ,''ਸੰਵਿਧਾਨ ਦੀ ਧਾਰਾ 370 ਦੇ ਅਸਥਾਈ ਪ੍ਰਬੰਧਾਂ ਨੂੰ ਹਟਾਏ ਜਾਣ ਨਾਲ ਜੰਮੂ-ਕਸ਼ਮੀਰ ਭਾਰਤ ਨਾਲ ਸਹੀ ਮਾਇਨੇ 'ਚ ਜੁੜ ਸਕਿਆ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ 'ਚ ਧਾਰਾ 370 ਦੇ ਪ੍ਰਬੰਧਾਂ ਅਤੇ ਧਾਰਾ 35 ਏ ਨੂੰ ਹਟਾ ਦਿੱਤਾ ਸੀ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਵੱਖ-ਵੱਖ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦਾ ਫੈਸਲਾ ਲਿਆ ਸੀ।

-PTC News

Related Post